
ਅਰਜੁਨ ਕਪੂਰ ਦਾ ਕਹਿਣਾ, ਉਨ੍ਹਾਂ ਨੂੰ ਬਹੁਤ ਤਣਾਅਪੂਰਨ ਸਥਿਤੀ ‘ਚੋਂ ਲੰਘਣਾ ਪਿਆ। ਸਕੂਲ ‘ਚ ਦੋਸਤ ਉਨ੍ਹਾਂ ਦੀ ਨਵੀਂ ਮਾਂ ਸ਼੍ਰੀਦੇਵੀ ਬਾਰੇ ਗੱਲਾਂ ਕਰਦੇ ਸੀ।
ਨਵੀਂ ਦਿੱਲੀ: ਬਾਲੀਵੁੱਡ (Bollywood) ਅਦਾਕਾਰ ਅਰਜੁਨ ਕਪੂਰ (Arjun Kapoor) ਆਪਣੀ ਨਿੱਜੀ ਜ਼ਿੰਦਗੀ (Personal Life) ਬਾਰੇ ਘੱਟ ਹੀ ਗੱਲ ਕਰਦੇ ਨਜ਼ਰ ਆਉਂਦੇ ਹਨ। ਪਰ ਅੱਜ-ਕਲ ਉਹਨਾਂ ਨੂੰ ਆਪਣੇ ਹਰ ਇੰਟਰਵਿਊ (Interviews) ਵਿਚ ਖੁੱਲ੍ਹ ਕੇ ਗੱਲ ਕਰਦੇ ਵੇਖਿਆ ਜਾ ਸਕਦਾ ਹੈ। ਅਰਜੁਨ ਕਪੂਰ ਆਪਣੀਆਂ ਸਾਰੀਆਂ ਭਾਵਨਾਵਾਂ ਜ਼ਾਹਿਰ ਕਰਨੀਆਂ ਸ਼ੁਰੂ ਹੋ ਗਏ ਹਨ, ਫਿਰ ਚਾਹੇ ਉਹ ਉਨ੍ਹਾਂ ਦਾ ਆਪਣੇ ਪਿਤਾ ਬੋਨੀ ਕਪੂਰ (Boney Kapoor) ਨਾਲ ਰਿਸ਼ਤਾ ਹੋਵੇ ਜਾਂ ਮਰਹੂਮ ਅਦਾਕਾਰਾ ਸ਼੍ਰੀਦੇਵੀ (Sridevi) ਨਾਲ ਪਿਤਾ ਦੀ ਦੂਸਰਾ ਵਿਆਹ।
ਇਹ ਵੀ ਪੜ੍ਹੋ - ਕੋਲਕਾਤਾ 'ਚ ਸਿਨੇਮਾ ਹਾਲ ਵਿਚ ਲੱਗੀ ਭਿਆਨਕ ਅੱਗ, ਦੋ ਲੋਕ ਝੁਲਸੇ
Boney Kapoor and Sridevi
ਹਾਲ ਹੀ ‘ਚ ਇਕ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪਿਤਾ ਦੇ ਦੂਸਰੇ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਤਣਾਅਪੂਰਨ ਸਥਿਤੀ ‘ਚੋਂ ਲੰਘਣਾ ਪਿਆ। ਸਕੂਲ ‘ਚ ਦੋਸਤ ਉਨ੍ਹਾਂ ਦੀ ਨਵੀਂ ਮਾਂ ਸ਼੍ਰੀਦੇਵੀ ਬਾਰੇ ਗੱਲਾਂ (School friends use to tease Arjun Kapoor on the name of Sridevi) ਕਰਦੇ ਸਨ। ਉਨ੍ਹਾਂ ਅਗੇ ਦੱਸਿਆ ਕਿ, “ਜਦ ਮੈਂ ਵੱਡਾ ਹੋ ਰਿਹਾ ਸੀ ਤਾਂ ਮੇਰੇ ਮਾਤਾ-ਪਿਤਾ ਵੱਖ ਹੋ ਗਏ ਸਨ। ਉਸ ਸਮੇਂ ਮੇਰੇ ਲਈ ਇਹ ਸਭ ਬਹੁਤ ਮੁਸ਼ਕਿਲ ਸੀ ਕਿਉਂਕਿ ਮੇਰੇ ਪਿਤਾ ਹਾਈ ਪ੍ਰੋਫਾਈਲ (High Profile) ਵਿਅਕਤੀ ਸਨ ਅਤੇ ਜਿਸ ਔਰਤ ਨਾਲ ਉਹ ਰਹਿਣਾ ਚਾਹੁੰਦੇ ਸੀ, ਉਹ ਭਾਰਤ ਦੀ ਸਭ ਤੋਂ ਵੱਡੀ ਸੁਪਰਸਟਾਰ (Superstar) ਸੀ।”
ਇਹ ਵੀ ਪੜ੍ਹੋ - ਸ਼੍ਰੋਮਣੀ ਕਮੇਟੀ ਨੇ ਨਵੇਂ ਜੋੜਾ ਘਰ ਲਈ ਲੰਗਰ ਦੀ ਸਰਕਾਰੀ ਥਾਂ ’ਤੇ ਕਬਜ਼ਾ ਕਰ ਕੇ ਬੁਲਡੋਜ਼ਰ ਫੇਰਿਆ
Arjun Kapoor
ਹੋਰ ਪੜ੍ਹੋ: Monsoon Session: 19 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਇਜਲਾਸ
ਅਰਜੁਨ ਕਪੂਰ ਨੇ ਗੱਲ ਕਰਦਿਆਂ ਇਹ ਵੀ ਕਿਹਾ ਕਿ, “ਸਕੂਲ ਵਿਚ ਤੁਹਾਡੇ ਚੰਗੇ ਦੋਸਤਾਂ ਵਲੋਂ ਇਹ ਪੁੱਛਿਆ ਜਾਣਾ ਕਿ ਨਵੀਂ ਮਾਂ ਦੇ ਆਉਣ ’ਤੇ ਕਿੱਦਾਂ ਮਹਿਸੂਸ ਹੁੰਦਾ ਹੈ? ਇਹ ਸਭ ਸੌਖਾ ਨਹੀਂ ਹੈ। ਇਸ ਨਾਲ ਅਸੀਂ ਚੀਜ਼ਾਂ ਦੇ ਬਾਰੇ ‘ਚ ਵਧੇਰੇ ਸੰਵੇਦਨਸ਼ੀਲ (Sensitive) ਹੋ ਜਾਂਦੇ ਹਾਂ। ਇਹ ਹਕੀਕਤ ਹੈ ਅਤੇ ਮੈਂ ਇਸ ਨਾਲ ਲੜਿਆ ਹਾਂ।”