
ਅਪਣੀ ਅੰਦਰੂਨੀ ਸਿਆਸਤ ਲਈ ਪੰਜਾਬ ਦੀ ਜਨਤਾ ਨੂੰ ਕੀਤਾ ਜਾ ਰਿਹਾ ਹੈ ਨਜ਼ਰਅੰਦਾਜ਼- ਪ੍ਰਕਾਸ਼ ਜਾਵੇਡਕਰ
ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ (Prakash Javadekar) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh)’ਤੇ ਕੋਵਿਡ ਵੈਕਸੀਨ (Covid Vaccine) ਵੇਚਣ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਨਿੱਜੀ ਹਸਪਤਾਲਾਂ (Private Hospitals) ਨੂੰ ਲਾਭ ਪਹੁੰਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੋਵਿਡ-19 ਵੈਕਸੀਨ ਵੇਚ ਰਹੀ ਹੈ।
Prakash Javadekar
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ 2 ਮਹੀਨਿਆਂ ਲਈ ਵਧਾਈ
ਵੀਡੀਓ ਮੈਸੇਜ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵੈਕਸੀਨ (Covaxin) ਦੀਆਂ 1.40 ਲੱਖ ਖੁਰਾਕਾਂ ਸੂਬੇ ਵਿਚ 400 ਰੁਪਏ ਵਿਚ ਉਪਲਬਧ ਕਰਵਾਈਆਂ ਗਈਆਂ ਸੀ। ਪੰਜਾਬ ਸਰਕਾਰ (Punjab Government) ਨੇ 20 ਨਿੱਜੀ ਹਸਪਤਾਲਾਂ ਨੂੰ ਇਹ 1000 ਰੁਪਏ ਵਿਚ ਵੇਚ ਦਿੱਤੀਆਂ। ਪ੍ਰਾਈਵੇਟ ਹਸਪਤਾਲ ਇਹੀ ਵੈਕਸੀਨ 1500 ਰੁਪਏ ਵਿਚ ਵੇਚ ਰਹੇ ਹਨ।
Captain Amarinder Singh
ਇਹ ਵੀ ਪੜ੍ਹੋ: ਪਾਕਿ : ਇਸ ਕਾਰਨ ਅਦਾਲਤ ਨੇ ਈਸਾਈ ਜੋੜੇ ਦੀ ਫਾਂਸੀ ਕਰ ਦਿੱਤੀ ਮੁਆਫ਼
ਪ੍ਰਕਾਸ਼ ਜਾਵੇਡਕਰ (Prakash Javadekar) ਨੇ ਕਿਹਾ ਕਿ, ‘ਸੂਬਾ ਮਹਾਂਮਾਰੀ ਤੋਂ ਪੀੜਤ ਹੈ। ਇੱਥੇ ਵੈਕਸੀਨ ਨੂੰ ਲੈ ਕੇ ਪ੍ਰਬੰਧਨ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਸੂਬਾ ਸਰਕਾਰ ਟੈਸਟਿੰਗ ਨੂੰ ਲੈ ਕੇ ਵੀ ਗੰਭੀਰ ਨਹੀਂ ਹੈ। ਪਿਛਲੇ ਤਿੰਨ ਦਿਨਾਂ ਤੋਂ ਪੂਰੀ ਮਸ਼ੀਨਰੀ ਦਿੱਲੀ ਵਿਚ ਹੈ, ਅਜਿਹੇ ਵਿਚ ਸੂਬੇ ਨੂੰ ਕੌਣ ਦੇਖ ਰਿਹਾ ਹੈ?’
Prakash Javadekar
ਇਹ ਵੀ ਪੜ੍ਹੋ: ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਜਾਣੋ ਕੀ ਬੋਲੇ Captain Amarinder Singh?
ਕੇਂਦਰੀ ਮੰਤਰੀ ਨੇ ਕਿਹਾ ਕਿ, ‘ਅਪਣੀ ਅੰਦਰੂਨੀ ਸਿਆਸਤ ਲਈ ਉਹ ਲੋਕ ਪੰਜਾਬ ਦੀ ਜਨਤਾ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਰਾਹੁਲ ਗਾਂਧੀ (Rahul Gandhi) ਨੂੰ ਦੂਜਿਆਂ ਨੂੰ ਭਾਸ਼ਣ ਦੇਣ ਦੀ ਬਜਾਏ ਇਕ ਯਕੀਨੀ ਬਣਾਉਣ ਕਿ ਜਿਸ ਸੂਬੇ ਵਿਚ ਕਾਂਗਰਸ (Congress) ਦੀ ਸਰਕਾਰ ਹੈ ਉੱਥੇ ਕੰਮ ਸਹੀ ਤਰੀਕੇ ਨਾਲ ਚੱਲੇ’।
Captain amarinder singh
ਇਹ ਵੀ ਪੜ੍ਹੋ: ਕਿਸਾਨਾਂ ਦਾ ਵੱਡਾ ਜਥਾ ਦਿੱਲੀ ਹੋਇਆ ਰਵਾਨਾ, ਟ੍ਰੇਨ ‘ਚ ਬਿਨਾਂ ਟਿਕਟ ਕਰਨਗੇ ਸਫ਼ਰ
ਜ਼ਿਕਰਯੋਗ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਹਨੀਂ ਦਿਨੀਂ ਪਾਰਟੀ ਦੇ ਅੰਦਰੂਨੀ ਘਮਸਾਨ ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। ਪਾਰਟੀ ਵਿਵਾਦ ਨੂੰ ਦੂਰ ਕਰਨ ਲਈ ਕਾਂਗਰਸ ਹਾਈਕਮਾਨ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ ਸੀਨੀਅਰ ਆਗੂ ਮਲਕ ਅਰਜਨ ਖੜਗੇ ਅਤੇ ਦਿੱਲੀ ਦੇ ਆਗੂ ਜੇ.ਪੀ. ਅਗਰਵਾਲ ਸ਼ਾਮਲ ਹਨ।