
ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ ਸੈਕਟਰ ਵਿਚ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਅੱਜ ਹਵਾਈ ਫੌਜ ਪ੍ਰਮੁੱਖ ਬੀ.ਐਸ ਧਨੋਆ ਨੇ ਵੱਡਾ ਬਿਆਨ ਦਿੱਤਾ ਹੈ...
ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ ਸੈਕਟਰ ਵਿਚ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਅੱਜ ਹਵਾਈ ਫੌਜ ਪ੍ਰਮੁੱਖ ਬੀ.ਐਸ ਧਨੋਆ ਨੇ ਵੱਡਾ ਬਿਆਨ ਦਿੱਤਾ ਹੈ। ਹਵਾਈ ਫੌਜ ਪ੍ਰਮੁੱਖ ਬੀ.ਐਸ ਧਨੋਆ ਨੇ ਕਿਹਾ ਕਿ ਅਸੀਂ ਆਪਣਾ ਟਿੱਚਾ ਪੂਰਾ ਕੀਤਾ ਹੈ। ਅਸੀਂ ਏਅਰ ਸਟ੍ਰਾਈਕ ਦੇ ਟਾਰਗੇਟ ਨੂੰ ਹਿਟ ਕੀਤਾ ਹੈ ਅਤੇ ਸਾਡਾ ਕੰਮ ਨਹੀਂ ਹੈ ਕਿ ਅਸੀਂ ਕਿੰਨੇ ਅਤਿਵਾਦੀ ਮਾਰ ਸੁੱਟੇ ਹਨ ਅਤੇ ਰਹੀ ਗੱਲ ਬੰਬ ਸੁੱਟਣ ਦੀ ਤਾਂ ਜੇਕਰ ਅਸੀਂ ਜੰਗਲ ਵਿਚ ਹੀ ਬੰਬ ਸੁੱਟਣੇ ਹੁੰਦੇ ਤਾਂ ਪਾਕਿਸਤਾਨ ਜਵਾਬੀ ਕਾਰਵਾਈ ਕਿਉਂ ਕਰਦਾ।
Air Chief Marshal BS Dhanoa on air strikes: The target has been clearly amplified by FS in his statement. If we plan to hit the target, we hit the target, otherwise why would he (Pak PM) have responded, if we dropped bombs in the jungles why would he respond. pic.twitter.com/X4Y0Jdopr6
— ANI (@ANI) March 4, 2019
ਹਵਾਈ ਫੌਜ ਪ੍ਰਮੁੱਖ ਨੇ ਕਿਹਾ ਕਿ ਮਿਗ-21 ਦੁਸ਼ਮਣ ਨੂੰ ਖਦੇੜਣ ਲਈ ਸਮਰੱਥ ਹੈ। ਪਾਕਿਸਤਾਨ ਦੇ ਜਹਾਜ਼ਾਂ ਨੂੰ ਖਦੇੜਨ ਲਈ ਵੀ ਮਿਗ-21 ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਹਵਾਈ ਫੌਜ ਚੀਫ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਸਾਡਾ ਮਿਸ਼ਨ ਖਤਮ ਨਹੀਂ ਹੋਇਆ ਹੈ। ਇਸ ਏਅਰ ਸਟ੍ਰਾਈਕ ਵਿਚ ਮਿਗ-21 ਦਾ ਇਸਤੇਮਾਲ ਕਿਉਂ ਹੋਇਆ, ਇਸ ‘ਤੇ ਵੀ ਹਵਾਈ ਫੌਜ ਪ੍ਰਮੁੱਖ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਿਗ-21 ਸਾਡਾ ਇਕ ਕਾਮਗਾਰ ਜਹਾਜ਼ ਹੈ, ਜਿਸਨੂੰ ਅਪਗਰੇਡ ਕਰ ਦਿੱਤਾ ਗਿਆ ਹੈ। ਇਸ ਜਹਾਜ਼ ਕੋਲ ਬਿਹਤਰ ਰਡਾਰ ਹੈ।
Air Chief Marshal BS Dhanoa
ਉਨ੍ਹਾਂ ਨੇ ਕਿਹਾ ਕਿ ਜੋ ਵੀ ਜਹਾਜ਼ ਸਾਡੇ ਬੇੜੇ ਵਿਚ ਹੈ, ਅਸੀਂ ਉਸਨੂੰ ਆਪਣੀ ਲੜਾਈ ਵਿਚ ਇਸਤੇਮਾਲ ਕਰਦੇ ਹਾਂ। ਬੀਐਸ ਧਨੋਆ ਨੇ ਇਹ ਵੀ ਕਿਹਾ ਕਿ ਹੁਣ ਵੀ ਸਾਡਾ ਆਪਰੇਸ਼ਨ ਜਾਰੀ ਹੈ, ਇਸ ਲਈ ਜ਼ਿਆਦਾ ਜਾਣਕਾਰੀ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਦੱਸ ਸੱਕਦੇ। ਦੱਸ ਦਈਏ ਕਿ 26 ਫਰਵਰੀ ਸਵੇਰੇ ਹਵਾਈ ਫੌਜ ਦੇ ਮਿਰਾਜ ਜਹਾਜ਼ਾਂ ਨੇ ਪਾਕਿਸਤਾਨ ਵਿਚ ਵੜਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ‘ਤੇ ਏਅਰ ਸਟ੍ਰਾਈਕ ਕੀਤੀ ਸੀ।
Mirage, Indian Air Force
ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਜਾਕੇ ਅਤਿਵਾਦੀ ਟਿਕਾਣਿਆਂ ਨੂੰ ਹਿਟ ਕੀਤਾ। ਇਹ ਹਮਲਾ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਵੱਲੋਂ ਪੁਲਵਾਮਾ ਵਿਚ ਕੀਤੇ ਗਏ ਅਤਿਵਾਦੀ ਹਮਲੇ ਦਾ ਜਵਾਬ ਸੀ, ਜਿਸ ਵਿਚ 40 ਜਵਾਨ ਸ਼ਹੀਦ ਹੋਏ ਸਨ।