
ਕਰੋਨਾ ਸੰਕਟ ਦੇ ਵਿਚ ਹੁਣ ਮੁੰਬਈ ਤੇ ਗੁਜਰਾਤ ਦੇ ਨੇੜਲੇ ਇਲਾਕਿਆਂ ਵੱਲ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਨਿਸਰਗ ਵੱਧ ਰਿਹਾ ਹੈ
ਮੁੰਬਈ : ਕਰੋਨਾ ਸੰਕਟ ਦੇ ਵਿਚ ਹੁਣ ਮੁੰਬਈ ਤੇ ਗੁਜਰਾਤ ਦੇ ਨੇੜਲੇ ਇਲਾਕਿਆਂ ਵੱਲ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਨਿਸਰਗ ਵੱਧ ਰਿਹਾ ਹੈ। ਇਸ ਲਈ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਟ੍ਰੇਨਾਂ ਦੇ ਸਮੇਂ ਨੂੰ ਬਦਲਿਆ ਗਿਆ ਹੈ। ਉਡਾਣਾਂ ਨੂੰ ਰੱਦ ਕੀਤੀਆਂ ਗਈਆਂ ਹਨ, ਮਛੇਰਿਆਂ ਨੂੰ ਸਮੰਦਰ ਵਿਚੋਂ ਬਾਹਰ ਕੱਢਿਆ ਗਿਆ ਹੈ ਅਤੇ ਨਾਲ ਹੀ ਬਚਾਅ ਕਮਚਾਰੀਆਂ ਨੂੰ ਤੈਨਾਇਤ ਕੀਤਾ ਗਿਆ ਹੈ। ਉਧਰ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ 129 ਸਾਲਾ ਦੇ ਬਾਅਦ ਮੁੰਬਈ ਅਜਿਹੇ ਚੱਕਰਵਾਤ ਦਾ ਸ਼ਿਕਾਰ ਹੋਵੇਗਾ। ਦੱਸ ਦੱਈਏ ਕਿ ਅਗਲੇ ਛੇ ਤੋਂ ਸੱਤ ਘੰਟੇ ਮਹਾਰਾਸ਼ਟਰ ਤੇ ਗੁਜਰਾਤ ਤੇ ਬਹੁਤ ਭਾਰੀ ਹਨ।
Storm
ਮਹਾਂਰਾਸ਼ਟਰ ਦੇ ਰਾਲੇਗੜ ਤੇ ਰਤਨਾਗਿਰੀ ਦੇ ਅਲੀਬਾਗ ਖੇਤਰ ਵਿੱਚ ਤੂਫਾਨ ਨਾਲ ਦਰੱਖਤ ਡਿੱਗ ਪਏ ਹਨ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮਹਾਂਰਾਸ਼ਟਰ ਦੇ ਅਲੀਬਾਗ ਨੇੜੇ ਚੱਕਰਵਾਤ ‘ਨਿਸਰਗ’ ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਪ੍ਰਕਿਰਿਆ ਅਗਲੇ ਤਿੰਨ ਘੰਟਿਆਂ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ। ਤੂਫਾਨ ਦੇ ਮੱਦੇਨਜ਼ਰ, ਮਹਾਰਾਸ਼ਟਰ ਵਿੱਚ ਬਹੁਤ ਸਾਰੀਆਂ ਰੇਲ ਗੱਡੀਆਂ ਦੇ ਰੂਟ ਤੇ ਸਮੇਂ ਵਿੱਚ ਤਬਦੀਲੀ ਵੀ ਕੀਤੀ ਗਈ ਹੈ।
cyclonic storm
cyclonic storm
cyclonic storm