ਮਾਰਵਾੜ ਦੀ ਰਾਜਮਾਤਾ ਅਤੇ ਸਾਬਕਾ ਸੰਸਦ ਕ੍ਰਿਸ਼ਣਾ ਕੁਮਾਰੀ ਦਾ ਦੇਹਾਂਤ
Published : Jul 3, 2018, 6:53 pm IST
Updated : Jul 3, 2018, 6:53 pm IST
SHARE ARTICLE
Marwar Rajmata
Marwar Rajmata

ਮਾਰਵਾੜ ਦੀ ਰਾਜਮਾਤਾ ਅਤੇ ਸਾਬਕਾ ਸੰਸਦ ਕ੍ਰਿਸ਼ਣਾ ਕੁਮਾਰੀ ਦਾ ਦੇਹਾਂਤ ਹੋ ਗਿਆ। ਉਹ 92 ਸਾਲ ਦੀ ਸੀ। ਰਾਜਪਰਵਾਰ ਦੇ ਇਕ ਪ੍ਰਤਿਨਿੱਧੀ ਨੇ ਇਹ ਜਾਣਕਾਰੀ ਦਿਤੀ। ...

ਜੋਧਪੁਰ : ਮਾਰਵਾੜ ਦੀ ਰਾਜਮਾਤਾ ਅਤੇ ਸਾਬਕਾ ਸੰਸਦ ਕ੍ਰਿਸ਼ਣਾ ਕੁਮਾਰੀ ਦਾ ਦੇਹਾਂਤ ਹੋ ਗਿਆ। ਉਹ 92 ਸਾਲ ਦੀ ਸੀ। ਰਾਜਪਰਵਾਰ ਦੇ ਇਕ ਪ੍ਰਤਿਨਿੱਧੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਰਾਜਮਾਤਾ ਨੂੰ ਦਿਲ ਦੌਰਾ ਪੈਣ 'ਤੇ ਐਤਵਾਰ ਨੂੰ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਹਸਪਤਾਲ ਦੇ ਇਕ ਡਾਕਟਰ ਨੇ ਦਸਿਆ ਕਿ ਰਾਜਮਾਤਾ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਸੀ ਪਰ ਕੱਲ ਰਾਤ ਫਿਰ ਤੋਂ ਦਿਲ ਦਾ ਦੌਰਾ ਪੈਣ ਦੇ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਜਮਾਤਾ ਨੇ ਕੱਲ ਦੇਰ ਰਾਤ ਇਕ ਵਜੇ ਅੰਤਮ ਸਾਹ ਲਏ।

Rajmata Krishna KumariRajmata Krishna Kumari

ਉਨ੍ਹਾਂ ਦੇ ਪਰਵਾਰ ਵਿਚ ਦੋ ਕੁੜੀਆਂ, ਜੋਧਪੁਰ ਤੋਂ ਸਾਬਕਾ ਸੰਸਦ ਚੰਦਰੇਸ਼ ਕੁਮਾਰੀ ਅਤੇ ਸ਼ੈਲੇਸ਼ ਕੁਮਾਰੀ, ਇਕ ਪੁੱਤ ਗਜਸਿੰਘ ਹੈ। ਉਨ੍ਹਾਂ ਦੇ ਪੁੱਤ ਮਾਰਵਾੜ ਰਿਆਸਤ ਦੇ ਸ਼ਾਸਕ ਅਤੇ ਸਾਬਕਾ ਰਾਜ ਸਭਾ ਮੈਂਬਰ ਹਨ। ਰਾਜਪਰਵਾਰ ਦੇ ਪ੍ਰਤਿਨਿੱਧੀ ਰਾਜੇਂਦਰ ਸਿੰਘ  ਨੇ ਦੱਸਿਆ ਕਿ ਰਾਜਾਮਾਤਾ ਦਾ ਅੰਤਮ ਸਸਕਾਰ ਰਾਜਪਰਵਾਰ ਦੇ ਘਰ ਜਸਵੰਤ ਥੜਾ ਵਿਚ ਚਾਰ ਵਜੇ ਕੀਤਾ ਗਿਆ।  ਸੂਤਰਾਂ ਦੇ ਅਨੁਸਾਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਉਂਮੇਦ ਪੈਲੇਸ ਵਿਚ ਅੰਤਮ ਦਰਸ਼ਨ ਲਈ ਰੱਖਿਆ ਗਿਆ। 

Rajmata Krishna Kumari picsRajmata Krishna Kumari pics

1926 ਵਿੱਚ ਜੰਮੀ ਰਾਜਮਾਤਾ ਗੁਜਰਾਤ ਦੀ ਧਾਰੰਗਧਰਾ ਦੀ ਰਾਜਕੁਮਾਰੀ ਸਨ। ਉਨ੍ਹਾਂ ਦਾ ਵਿਆਹ ਮਾਰਵਾੜ ਦੇ ਸਾਬਕਾ ਸ਼ਾਸਕ ਹਨਵੰਤ ਸਿੰਘ ਦੇ ਨਾਲ 1942 ਵਿਚ ਹੋਇਆ ਸੀ। 1952 ਵਿਚ ਚੋਣ ਪ੍ਚਾਰ ਦੇ ਦੌਰਾਨ ਹਨਵੰਤ ਸਿੰਘ ਦੀ ਇਕ ਹਵਾਈ ਦੁਰਘਟਨਾ ਵਿਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਤੋਂ ਹੀ ਰਾਜਮਾਤਾ ਨੇ ਇਕੱਲੇ ਹੀ ਪਰਵਾਰ ਅਤੇ ਹੋਰ ਜਿੰਮੇਦਾਰੀਆਂ ਸੰਭਾਲੀਆਂ। 

Rajmata Krishna Kumari familyRajmata Krishna Kumari family

ਉਨ੍ਹਾਂ ਨੇ ਹਨਵੰਤ ਸਿੰਘ ਦੀ ਦੂਜੀ ਪਤਨੀ ਜ਼ੁਬੈਦਾ ਦੇ ਪੁੱਤਰ ਹੁਕਮ ਸਿੰਘ ਉਰਫ਼ ਟੂਟੂਬੰਨਾ ਨੂੰ ਵੀ ਉਸੀ ਮਮਤਾ ਨਾਲ ਪਾਲਿਆ। ਜਦੋਂ ਰਾਜਨੀਤੀ ਵਿਚ ਤਰਜਮਾਨੀ ਕਰਨ ਦੀ ਗੱਲ ਆਈ ਤਾਂ ਉਨ੍ਹਾਂ ਨੇ 1971 ਵਿਚ ਲੋਕਸਭਾ ਦੀ ਚੋਣਾ ਲੜੀਆਂ। ਜਨਤਾ ਨੇ ਵੀ ਇਸ ਦਾ ਪੂਰਾ ਸਮਰਥਨ ਉਨ੍ਹਾਂ ਨੂੰ ਰਿਕਾਰਡ ਮਤਾਂ ਨਾਲ ਜਿਤਾ ਕੇ ਦਿਤਾ। ਸਾਬਕਾ ਰਾਜਮਾਤਾ ਨੇ ਅਪਣੇ ਚੋਣ ਪ੍ਚਾਰ ਦੇ ਦੌਰਾਨ ਘੁੰਡ ਪ੍ਰਥਾ ਨੂੰ ਹਟਾਉਣ ਦੀ ਮੁਹਿੰਮ ਵੀ ਛੇੜੀ। ਉਨ੍ਹਾਂ ਨੇ ਔਰਤਾਂ ਨੂੰ ਪਰਦੇ ਤੋਂ  ਬਾਹਰ ਆਉਣ ਨੂੰ ਵੀ ਪ੍ਰੇਰਿਤ ਕੀਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement