
ਦਖਣੀ ਭਾਰਤ ਵਿਚ ਮਾਨਸੂਨ ਦੀ ਆਮਦ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਸਮ ਨੇ ਅਪਣਾ ਮਿਜਾਜ਼ ਬਦਲਣਾ ਸ਼ੁਰੂ ਕਰ ਦਿਤਾ ਹੈ।
ਨਵੀਂ ਦਿੱਲੀ, ਦਖਣੀ ਭਾਰਤ ਵਿਚ ਮਾਨਸੂਨ ਦੀ ਆਮਦ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਸਮ ਨੇ ਅਪਣਾ ਮਿਜਾਜ਼ ਬਦਲਣਾ ਸ਼ੁਰੂ ਕਰ ਦਿਤਾ ਹੈ। ਮੱਧ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਕੁੱਝ ਇਲਾਕਿਆਂ ਵਿਚ ਬੀਤੇ ਦਿਨ ਮੀਂਹ ਪਿਆ ਤੇ ਉਥੇ ਹੀ ਉੱਤਰ ਪ੍ਰਦੇਸ਼ ਵਿਚ ਜ਼ੋਰਦਾਰ ਹਨ੍ਹੇਰੀ ਚੱਲੀ ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਉੱਤਰ-ਪੂਰਬੀ ਰਾਜਾਂ ਅਤੇ ਮਹਾਰਾਸ਼ਟਰ ਵਿਚ ਐਤਵਾਰ ਨੂੰ ਭਾਰੀ ਮੀਂਹ ਹੋਣ ਅਤੇ ਰਾਜਸਥਾਨ ਵਿਚ ਭਾਰੀ ਹਨ੍ਹੇਰੀ ਤੇ ਝੱਖੜ ਆਉਣ ਦਾ ਖ਼ਦਸਾ ਪ੍ਰਗਟਾਇਆ ਹੈ।
Bad Weatherਹਨ੍ਹੇਰੀ ਅਤੇ ਮੀਂਹ ਨਾਲ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਸਨਿਚਰਵਾਰ ਨੂੰ ਤਾਪਮਾਨ ਵਿਚ ਕਮੀ ਆਈ ਅਤੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ। ਰਾਜਸਥਾਨ ਵਿਚ ਫਿਲਹਾਲ ਲੂ ਦਾ ਕਹਿਰ ਅਜੇ ਵੀ ਜਾਰੀ ਹੈ।
Heavy Rainਮੌਸਮ ਵਿਭਾਗ ਅਨੁਸਾਰ ਉੱਤਰ ਅਤੇ ਮੱਧ ਭਾਰਤ ਵਿਚ ਐਤਵਾਰ ਨੂੰ ਮੌਸਮ ਦੇ ਗਰਮ ਰਹਿਣ ਅਤੇ ਮੱਧ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿੱਚ ਖ਼ੁਸ਼ਕ ਰਹਿਣ ਰਹੇਗਾ। ਭਾਰਤੀ ਮੌਸਮ ਵਿਭਾਗ ਨੇ ਪੱਛਮੀ ਬੰਗਾਲ, ਸਿੱਕਮ, ਨਗਾਲੈਂਡ, ਮਣੀਪੁਰ, ਮਿਜੋਰਮ, ਤ੍ਰਿਪੁਰਾ ਅਤੇ ਮਹਾਰਾਸ਼ਟਰ ਵਿਚ ਕੁੱਝ ਥਾਵਾਂ ਉੱਤੇ ਭਾਰੀ ਮੀਂਹ ਦਾ ਖ਼ਦਸਾ ਹੈ। ਮੌਸਮ ਵਿਭਾਗ ਅਨੁਸਾਰ ਰਾਜਸਥਾਨ ਦੇ ਕੁੱਝ ਥਾਵਾਂ ਉੱਤੇ ਧੂੜ ਭਰੀ ਹਨ੍ਹੇਰੀ ਚਲਣ ਦੀ ਸੰਭਾਵਨਾ ਹੈ।
Weather in Maharashtraਇਸ ਤੋਂ ਇਲਾਵਾ ਉਤਰਾਖੰਡ, ਉਤਰ ਪ੍ਰਦੇਸ਼, ਮੱਧਪ੍ਰਦੇਸ਼, ਵਿਦਰਭ, ਛੱਤੀਸ਼ਗੜ੍ਹ, ਝਾਰਖੰਡ, ਪੱਛਮ ਬੰਗਾਲ ਅਤੇ ਸਿੱਕਮ, ਮਹਾਰਾਸ਼ਟਰ, ਆਂਧ੍ਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਓਡੀਸ਼ਾ ਵਿਚ ਗਰਜ਼ ਨਾਲ ਹਲਕੀ ਬਾਰਸ਼ ਪੈਣ, ਧੂੜ ਭਰੀ ਹਵਾ ਚਲਣ ਦੇ ਆਸਾਰ ਹਨ।
Heavy Rainਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੰਬਈ ਵਿਚ ਭਾਰੀ ਬਾਰਸ਼ ਅਤੇ ਝੱਖੜ ਕਾਰਨ ਤਿੰਨ ਮੌਤਾਂ ਹੋ ਗਈਆਂ ਸਨ। ਭਾਵੇਂ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਸਬੰਧਤ ਮਹਿਕਮੇ ਤੇ ਸਰਕਾਰਾਂ ਕੀ ਤਿਆਰੀ ਕਰ ਕੇ ਰਖਦੇ ਹਨ ਤਾਕਿ ਆਮ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ।