
ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਿਵੇਂ ਬਲੱਡ ਬੈਂਕ ਹੁੰਦਾ ਹੈ, ਉਸੇ ਤਰਜ਼ ’ਤੇ ਆਕਸੀਜਨ ਸਿਲੰਡਰ ਬੈਂਕ ਬਣਾਇਆ ਜਾ ਸਕਦਾ ਹੈ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਸਬੰਧੀ ਮਾਮਲੇ ’ਤੇ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਤੁਸੀਂ ਅੰਨ੍ਹੇ ਹੋ ਸਕਦੇ ਹੋ ਪਰ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ।
Delhi High Court
ਇਸ ਦੇ ਨਾਲ ਹੀ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਿਵੇਂ ਬਲੱਡ ਬੈਂਕ ਹੁੰਦਾ ਹੈ, ਉਸੇ ਤਰਜ਼ ’ਤੇ ਆਕਸੀਜਨ ਸਿਲੰਡਰ ਬੈਂਕ ਬਣਾਇਆ ਜਾ ਸਕਦਾ ਹੈ, ਜਿੱਥੇ ਲੋਕ ਆਕਸੀਜਨ ਸਿਲੰਡਰ ਜਮਾਂ ਕਰ ਸਕਦੇ ਹਨ ਤੇ ਜਿਨ੍ਹਾਂ ਨੂੰ ਲੋੜ ਹੈ ਉਹ ਉੱਥੋਂ ਸਿਲੰਡਰ ਲੈ ਸਕਦੇ ਹਨ।
Delhi Govt
ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜਦੋਂ ਲੋਕ ਮਰ ਰਹੇ ਹਨ ਤਾਂ ਇਹ ਇਕ ਭਾਵਨਾਤਮਕ ਮਾਮਲਾ ਹੈ। ਤੁਸੀਂ ਇਸ ’ਤੇ ਅੰਨ੍ਹੇ ਹੋ ਸਕਦੇ ਹੋ ਪਰ ਅਸੀਂ ਅਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ। ਇਹ ਦੁਖਦਾਈ ਹੈ ਕਿ ਦਿੱਲੀ ਵਿਚ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ।
Oxygen Cylinders
ਕੋਰਟ ਨੇ ਕਿਹਾ ਤੁਸੀਂ ਇੰਨੇ ਅਸੰਵੇਦਨਸ਼ੀਲ ਕਿਵੇਂ ਹੋ ਸਕਦੇ ਹੋ। ਜੋ ਦਿੱਲੀ ਸਰਕਾਰ ਕਹਿ ਰਹੀ ਹੈ ਉਹ ਸਿਰਫ਼ ਬਿਆਨਬਾਜ਼ੀ ਨਹੀਂ ਹੈ। ਦਰਅਸਲ ਦਿੱਲੀ ਸਰਕਾਰ ਨੇ ਕਿਹਾ ਸੀ ਕਿ ਕੇਂਦਰ ਵੱਲੋਂ ਉਹਨਾਂ ਨੂੰ 590 ਮੀਟ੍ਰਿਕ ਟਨ ਆਕਸੀਜਨ ਦਿੱਤੀ ਜਾਣੀ ਹੈ। ਇਸ ’ਤੇ ਏਐਸਜੀ ਚੇਤਨ ਸ਼ਰਮਾ ਨੇ ਕਿਹਾ ਕਿ ਸਾਨੂੰ ਬਿਆਨਬਾਜ਼ੀ ਵਿਚ ਨਹੀਂ ਆਉਣਾ ਚਾਹੀਦਾ।
oxygen cylinder
ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅੱਜ ਪੂਰਾ ਦੇਸ਼ ਆਕਸੀਜਨ ਲਈ ਰੋ ਰਿਹਾ ਹੈ। ਇਸ ਦੌਰਾਨ ਅਦਾਲਤ ਨੇ ਕੇਂਦਰ ਨੂੰ ਆਈਆਈਐਮ ਦੇ ਮਾਹਿਰਾਂ ਅਤੇ ਜਾਣਕਾਰਾਂ ਦੀ ਮਦਦ ਲੈਣ ਦੀ ਸਲਾਹ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਜੇਕਰ ਮਹਾਰਾਸ਼ਟਰ ਵਿਚ ਇਸ ਸਮੇਂ ਆਕਸੀਜਨ ਦੀ ਖਪਤ ਘੱਟ ਹੈ ਤਾਂ ਉੱਥੋਂ ਦੇ ਕੁਝ ਟੈਂਕਰ ਦਿੱਲੀ ਭੇਜੇ ਜਾ ਸਕਦੇ ਹਨ।