197 ਕਿਲੋ ਹੈਰੋਇਨ ਮਾਮਲੇ 'ਚ ਕਾਂਗਰਸੀ ਕਾਂਸਲਰ ਦੇ ਬੇਟੇ ਵੱਲੋਂ ਸਰੈਂਡਰ, ਹੋ ਸਕਦੇ ਨੇ ਅਹਿਮ ਖੁਲਾਸੇ
Published : Mar 3, 2020, 1:20 pm IST
Updated : Mar 3, 2020, 3:28 pm IST
SHARE ARTICLE
Special task force
Special task force

10 ਮਾਰਚ ਨੂੰ ਜ਼ਿਆਦਾਤਰ ਖੇਤਰਾਂ ਵਿਚ ਬੈਂਕ ਬੰਦ ਰਹਿਣਗੇ...

ਅੰਮ੍ਰਿਤਸਰ: ਸਪੈਸ਼ਲ ਟਾਸਕ ਫੋਰਸ ਦੁਆਰਾ ਫੜ੍ਹੇ ਗਏ ਪੰਜਾਬ ਦੇ ਸਭ ਤੋਂ ਵੱਡੇ ਹੈਰੋਇਨ ਤਸਕਰੀ ਦੇ ਮਾਮਲੇ ਪਿਛਲੇ ਇਕ ਮਹੀਨੇ ਤਂ ਲਗਾਤਾਰ ਕਾਰਵਾਈ ਜਾਰੀ ਹੈ। ਇਸ ਕੇਸ ਵਿਚ ਨਾਮਜਦ ਆਰੋਪੀ ਅਤੇ ਕਾਂਗਰਸੀ ਕਾਂਸਲਰ ਪ੍ਰਦੀਪ ਸ਼ਰਮਾ ਦੇ ਬੇਟੇ ਸਾਹਿਲ ਸ਼ਰਮਾ ਦੀ ਐਸਟੀਐਫ ਦੁਆਰਾ ਤਲਾਸ਼ ਕੀਤੀ ਜਾ ਰਹੀ ਸੀ। ਪੁਲਿਸ ਦੀ ਛਾਪੇਮਾਰੀ ਦੇ ਦਬਾਅ ਦੇ ਚਲਦੇ ਸਾਹਿਲ ਸ਼ਰਮਾ ਦੁਆਰਾ ਸੋਮਵਾਰ ਨੂੰ ਅਦਾਲਤ ਵਿਚ ਸਰੈਂਡਰ ਕੀਤਾ ਗਿਆ ਹੈ।

PhotoPhoto

ਅਦਾਲਤ ਨੇ ਉਸ ਨੂੰ ਜ਼ੇਲ੍ਹ ਭੇਜ ਦਿੱਤਾ ਹੈ ਅਤੇ ਨਾਲ ਹੀ ਸਾਹਿਲ ਸ਼ਰਮਾ ਦੇ ਸਰੈਂਡਰ ਬਾਰੇ ਸਪੈਸ਼ਲ ਟਾਸਕ ਫੋਰਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਮੰਗਲਵਾਰ ਨੂੰ ਐਸਟੀਐਫ ਦੀ ਟੀਮ ਸਾਹਿਲ ਸ਼ਰਮਾ ਨੂੰ ਅਪਣੀ ਹਿਰਾਸਤ ਵਿਚ ਲਵੇਗੀ। ਇਸ ਦੌਰਾਨ ਉਸ ਤੋਂ ਕਈ ਅਹਿਮ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਾਹਿਲ ਸ਼ਰਮਾ ਦੀ ਪਿਛਲੇ 1 ਮਹੀਨੇ ਤੋਂ ਪੁਲਿਸ ਦੁਆਰਾ ਤਲਾਸ਼ ਕੀਤੀ ਜਾ ਰਹੀ ਸੀ। ਸਾਹਿਲ ਤੋਂ ਬਾਅਦ ਇਸ ਕੇਸ ਦੇ ਆਰੋਪੀਆਂ ਦੀ ਗ੍ਰਿਫ਼ਤਾਰੀ ਦੀ ਪੂਰੀ ਕਾਰਵਾਈ ਸੰਪੂਰਨ ਹੋ ਚੁੱਕੀ ਹੈ।

PolicePolice

ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਦੀ ਟੀਮ ਦੁਆਰਾ 29 ਜਨਵਰੀ ਨੂੰ ਬ੍ਰੇਜਾ ਕਾਰ ਵਿਚ ਸਵਾਰ ਹੈਰੋਇਨ ਤਸਕਰ ਸੁਖਬੀਰ ਸਿੰਘ ਉਰਫ ਹੈਪੀ ਨਿਵਾਸੀ ਸਾਮਨੇ ਜ਼ਿਲ੍ਹਾ ਕਚਿਹਰੀ ਅਜਨਾਲਾ ਰੋਡ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਵਪਾਰੀ ਅੰਕੁਸ਼ ਕਪੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਆਗੂ ਅਨਵਰ ਮਸੀਹ ਦੀ ਅਕਾਸ਼ ਵਿਹਾਰ ਸੁਲਤਾਨਵਿੰਡ ਵਿਚ ਛਾਪੇਮਾਰੀ ਕੀਤੀ ਗਈ।

CongressCongress

ਜਿੱਥੇ ਪੁਲਿਸ ਨੇ ਅਫਗਾਨਿਸਤਾਨ ਦੇ ਨਾਗਰਿਕ ਅਰਮਾਨ, ਸੁਖਵਿੰਦਰ ਸਿੰਘ ਜਿਮ ਕੋਚ ਨਿਵਾਸੀ ਪਿੰਡ ਨੌਸ਼ਹਿਰਾ ਖੁਰਦ, ਮੇਜਰ ਸਿੰਘ ਨਿਵਾਸੀ ਪਿੰਡ ਨੌਸ਼ਹਿਰਾ ਖੁਰਦ ਅਤੇ ਔਰਤ ਤਮੰਨਾ ਗੁਪਤਾ ਨਿਵਾਸੀ ਟੇਲਰ ਰੋਡ ਨੇੜੇ ਏਨੇਮਾ ਸਿਨੇਮਾ ਨੂੰ ਗ੍ਰਿਫ਼ਤਾਰ ਕੀਤਾ। ਮੌਕੇ ਤੇ 188 ਕਿਲੋ 455 ਗ੍ਰਾਮ ਹੈਰੋਇਨ, 38 ਕਿਲੋ 220 ਗ੍ਰਾਮ ਡੈਕਸਟ੍ਰਾਮੈਥੋਰਫਾਨ ਪਾਉਡਰ, 25 ਕਿਲੋ 808 ਗ੍ਰਾਮ ਕੈਫਿਨ ਪਾਉਡਰ, 6 ਵੱਡੇ ਡ੍ਰਮ ਕੈਮਿਕਲ ਬਰਾਮਦ ਕੀਤੇ ਗਏ ਹਨ।

PhotoPhoto

ਬਾਅਦ ਵਿਚ ਰਿਮਾਂਡ ਦੌਰਾਨ ਕਪੜਾ ਵਪਾਰੀ ਅੰਕੁਸ਼ ਕਪੂਰ ਦੇ ਘਰ ਤੋਂ 3 ਕਿਲੋ ਹੋਰ ਹੈਰੋਇਨ ਅਤੇ ਅੱਧਾ-ਅੱਧਾ ਕਿਲੋ ਕੈਮੀਕਲ ਬਰਾਮਦ ਕੀਤੇ ਗਏ ਹਨ। ਇਸ ਕੇਸ ਵਿਚ ਹੁਣ 197 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਕਾਂਗਰਸੀ ਕਾਂਸਲਰ ਪ੍ਰਦੀਪ ਸ਼ਰਮਾ ਦੇ ਪੁੱਤਰ ਸਾਹਿਲ ਸ਼ਰਮਾ ਦਾ ਵੀ ਇਸ ਕੇਸ ਵਿਚ ਨਾਮ ਸ਼ਾਮਲ ਹੈ। ਅਕਾਲੀ ਆਗੂ ਐਸਐਸ ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੂੰ ਵੀ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਪੰਜਾਬੀ ਗਾਇਕ ਅਤੇ ਪੰਜਾਬੀ ਫ਼ਿਲਮ ਗੈਂਗਸਟਰ ਵਰਸਿਜ਼ ਪੰਜਾਬ ਦਾ ਹੀਰੋ ਮਨਤੇਜ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਚੁੱਕਿਆ ਹੈ। ਪਟਿਆਲਾ ਵਿਚ ਧਾਰਮਿਕ ਡੇਰਾ ਚਲਾਉਣ ਵਾਲੇ ਕੁਲਦੀਪ ਸਿੰਘ ਉਰਫ ਸੋਨੂੰ ਨਿਵਾਸੀ ਪਿੰਡ ਮੁਗਲਾਨੀ ਥਾਣਾ ਵੈਰੋਵਾਲ ਜਿਲ੍ਹਾ ਤਰਨਤਾਰਨ ਅਤੇ ਮਲਕੀਤ ਸਿੰਘ ਨਿਵਾਸੀ ਪਿੰਡ ਬਰਾੜ ਥਾਣਾ ਪਾਤਰਾਂ ਜਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।

PhotoPhoto

ਇਸ ਕੇਸ ਦਾ ਅੰਤਰਰਾਸ਼ਟਰੀ ਕਿੰਗਪਿਨ ਸਿਮਰਜੀਤ ਸਿੰਘ ਨਿਵਾਸੀ ਰਣਜੀਤ ਐਵੀਨਿਊ ਹੈ। ਐਸਐਸ ਪਿਛਲੀ ਕਾਂਗਰਸ ਸਰਕਾਰ ਵਿਚ ਬੋਰਡ ਦਾ ਮੈਂਬਰ ਰਿਹਾ ਹੈ। ਗੁਜਰਾਤ ਏਟੀਐਸ ਵੱਲੋਂ ਸਿਮਰਜੀਤ ਨੂੰ ਇਟਲੀ ਤੋਂ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਉਹ ਇਟਲੀ ਦੀ ਜੇਲ੍ਹ ਵਿਚ ਬੰਦ ਹੈ।

ਸਪੈਸ਼ਲ ਟਾਸਕ ਫੋਰਸ ਦੁਆਰਾ ਹੈਰੋਇਨ ਤਸਕਰੀ ਦੇ ਕੇਸ ਵਿਚ ਮਨੀ ਐਕਸਚੇਂਜਰ ਅਮਿਤ ਪਾਲ ਸਿੰਘ ਨਿਵਾਸੀ ਐਸਜੀ ਐਨਕਲੇਵ ਅਤੇ ਗਗਨਦੀਪ ਸਿੰਘ ਪੁੱਤਰ ਤਜਿੰਦਰ ਸਿੰਘ ਨਿਵਾਸੀ ਕੋਠੀ ਨੰਬਰ 144 ਬਸੰਤ ਐਵੀਨਿਊ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਹਿਲ ਸ਼ਰਮਾ ਦਾ ਨਾਮ ਆਉਣ ਤੋਂ ਬਾਅਦ ਸਿਆਸਤ ਵਿਚ ਹਲਚਲ ਮਚ ਗਈ ਸੀ। ਪੁਲਿਸ ਦੁਆਰਾ ਪ੍ਰਦੀਪ ਸ਼ਰਮਾ ਨੂੰ ਪੁੱਛਗਿਛ ਵਿਚ ਸ਼ਾਮਲ ਕੀਤਾ ਗਿਆ ਹੈ।

ਪ੍ਰਦੀਪ ਸ਼ਰਮਾ ਨੇ ਐਸਟੀਐਫ ਨੂੰ ਦਸਿਆ ਸੀ ਕਿ ਉਹਨਾਂ ਅਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਉਹਨਾਂ ਦੀ ਪਤਨੀ ਅਤੇ ਬੇਟਾ ਉਸ ਤੋਂ ਅਲੱਗ ਕੋਠੀ ਨੰਬਰ 111 ਗਲੀ ਨੰਬਰ 5 ਡਾਇਮੰਡ ਐਵੀਨਿਊ ਮਜੀਠਾ ਰੋਡ ਵਿਚ ਰਹਿੰਦੇ ਹਨ। ਉਹਨਾਂ ਦਾ ਅਪਣੇ ਬੇਟੇ ਨਾਲ ਕੋਈ ਲੈਣ ਦੇਣ ਨਹੀਂ ਹੈ। ਇਸ ਤੋਂ ਬਾਅਦ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ। ਦੂਜੇ ਪਾਸੇ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਸਾਹਿਲ ਸ਼ਰਮਾ ਦੁਆਰਾ ਹੈਰੋਇਨ ਦੀ ਖੇਪ ਨੂੰ ਅਪਣੀ ਕੋਠੀ ਵਿਚ ਲੁਕੋ ਕੇ ਰੱਖਿਆ ਗਿਆ ਸੀ। ਬਦਲੇ ਵਿਚ ਤਸਕਰਾਂ ਤੋਂ ਮੋਟੀ ਰਕਮ ਵਸੂਲੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement