
ਏਅਰਲਾਈਨ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਜਾਂ ਉਨ੍ਹਾਂ ਨੂੰ ਭਵਿੱਖ ਦੀ ਯਾਤਰਾ ਲਈ ਵਰਤਣ ਦੀ ਆਗਿਆ ਦੇਣ 'ਤੇ ਵਿਚਾਰ ਕਰ ਰਹੀ ਹੈ।
ਨਵੀਂ ਦਿੱਲੀ: ਸੰਕਟ ਵਿਚ ਫਸੀ ਏਅਰਲਾਈਨ ਗੋ ਫਰਸਟ ਨੇ 15 ਮਈ ਤੱਕ ਟਿਕਟਾਂ ਦੀ ਬੁਕਿੰਗ ਨੂੰ ਰੋਕਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਏਅਰਲਾਈਨ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਜਾਂ ਉਨ੍ਹਾਂ ਨੂੰ ਭਵਿੱਖ ਦੀ ਯਾਤਰਾ ਲਈ ਵਰਤਣ ਦੀ ਆਗਿਆ ਦੇਣ 'ਤੇ ਵਿਚਾਰ ਕਰ ਰਹੀ ਹੈ। ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਏਅਰਲਾਈਨ ਨੇ 3 ਮਈ ਤੋਂ ਤਿੰਨ ਦਿਨਾਂ ਲਈ ਅਪਣੀਆਂ ਉਡਾਣਾਂ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਤੋਂ ਬਾਅਦ ਡੀ.ਜੀ.ਸੀ.ਏ. ਨੇ ਗੋ ਫਰਸਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਰੈਗੂਲੇਟਰ ਨੇ ਇਕ ਬਿਆਨ ਵਿਚ ਕਿਹਾ, " ਗੋ ਫਰਸਟ ਨੇ 15 ਮਈ ਤੱਕ ਅਪਣੀਆਂ ਉਡਾਣਾਂ ਲਈ ਟਿਕਟਾਂ ਦੀ ਬੁਕਿੰਗ ਬੰਦ ਕਰਨ ਦੀ ਸੂਚਨਾ ਦਿਤੀ ਹੈ।" ਏਅਰਲਾਈਨ ਨੇ ਕਿਹਾ ਹੈ ਕਿ ਉਹ ਜਾਂ ਤਾਂ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰ ਦੇਵੇਗੀ ਜਾਂ ਭਵਿੱਖ ਦੀ ਕਿਸੇ ਤਰੀਕ 'ਤੇ ਉਨ੍ਹਾਂ ਨੂੰ ਫਲਾਈਟ 'ਚ ਸਵਾਰ ਹੋਣ ਦੀ ਇਜਾਜ਼ਤ ਦੇਵੇਗੀ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਨੇ ਹਾਈ ਕੋਰਟ ਤੋਂ ਮੰਗੀ ਅੰਤਰਿਮ ਜ਼ਮਾਨਤ, ਅਦਾਲਤ ਨੇ ਪਟੀਸ਼ਨ 'ਤੇ ED ਨੂੰ ਜਾਰੀ ਕੀਤਾ ਨੋਟਿਸ
ਗੋ ਫਰਸਟ ਦੇ ਜਵਾਬ ਤੋਂ ਬਾਅਦ ਡੀ.ਜੀ.ਸੀ.ਏ. ਨੇ ਏਅਰਲਾਈਨ ਨੂੰ ਮੌਜੂਦਾ ਨਿਯਮਾਂ ਦੇ ਤਹਿਤ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਟਿਕਟ ਦੇ ਪੈਸੇ ਵਾਪਸ ਕਰਨ ਦੇ ਨਿਰਦੇਸ਼ ਦਿਤੇ ਹਨ। ਰੈਗੂਲੇਟਰ ਨੇ ਕਿਹਾ ਕਿ ਉਹ ਡੀ.ਜੀ.ਸੀ.ਏ. ਦੇ ਅਚਾਨਕ ਬੰਦ ਹੋਣ ਕਾਰਨ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕੌਮਾਂਤਰੀ ਗਰੋਹ ਦਾ ਪਰਦਾਫਾਸ਼, ਗੁਰਦਾਸਪੁਰ ਪੁਲਿਸ ਨੇ 13 ਤਸਕਰ ਕੀਤੇ ਕਾਬੂ
ਗੋ ਫਰਸਟ ਨੇ ਵੀ ਕਿਹਾ ਕਿ ਉਸ ਨੇ ਸੰਚਾਲਨ ਸਬੰਧੀ ਸਮੱਸਿਆਵਾਂ ਕਾਰਨ 9 ਮਈ ਤੱਕ ਅਪਣੀਆਂ ਉਡਾਣਾਂ ਰੱਦ ਕਰ ਦਿਤੀਆਂ ਹਨ। ਏਅਰਲਾਈਨ ਨੇ ਅਪਣੀ ਵੈਬਸਾਈਟ 'ਤੇ ਪੋਸਟ ਕੀਤੇ ਇਕ ਨੋਟਿਸ 'ਚ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਬਹੁਤ ਦੁਖ਼ ਹੋ ਰਿਹਾ ਹੈ ਕਿ 9 ਮਈ 2023 ਤੱਕ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਜਲਦੀ ਹੀ ਯਾਤਰੀਆਂ ਨੂੰ ਉਨ੍ਹਾਂ ਦੀਆਂ ਟਿਕਟਾਂ ਦਾ ਪੂਰਾ ਭੁਗਤਾਨ ਕਰ ਦਿਤਾ ਜਾਵੇਗਾ।