
ਬਾਲੀਵੁੱਡੀ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਇਸ ਲੌਕਡਾਊਨ ਦੇ ਸਮੇਂ ਆਪਣੇ ਫਾਰਮ ਹਾਊਸ ਵਿਚ ਰਹਿ ਕੇ ਸਮਾਂ ਬਿਤਾ ਰਹੇ ਹਨ।
ਬਾਲੀਵੁੱਡੀ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਇਸ ਲੌਕਡਾਊਨ ਦੇ ਸਮੇਂ ਆਪਣੇ ਫਾਰਮ ਹਾਊਸ ਵਿਚ ਰਹਿ ਕੇ ਸਮਾਂ ਬਿਤਾ ਰਹੇ ਹਨ। ਇੱਥੇ ਰਹਿ ਕੇ ਧਰਮਿੰਦਰ ਆਪਣੇ ਫਾਰਮ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਦੇ ਫੈਂਸ ਦੁਆਰਾ ਕਾਫ਼ ਪਸੰਦ ਕੀਤਾ ਜਾ ਰਿਹਾ ਹੈ, ਪਰ ਇਸ ਬਾਰ ਸ਼ੇਅਰ ਕੀਤੀ ਇਕ ਵੀਡੀਓ ਵਿਚ ਧਰਮਿੰਦਰ ਥੋੜੇ ਪ੍ਰੇਸ਼ਾਨ ਨਜ਼ਰ ਆਏ ਹਨ।
file
ਕਿਉਂਕਿ ਉਨ੍ਹਾਂ ਦੀ ਘਾਹ ਕੱਟਣ ਵਾਲੀ ਮਸ਼ੀਨ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਗੱਲ ਆਪਣੇ ਪਿਆਰ ਕਰਨ ਵਾਲਿਆਂ ਨਾਲ ਸ਼ੇਅਰ ਕੀਤੀ। ਜਿਸ ਨੂੰ ਉਨ੍ਹਾਂ ਨੇ ਆਪਣੇ ਟਵੀਟਰ ਅਕਾਊਂਟ ਤੇ ਸ਼ੇਅਰ ਕੀਤਾ ਹੈ। ਦੱਸ ਦੱਈਏ ਕਿ ਇਸ ਸ਼ੇਅਰ ਕੀਤੀ ਵੀਡੀਓ ਵਿਚ ਦੋ ਲੋਕਾ ਘਾਹ ਕੱਟਣ ਵਾਲੀ ਮਸ਼ੀਨ ਨੂੰ ਠੀਕ ਕਰਦੇ ਹੋਏ ਦਿਖਾਈ ਦੇ ਰਹੇ ਹਨ।
photo
ਇਸ ਵੀਡੀਓ ਵਿਚ ਧਰਮਿੰਦਰ ਕਹਿੰਦੇ ਹੋਏ ਦਿਖ ਰਹੇ ਹਨ, ਕਿ ਦੋਸਤੋ ਕਿਸਾਨ ਨੂੰ ਕੋਈ ਨਾਂ ਕੋਈ ਮੁਸ਼ਕਿਲ ਘੇਰੀ ਹੀ ਰੱਖਦੀ ਹੈ। “ਮੇਰੀ ਘਾਹ ਕੱਟਣ ਵਾਲੀ ਮਸ਼ੀਨ ਖਰਾਬ ਹੋ ਗਈ ਹੈ, ਘਾਹ ਵੱਧ ਰਿਹਾ ਸੀ, ਮੈਂ ਸੋਚਿਆ ਇਸ ਨੂੰ ਲੈਵਲ ਕਰ ਦਿਆਂ, ਪਰ ਕੋਈ ਗੱਲ ਨਹੀਂ ਤੁਸੀਂ ਆਪਣਾ ਧਿਆਨ ਰੱਖੋ”। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਚ ਲਿਖਿਆ ਕਿ “ਕਿਸਾਨਾਂ ਨੂੰ ਹਰ ਮੁਸ਼ਕਿਲ ਨਾਲ ਨਜਿੱਠਣਾ ਆਉਂਦਾ ਹੈ, ਧਿਆਨ ਰੱਖੋ” ।
Dharmendra
ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਧਰਮਿੰਦਰ ਕੁਰਸੀ ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਧਰਮਿੰਦਰ ਦੀ ਇਕ ਹੋਰ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਵਿਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਸਨ. ਕਿ ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ, ਮੈਂ ਦੁਆ ਕਰਦਾ ਹਾਂ ਕਿ ਜਲਦ ਹੀ ਇਹ ਬਿਮਾਰੀ ਖ਼ਤਮ ਹੋਵੇਗੀ।
Dharmendra Singh
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।