
ਪਾਕਿਸਤਾਨ ਮੀਡੀਆ ਨੇ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਅਤੇ ਜੈਸ਼-ਏ-ਹਿੰਦ ਦੇ ਮੁਖੀ.......
ਨਵੀਂ ਦਿੱਲੀ: ਪਾਕਿਸਤਾਨ ਮੀਡੀਆ ਨੇ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਅਤੇ ਜੈਸ਼-ਏ-ਹਿੰਦ ਦੇ ਮੁਖੀ ਮਸੂਦ ਅਜ਼ਹਰ ਦੇ ਮਾਰੇ ਜਾਣ ਦੀਆਂ ਖ਼ਬਰਾਂ ਨੂੰ ਖਾਰਿਜ ਕੀਤਾ ਹੈ। ਜਿਓ ਟੀਵੀ ਨੇ ਮਸੂਦ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਉਹ ਜ਼ਿੰਦਾ ਹੈ। ਐਤਵਾਰ ਨੂੰ ਮਸੂਦ ਦੇ ਮਾਰੇ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਨਿਊਜ਼ ਏਜੰਸੀ ਆਈਏਏਐਨਐਮ ਨੇ ਵੀ ਇਸ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਬਾਲਾਕੋਟ ਵਿਚ ਭਾਰਤੀ ਵਾਯੂ ਸੈਨਾ ਦੀ ਏਅਰ ਸਟਾ੍ਰ੍ਇਕ ਵਿਚ ਉਹ ਮਾਰਿਆ ਗਿਆ।
ਵਾਯੂ ਸੈਨਾ ਨੇ 26 ਫਰਵਰੀ ਦੀ ਕਾਰਵਾਈ ਸੰਬੰਧੀ ਕਿਹਾ ਕਿ ਇਸ ਮੁੱਦੇ 'ਤੇ ਸਰਕਾਰ ਫੈਸਲਾ ਕਰੇਗੀ ਕਿ ਏਅਰ ਸਟ੍ਰਾਈਕ ਦੇ ਸਬੂਤ ਜਨਤਕ ਕੀਤਾ ਜਾਂਦਾ ਹੈ ਜਾਂ ਨਹੀਂ। ਹਾਂਲਾਕਿ, ਇੰਡੀਅਨ ਏਅਰਫੋਰਸ ਨੇ ਕਿਹਾ ਸੀ ਕਿ ਸਾਡੇ ਕੋਲ ਰਡਾਰ ਅਤੇ ਇਲੈੱਕਟਾ੍ਰ੍ਨਿਕ ਉਪਕਰਣਾਂ ਦੁਆਰਾ ਕਾਫੀ ਸਬੂਤ ਇਕੱਤਰ ਕੀਤੇ ਗਏ ਹਨ, ਜੋ ਜ਼ਾਹਿਰ ਦਰਸਾਉਂਦੇ ਹਨ ਕਿ ਅਤਿਵਾਦੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਿਆ ਹੈ।
14 ਫਰਵਰੀ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸੀ। ਜਵਾਬ ਵਿਚ ਭਾਰਤ ਨੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਬਾਲਾਕੋਟ ਵਿਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ 350 ਅਤਿਵਾਦੀ ਮਾਰੇ ਗਏ।ਭਾਰਤ ਦੀਆਂ ਖੂਫੀਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜੈਸ਼ ਚੀਫ ਅਜ਼ਹਰ ਦੀ ਮੌਤ ਦੀਆਂ ਖ਼ਬਰਾਂ ਵਿਚ ਕਿੰਨੀ ਸਚੱਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਆਰਮੀ ਦੇ ਹਸਪਤਾਲ ਵਿਚ ਅਪਣਾ ਇਲਾਜ਼ ਕਰਵਾ ਰਿਹਾ ਹੈ।
ਪਿਛਲੇ ਦਿਨੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਸ਼ੈਰੀ ਨੇ ਕਬੂਲਿਆ ਹੈ ਕਿ ਅਜ਼ਹਰ ਉਹਨਾਂ ਦੇ ਦੇਸ਼ ਵਿਚ ਹੈ ਅਤੇ ਬਹੁਤ ਜ਼ਿਆਦਾ ਬਿਮਾਰ ਹੈ। ਭਾਰਤੀ ਅਫ਼ਸਰਾਂ ਮੁਤਾਬਿਕ, ਮਸੂਦ ਦੇ ਗੁਰਦੇ ਖ਼ਰਾਬ ਹਨ।ਦੱਸਿਆ ਜਾ ਰਿਹਾ ਹੈ ਕਿ 2001 ਵਿਚ ਸੰਸਦ ਹਮਲੇ, 2008 ਵਿਚ ਮੁੰਬਈ ਹਮਲੇ, 2016 ਵਿਚ ਪਠਾਨਕੋਟ ਏਅਰਬੇਸ ਅਤੇ 2019 ਵਿਚ ਪੁਲਵਾਮਾ ਵਿਚ ਸੀਆਰਪੀਐਫ ਹਮਲੇ ਪਿੱਛੇ ਮਸੂਦ ਅਜ਼ਹਰ ਦਾ ਹੱਥ ਹੈ।