ਸ਼ਤਰੂਘਨ ਸਿਨ੍ਹਾਂ ਨੇ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਨੂੰ ਦਸਿਆ 'ਬਕਵਾਸ'
Published : Jun 3, 2018, 11:34 am IST
Updated : Jun 3, 2018, 11:34 am IST
SHARE ARTICLE
Shatrughan Sinha
Shatrughan Sinha

ਭਾਜਪਾ ਸੰਸਦ ਮੈਂਬਰ ਸ਼ਤਰੁਘਨ ਸਿਨਹਾ ਨੇ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਨੂੰ ਅੱਜ ਬਕਵਾਸ ਕਰਾਰ ਦਿੱਤਾ।

ਪਟਨਾ, ਭਾਜਪਾ ਸੰਸਦ ਮੈਂਬਰ ਸ਼ਤਰੁਘਨ ਸਿਨਹਾ ਨੇ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਨੂੰ ਅੱਜ ਬਕਵਾਸ ਕਰਾਰ ਦਿੱਤਾ। ਉਨ੍ਹਾਂ ਨੇ ਆਮ ਚੋਣਾਂ ਤੋਂ ਪਹਿਲਾਂ ਇਸ ਨੂੰ ਸਿਰਫ਼ ਮਗਰਮੱਛ ਦੇ ਅੱਥਰੂ ਦੱਸਿਆ। ਬਿਹਾਰ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਜੇਡੀਯੂ ਅਤੇ ਉਨ੍ਹਾਂ ਦੀ ਅਪਣੀ ਪਾਰਟੀ ਦੇ ਇਲਾਵਾ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਵਰਗੀਆਂ ਸਾਥੀ ਪਾਰਟੀਆਂ ਵੱਲੋਂ ਚੁੱਕੀ ਜਾ ਰਹੀ ਹੈ। 

Shatrughan Sinha Shatrughan Sinhaਸ਼ਤਰੁਘਨ ਸਿਨਹਾ ਨੇ ਕਈ ਵਾਰ ਟਵੀਟ ਕਰ ਕਿ ਦੋਸ਼ ਲਗਾਇਆ ਕਿ ਬਿਹਾਰ ਵਿਚ ਪ੍ਰਦਰਸ਼ਨ ਤੋਂ ਜ਼ਿਆਦਾ ਪ੍ਰਚਾਰ ਉੱਤੇ ਜ਼ੋਰ ਹੈ, ਜਿੱਥੇ 'ਐਨਡੀਏ ' ਕਰੀਬ ਇੱਕ ਸਾਲ ਲਈ ਹੀ ਸੱਤਾ ਵਿਚ ਰਹਿਣ ਵਾਲੀ ਹੈ। ਸ਼ਤਰੁਘਨ ਸਿਨਹਾ ਪਟਨਾ ਸਾਹਿਬ ਸੀਟ ਤੋਂ ਸੰਸਦ ਹਨ ਅਤੇ ਉਹ ਕਾਫ਼ੀ ਸਮੇਂ ਤੋਂ ਭਾਜਪਾ ਅਗਵਾਈ ਦੇ ਅਲੋਚਕ ਰਹੇ ਹੈ।

Shatrughan Sinha Shatrughan Sinhaਉਨ੍ਹਾਂ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਰਾਸ਼ਟਰੀ ਜਨਤਾਂਤਰਿਕ ਗਠ-ਜੋੜ (ਰਾਜਗ) ਦੇ ਦੋਸਤੋ ਹੁਣ ਕੰਮ ਕਰਨਾ ਸ਼ੁਰੂ ਕਰ ਦਵੋ ਨਹੀਂ ਤਾਂ ਅਰਜੁਨ ਸੱਤਾ ਹਥਿਆਉਣ ਲਈ ਤਿਆਰ ਹੈ, ਕਿਉਂਕਿ ਤੇਜਸਵੀ ਯਾਦਵ  ਦੀ ਚੁਣੋਤੀ ਹੁਣ ਉਨ੍ਹਾਂ ਦੇ ਦਰਵਾਜ਼ੇ ਉੱਤੇ ਆ ਹੀ ਗਈ ਹੈ। ਸ਼ਤਰੁਘਨ ਸਿੰਹਾ ਨੇ ਟਵੀਟ ਕੀਤਾ, ਜਿਵੇਂ-ਜਿਵੇਂ ਆਮ ਚੋਣਾਂ ਨੇੜੇ ਆਉਣਾ ਸ਼ੁਰੂ ਹੋ ਗਈਆਂ ਹਨ ਉਂਜ ਉਂਜ ਮਗਰਮੱਛ ਦੇ ਹੰਝੂ ਨਿਕਲਣੇ ਸ਼ੁਰੂ ਹੋ ਗਏ ਹਨ ਅਤੇ ਡਰਾਮਾ ਫਿਰ ਸ਼ੁਰੂ ਹੋ ਗਿਆ ਹੈ। 

Shatrughan Sinha Shatrughan Sinhaਸਿਨਹਾ ਦੀ ਇਹ ਟਿੱਪਣੀ ਮੁੱਖ ਮੰਤਰੀ ਅਤੇ ਜੇਡੀਯੂ ਪ੍ਰਮੁੱਖ ਨਿਤੀਸ਼ ਕੁਮਾਰ ਦੀ ਉਸ ਟਿੱਪਣੀ 'ਤੇ ਕੀਤੀ ਗਈ ਹੈ, ਜਿਸ ਵਿਚ ਕੁਮਾਰ ਨੇ ਬਿਹਾਰ ਲਈ ਇੱਕ ਵਾਰ ਫਿਰ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਕੀਤੀ ਸੀ ਅਤੇ ਸੰਕੇਤ ਦਿੱਤਾ ਸੀ ਕਿ ਇਹ ਮੰਗ 15ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਰੱਖੀ ਜਾਵੇਗੀ।  ਉਨ੍ਹਾਂ ਦੀ ਮੰਗ ਦਾ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸੁਸ਼ੀਲ ਕੁਮਾਰ  ਮੋਦੀ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਵੀ ਸਮਰਥਨ ਕੀਤਾ। ਪਾਸਵਾਨ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਮੁੱਖ ਹਨ। 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement