
ਮਿਡ-ਡੇਅ-ਮੀਲ ਲਈ ਤਿਆਰ ਸਬਜ਼ੀ ਦੀ ਕੜਾਹੀ 'ਚ ਬੱਚੀ...
ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਤੋਂ ਦਿਲ ਦਿਹਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਕੂਲ ਵਿਚ ਮਿਡ-ਡੇ-ਮੀਲ ਲਈ ਬਣਾਈ ਗਈ ਸਬਜ਼ੀ ਵਾਲੇ ਪਤੀਲੇ ਵਿਚ ਡਿੱਗਣ ਕਾਰਨ 3 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਹ ਘਟਨਾ ਜ਼ਿਲ੍ਹੇ ਦੇ ਮੜਿਹਾਨ ਥਾਣਾ ਖੇਤਰ ਦੇ ਰਾਮਪੁਰ ਅਤਰੀ ਪਿੰਡ ਦੀ ਹੈ ਜਿੱਥੇ ਸੋਮਵਾਰ ਨੂੰ ਮਿਡ-ਡੇ-ਮੀਲ ਦੇ ਬਣਾਈ ਗਈ ਸਬਜ਼ੀ ਦੇ ਪਤੀਲੇ ਵਿਚ ਡਿੱਗ ਕੇ ਗੰਭੀਰ ਰੂਪ ਨਾਲ ਝੁਲਸੀ 3 ਸਾਲ ਦੀ ਬੱਚੀ ਦੀ ਸ਼ਾਮ ਨੂੰ ਹਸਪਤਾਲ ਵਿਚ ਮੌਤ ਹੋ ਗਈ।
Photo
ਮਿਡ-ਡੇਅ-ਮੀਲ ਲਈ ਤਿਆਰ ਸਬਜ਼ੀ ਦੀ ਕੜਾਹੀ 'ਚ ਬੱਚੀ ਦੇ ਡਿੱਗਣ ਤੋਂ ਬਾਅਦ ਉਸ ਦੇ ਨਾਲ ਪੜ੍ਹਨ ਵਾਲਾ 7 ਸਾਲਾ ਭਰਾ ਗਣੇਸ਼ ਰੌਲਾ ਪਾਉਣ ਲੱਗਿਆ। ਉਸ ਦੀਆਂ ਚੀਕਾਂ ਸੁਣ ਕੇ ਬੱਚੇ ਅਤੇ ਅਧਿਆਪਕ ਮੌਕੇ 'ਤੇ ਇਕੱਤਰ ਹੋ ਗਏ ਅਤੇ ਬੱਚੀ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। 80% ਸੜ ਚੁੱਕੀ। ਦਸ ਦਈਏ ਕਿ ਇਹ ਬੱਚੀ ਸੋਮਵਾਰ ਨੂੰ ਪੜ੍ਹਨ ਦੀ ਜ਼ਿਦ ਕਰ ਕੇ ਅਪਣੇ ਭਰਾ ਨਾਲ ਸਕੂਲ ਗਈ ਸੀ।
Photo
ਅਜਿਹਾ ਦਸਿਆ ਜਾ ਰਿਹਾ ਹੈ ਕਿ ਇਹ ਬੱਚੀ ਪਿਛਲੇ ਕੁੱਝ ਦਿਨਾਂ ਤੋਂ ਸਕੂਲ ਜਾ ਰਹੀ ਸੀ ਉਹ ਅਜੇ ਸਕੂਲ ਵਿਚ ਬੈਠਣਾ ਹੀ ਸਿੱਖ ਰਹੀ ਸੀ। ਸੋਮਵਾਰ ਦੁਪਹਿਰ ਹਾਦਸਾ ਉਸ ਸਮੇਂ ਹੋਇਆ ਜਦੋਂ ਰਸੋਈਆ ਕੰਨਾਂ ਵਿਚ ਈਅਰ ਫੋਨ ਲਗਾ ਕੇ ਗਾਣੇ ਸੁਣਨ ਵਿਚ ਮਗਨ ਸੀ। ਖੇਡਦੇ ਸਮੇਂ ਬੱਚੀ ਦੇ ਡਿੱਗ ਜਾਣ ਤੋਂ ਬਾਅਦ ਸਾਰੀਆਂ ਰਸੋਈਆਂ ਔਰਤਾਂ ਉੱਥੋਂ ਭੱਜ ਗਈਆਂ।
Photo
ਹਸਪਤਾਲ ਵਿਚ ਕੁੱਝ ਘੰਟੇ ਇਲਾਜ ਤੋਂ ਬਾਅਦ ਸ਼ਾਮ ਤਕ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿਚ ਜ਼ਿਲ੍ਹਾ ਅਧਿਕਾਰੀ ਨੇ ਸਕੂਲ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੇ ਨਾਲ ਹੀ ਮੁਕੱਦਮਾ ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਹਾਦਸੇ ਦਾ ਸ਼ਿਕਾਰ ਹੋਈ ਮ੍ਰਿਤਕ ਬੱਚੀ ਦੇ ਪਿਤਾ ਭਾਗੀਰਥ ਨੇ ਸਕੂਲ ਪ੍ਰਸ਼ਾਸਨ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।
Photo
ਇਸ ਮਾਮਲੇ 'ਚ ਬਲਾਕ ਸਿੱਖਿਆ ਅਧਿਕਾਰੀ ਰਾਮਮਿਲਨ ਯਾਦਵ ਨੇ ਕਿਹਾ ਕਿ ਜੋ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਿਰਜ਼ਾਪੁਰ ਦਾ ਹੀ ਇੱਕ ਪ੍ਰਾਇਮਰੀ ਸਕੂਲ ਮਿਡ-ਡੇਅ-ਮੀਲ ਵਿੱਚ ਬੱਚਿਆਂ ਨੂੰ ਲੂਣ-ਰੋਟੀ ਵੰਡਣ ਕਾਰਨ ਚਰਚਾ 'ਚ ਆਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।