
ਕੀ ਕੁੱਝ ਫ਼ੋਨ ਅਪਰੇਟਰ ਅਤੇ ਕੰਪਨੀਆਂ ਜਾਣਬੁੱਝ ਕੇ ਆਧਾਰ ਦੇ ਹੈਲਪਲਾਈਨ ਨੰਬਰ ਵਿਚ ਗੜਬੜੀ ਕਰ ਰਹੀਆਂ ਹਨ...
ਨਵੀਂ ਦਿੱਲੀ : ਕੀ ਕੁੱਝ ਫ਼ੋਨ ਅਪਰੇਟਰ ਅਤੇ ਕੰਪਨੀਆਂ ਜਾਣਬੁੱਝ ਕੇ ਆਧਾਰ ਦੇ ਹੈਲਪਲਾਈਨ ਨੰਬਰ ਵਿਚ ਗੜਬੜੀ ਕਰ ਰਹੀਆਂ ਹਨ? ਤੁਹਾਡੇ ਐਂਡ੍ਰਾਇਡ ਫ਼ੋਨ ਵਿਚ ਆਧਾਰ ਦੇ ਲਈ ਫੀਡ ਕੀਤਾ ਗਿਆ ਟੋਲ ਫ਼ਰੀ ਨੰਬਰ ਫ਼ਰਜ਼ੀ ਹੈ। ਯੂਆਈਡੀਏਆਈ ਨੇ ਸ਼ੁਕਰਵਾਰ ਨੂੰ ਕਿਹਾ ਕਿ ਐਂਡ੍ਰਾਇਡ ਫ਼ੋਨ ਦੀ ਕੰਟੈਕਟ ਸੂਚੀ ਵਿਚ ਪਹਿਲਾਂ ਤੋਂ ਉਪਲਬਧ ਨੰਬਰ 1800-300-1947 ਨੰਬਰ ਗ਼ਲਤ ਹੈ। ਯੂਆਈਡੀਏਆਈ ਨੇ ਇਹ ਵੀ ਦਸਿਆ ਹੈ ਕਿ ਇਹ ਕੰਪਨੀਆਂ ਉਸ ਦਾ ਪੁਰਾਣਾ ਟੋਲ ਫ਼ਰੀ ਨੰਬਰ 1800-300-1947 ਚਲਾ ਰਹੀਆਂ ਹਨ ਜੋ ਸਹੀ ਨਹੀਂ ਹੈ।
UIDAIਆਧਾਰ ਦਾ ਅਪਣਾ ਸਹੀ ਨੰਬਰ 1947 ਹੈ ਜੋ ਦੋ ਸਾਲ ਤੋਂ ਚਾਲੂ ਹੈ। ਯੂਆਈਡੀਏਆਈ ਨੇ ਬਿਆਨ ਉਦੋਂ ਜਾਰੀ ਕੀਤਾ ਜਦੋਂ ਖ਼ਬਰ ਆਈ ਕਿ ਦੇਸ਼ ਵਿਚ ਕਈ ਯੂਜ਼ਰਸ ਨੂੰ ਇਹ ਨੰਬਰ ਅਪਣੀ ਕੰਟੈਕਟ ਸੂਚੀ ਵਿਚ ਮਿਲੇ। ਆਧਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਆਧਾਰ ਦਾ ਪੁਰਾਣਾ ਅਤੇ ਬੇਕਾਰ ਹੋ ਚੁੱਕਿਆ ਟੋਲ ਫ਼ਰੀ ਨੰਬਰ 1800-300-1947 ਐਂਡ੍ਰਾਇਡ ਫ਼ੋਨ ਦੀ ਕੰਟੈਕਟ ਸੂਚੀ ਵਿਚ ਦਿਸ ਰਿਹਾ ਹੈ।
Mobile Contactsਆਧਾਰ ਨੇ ਕਿਸੇ ਵੀ ਕੰਪਨੀ ਨੂੰ ਅਜਿਹੀ ਸਹੂਲਤ ਮੁਹੱਈਆ ਨਾ ਕਰਵਾਉਣ ਲਈ ਆਖਿਆ ਹੈ। ਇਹ ਨੰਬਰ ਸਹੀ ਨਹੀਂ ਹੈ। ਕੁੱਝ ਮੀਡੀਆ ਰਿਪੋਰਟ ਵਿਚ ਇਸ ਨੰਬਰ ਦੇ ਗ਼ਲਤ ਹੋਣ ਦੀ ਜਾਣਕਾਰੀ ਆਉਣ ਤੋਂ ਬਾਅਦ ਯੂਆਈਡੀਏਆਈ ਵਲੋਂ ਇਹ ਸਫ਼ਾਈ ਦਿਤੀ ਗਈ ਹੈ। ਯੂਆਈਡੀਏਆਈ ਨੈ ਕਿਹਾ ਕਿ ਆਧਾਰ ਦਾ ਅਪਣਾ ਨੰਬਰ 1947 ਦੋ ਸਾਲ ਚੱਲ ਰਿਹਾ ਹੈ।
Mobile UIDAI Numberਜੇਕਰ ਤੁਹਾਨੂੰ ਕਿਸੇ ਸਰਵਿਸ ਦੀ ਸੇਵਾ ਲਈ ਵਾਰ-ਵਾਰ ਆਧਾਰ ਕਾਰਡ ਜਾਂ ਆਧਾਰ ਨੰਬਰ ਦੀ ਪਛਾਣ ਕਰਨ ਦੀ ਲੋੜ ਹੁੰਦੀ ਹੈ ਜਾਂ ਫਿਰ ਆਧਾਰ ਦੇ ਡੈਟਾ ਦੀ ਗੁਪਤਤਾ ਦਾ ਖ਼ਤਰਾ ਬਣਿਆ ਰਹਿੰਦਾ ਹੈ ਤਾਂ ਹੁਣ ਨਾ ਸਿਰਫ਼ ਇਸ ਝੰਜਟ ਤੋਂ ਛੁਟਕਾਰਾ ਮਿਲਣ ਵਾਲਾ ਹੈ, ਬਲਕਿ ਤੁਹਾਡਾ ਡੈਟਾ ਹੋਰ ਵੀ ਜ਼ਿਆਦਾ ਸੁਰੱਖਿਅਤ ਹੋਣ ਵਾਲਾ ਹੈ।
Adhar Card
ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਚਲਦਿਆਂ ਹੁਣ ਇਸ ਵਿਚ ਕੁੱਝ ਬਦਲਾਅ ਕੀਤੇ ਜਾ ਰਹੇ ਹਨ। ਸਰਕਾਰ ਦੇ ਆਧਾਰ ਪ੍ਰੋਗਰਾਮ ਨੂੰ ਚਲਾਉਣ ਵਾਲੀ ਯੂਆਈਡੀਏਆਈ ਭਾਵ ਭਾਰਤੀ ਵਿਲੱਖਣ ਪਛਾਣ ਬੋਰਡ ਨੇ ਕਿਹਾ ਕਿ ਹੁਣ ਉਹ ਵਰਚੂਅਲ ਆਧਾਰ ਆਈਡੀ ਲਿਆਉਣ ਵਾਲਾ ਹੈ, ਜਿਸ ਵਿਚ 16 ਅੰਕਾਂ ਦੇ ਟੈਂਪਰੇਰੀ ਨੰਬਰ ਹੋਣਗੇ, ਜਿਸ ਨੂੰ ਲੋਕ ਜਦੋਂ ਚਾਹੇ ਅਪਣੇ ਆਧਾਰ ਦੇ ਬਦਲੇ ਸ਼ੇਅਰ ਕਰ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਯੂਆਈਡੀਆਈਏ ਦਾ ਇਹ ਕੰਮ ਮਾਰਚ ਦੇ ਆਖ਼ਰ ਤਕ ਸਫ਼ਲ ਹੋ ਜਾਵੇਗਾ।