
ਮਾਮਲੇ ਦੀ ਜਾਂਚ ਵਿਚ ਆ ਸਕਦੇ ਹਨ ਹੋਰ ਵੀ ਮੁਲਜ਼ਮ-ਪੁਲਿਸ
ਭੋਪਾਲ : ਮੱਧ ਪ੍ਰਦੇਸ਼ ਦੇ ਭਿੰਡ ਜਿਲ੍ਹੇ ਦੇ ਉਦਯੋਗਿਕ ਖੇਤਰ ਮਾਲਨਪੁਰ ਵਿਚ ਪੁਲਿਸ ਨੇ ਇਕ ਅਜਿਹੀ ਦੁੱਧ ਉਤਪਾਦ ਫੈਕਟਰੀ ਦਾ ਪਰਦਾਫ਼ਾਸ ਕੀਤਾ ਹੈ ਜੋ ਖਤਰਨਾਕ ਕੈਮੀਕਲ ਅਤੇ ਟਾਇਲਟ ਸਾਫ਼ ਕਰਨ ਵਿਚ ਵਰਤੇ ਜਾਣ ਵਾਲੇ ਐਸਿਡ ਨਾਲ ਬਣਿਆ ਦੁੱਧ ਸਪਲਾਈ ਕਰਦੀ ਸੀ। ਇਹ ਗੱਲ ਖੁਦ ਗੋਹਦ ਵਿਚ ਸੰਚਾਲਿਤ ਮਾਂ ਮਾਰਵਾੜੀ ਡੇਅਰੀ ਆਪਰੇਟਰ ਨੇ ਕਬੂਲੀ ਹੈ।
file photo
ਇਸ ਡੇਅਰੀ 'ਤੇ ਖਾਦ ਸੁਰੱਖਿਆ ਵਿਭਾਗ ਦੀ ਟੀਮ ਨੇ 28 ਨਵੰਬਰ ਨੂੰ ਛਾਪਾ ਮਾਰਿਆ ਸੀ। ਖਾਦ ਸੁਰੱਖਿਆ ਅਧਿਕਾਰੀ ਰੀਨਾ ਬੰਸਲ ਦੇ ਮੁਤਾਬਕ ਕਾਰਵਾਈ ਦੇ ਸਮੇਂ ਕਈ ਪ੍ਰਕਾਰ ਦੇ ਕੈਮੀਕਲ, ਰਿਫ਼ਾਇੰਡ ਪਾਮਾਈਨ ਤੇਲ ਦੇ ਟੀਨ, ਅੱਠ ਬੋਰੀਆਂ ਯੂਰੀਆ, ਐਸਿਡ ਕਾਸਟਿਕ ਸੋਡਾ ਮਿਲਿਆ ਸੀ। ਬੰਸਲ ਨੇ ਦੱਸਿਆ ਕਿ ਐਸਿਡ ਨਾਲ ਬਣਾਇਆ ਗਿਆ ਦੁੱਧ ਜਹਿਰ ਹੈ। ਇਸ ਦੁੱਧ ਦੇ ਸੇਵਨ ਨਾਲ ਮੌਤ ਵੀ ਹੋ ਸਕਦੀ ਹੈ। ਅਜਿਹਾ ਦੁੱਧ ਬਣਾਉਣ ਵਾਲੇ ਹੱਤਿਆ ਤੋਂ ਵੀ ਵੱਡਾ ਘੋਰ ਅਪਰਾਧ ਕਰ ਰਹੇ ਹਨ।
file photo
ਇਸ ਡੇਅਰੀ ਦੇ ਆਪਰੇਟਰ ਚਾਰ ਭਰਾਵਾਂ ਅਜੇ ਸ਼ਰਮਾਂ, ਵਿਜੇ ਸ਼ਰਮਾਂ,ਨੰਦਕਿਸ਼ੋਰ ਸ਼ਰਮਾਂ, ਅਤੇ ਬ੍ਰਿਜਕਿਸ਼ੋਰ ਸ਼ਰਮਾਂ ਦੇ ਖਿਲਾਫ਼ ਗੋਹਦ ਚੌਰਾਹਾ ਪੁਲਿਸ ਨੇ ਧੋਖਾਧੜੀ ਸਹਿਤ ਕਈਂ ਧਾਰਾਵਾਂ ਵਿਚ ਕੇਸ ਦਰਜ ਕੀਤਾ ਹੈ। ਮਿਲਾਵਟੀ ਦੁੱਧ ਨੂੰ ਲੈ ਕੇ ਪਿਛਲੇ ਚਾਰ ਮਹੀਂਨੇ ਵਿਚ ਭਿੰਡ ਜਿਲ੍ਹੇ ਵਿਚ ਚੋਥੀ ਐਫਆਈਆਰ ਦਰਜ ਹੋਈ ਹੈ। ਛਾਪਾਮਾਰ ਕਾਰਵਾਈ ਦੇ ਦੌਰਾਨ ਡੇਅਰੀ ਸੰਚਾਲਕ ਅਜੇ ਕੁਮਾਰ ਨੇ ਦੱਸਿਆ ਕਿ ਉਹ ਦੁੱਧ ਨੂੰ ਇੱਕਠਾ ਕਰਕੇ ਨੋਵਾ ਅਤੇ ਪਾਰਸ ਫੈਕਟਰੀ ਵਿਚ ਭੇਜਦਾ ਹੈ।
file photo
ਪਾਰਸ ਫੈਕਟਰੀ ਦੇ ਯੂਨਿਟ ਹੈੱਡ ਅਨਿਲ ਵਰਮਾ ਅਤੇ ਨੋਵਾ ਫੈਕਟਰੀ ਦੇ ਅਦਿਤਆ ਸ਼ੁਕਲਾ ਨੇ ਦੱਸਿਆ ਕਿ ਮਾਂ ਮਾਰਵਾਡੀ ਡੈਅਰੀ ਦਾ ਦੁੱਧ ਸਾਡੇ ਇੱਥੇ ਆਇਆ ਸੀ। ਪਰ ਉਸਦਾ ਸੈਂਪਲ ਫੇਲ੍ਹ ਹੋ ਗਿਆ ਸੀ। ਇਸ ਲਈ ਅਸੀ ਲਿਆ ਨਹੀਂ ਸੀ।
file photo
ਜਿਲ੍ਹੇ ਦੇ ਗੋਹਦ ਥਾਣਾ ਇੰਚਾਰਜ ਵੈਭਵ ਸਿੰਘ ਤੋਮਰ ਨੇ ਦੱਸਿਆ ਕਿ ਖਾਦ ਸੁਰੱਖਿਆ ਅਧਿਕਾਰੀ ਰੀਨਾ ਬੰਸਲ ਦੀ ਰਿਪੋਰਟ ਉੱਤੇ ਮਿਲਾਵਟੀ ਦੁੱਧ ਤਿਆਰ ਕਰਨ ਵਾਲੇ ਚਾਰੋਂ ਭਰਾਵਾਂ ਦੇ ਵਿਰੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਗਿਰਫਤਾਰੀ ਦੇ ਲਈ ਦੇ ਲਈ ਅੱਜ ਦੋ ਵਾਰ ਰੇਡ ਕੀਤੀ ਗਈ। ਤੋਮਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿਚ ਅਜੇ ਹੋਰ ਮੁਲਜ਼ਮ ਵੀ ਆ ਸਕਦੇ ਹਨ।