
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦਿਉਰੱਪਾ ਨੇ ਸਰਕਾਰੀ ਬੰਗਲਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ
ਕਰਨਾਟਕ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦਿਉਰੱਪਾ ਨੇ ਸਰਕਾਰੀ ਬੰਗਲਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਦਾ ਕਾਰਨ ਇਹ ਹੈ ਕਿ ਉਹ ਬੰਗਲਾ ਜਿਸਨੂੰ ਉਹ ਅਪਣੇ ਲਈ ਲਈ ਕਿਸਮਤੀ ਮੰਨਦੇ ਹਨ ਸਰਕਾਰ ਨੇ ਉਨ੍ਹਾਂ ਨੂੰ ਨਹੀਂ ਦਿੱਤਾ। ਦੱਸਣਯੋਗ ਹੈ ਇਹ ਉਹੀ ਬੰਗਲਾ ਨੰਬਰ 2 ਹੈ ਜਿਥੇ ਯੇਦਿਉਰੱਪਾ 1999 ਤੋਂ 2013 ਤੱਕ ਰਹੇ। ਇਸ ਬੰਗਲੇ ਵਿਚ ਆਉਂਦੇ ਹੀ ਉਹ ਪਹਿਲਾਂ ਵਿਰੋਧੀ ਧੜੇ ਦੇ ਨੇਤਾ ਬਣੇ ਫਿਰ ਉਪ - ਮੁੱਖ ਮੰਤਰੀ ਅਤੇ ਬਾਅਦ ਵਿਚ ਮੁੱਖ ਮੰਤਰੀ, ਯਾਨੀ ਇਹ ਬੰਗਲਾ ਯੇਦਿਉਰੱਪਾ ਅਪਣੇ ਲਈ ਕਰਮਾਂ ਵਾਲੇ ਮੰਨਦੇ ਹਨ,
kumaraswamyਪਰ ਇਸ ਵਾਰ ਜੇਡੀਐਸ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਰੇਸ ਕੋਰਸ ਉੱਤੇ ਬੰਗਲਾ ਨੰਬਰ 2 ਦੀ ਜਗ੍ਹਾ 4 ਦੇ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਯੇਦਿਉਰੱਪਾ ਨਰਾਜ਼ ਹੋ ਗਏ ਹਨ। ਵਿਰੋਧੀ ਧੜਾ ਨੇਤਾ ਬੀ ਐਸ ਯੇਦਿਉਰੱਪਾ ਨੇ ਕਿਹਾ ਕਿ ਅਸੀਂ ਕਾਂਗਰਸ ਤੋਂ ਕਾਫ਼ੀ ਪਹਿਲਾਂ 2 ਨੰਬਰ ਬੰਗਲਾ ਮੰਗਿਆ ਸੀ, ਪਰ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਮੈਨੂੰ ਦੂਜਾ ਨਹੀਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਡਾਲਰਸ ਕਲੋਨੀ ਵਾਲੇ ਘਰ ਵਿਚ ਹੀ ਰਹਾਂਗਾ। ਇਹ ਮਾਮਲਾ ਸਿਰਫ ਯੇਦਿਉਰੱਪਾ ਤੱਕ ਹੀ ਸੀਮਿਤ ਨਹੀਂ ਹੈ।
Kumaraswamyਕਰਨਾਟਕ ਦੇ ਮੁੱਖ ਮੰਤਰੀ ਕੁਮਾਰਾਸਵਾਮੀ ਵੀ ਗ੍ਰਹਿ ਦੀ ਹਾਲਤ ਅਤੇ ਦਿਸ਼ਾ ਦੇਖਕੇ ਹੀ ਘਰ ਤੋਂ ਕ਼ਦਮ ਬਾਹਰ ਪੁੱਟਦੇ ਹਨ ਅਤੇ ਇਸ ਕਾਰਨ ਹੀ ਕੁਮਾਰਸਵਾਮੀ ਹੁਣ ਤੱਕ ਸਰਕਾਰੀ ਨਿਵਾਸ ਵਿਚ ਨਹੀਂ ਰਹਿੰਦੇ। 2006 ਵਿਚ ਜਦੋਂ ਕੁਮਾਰਸਵਾਮੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਉਸ ਸਮੇਂ ਵੀ ਉਹ ਸਰਕਾਰੀ ਨਿਵਾਸ ਵਿਚ ਉਦੋਂ ਤਕ ਨਹੀਂ ਰਹੇ ਜਦੋਂ ਤੱਕ ਉਨ੍ਹਾਂ ਨੇ ਜੋਤਸ਼ੀਆਂ ਦੇ ਮੁਤਾਬਕ, ਇਸਦਾ ਵਾਸਤੁ ਠੀਕ ਨਹੀਂ ਕਰਵਾ ਲਿਆ ਸੀ। ਦੱਸ ਦਈਏ ਕਿ ਪਹਿਲਾਂ ਉਨ੍ਹਾਂ ਨੇ ਬਾਹਰ ਦੀ ਕੰਧ ਉਚੀ ਕਰਵਾਈ ਫ਼ਿਰ ਘਰ ਵਿਚ ਗਾਂ ਰੱਖੀ ਫਿਰ ਕਿਤੇ ਜਾਕੇ ਉਹ ਬੰਗਲੇ 'ਚ ਉਹ ਵੀ ਕੁੱਝ ਸਮੇਂ ਲਈ।
Yeddyurappaਕੁਮਾਰਸਵਾਮੀ ਉਨ੍ਹਾਂ ਦੇ ਪਿਤਾ ਦੇਵੇਗੌੜਾ ਅਤੇ ਭਰਾ ਰੇਵਨੰਨਾ ਅੰਧਵਿਸ਼ਵਾਸ ਨੂੰ ਇਸ ਹੱਦ ਤੱਕ ਮੰਨਦੇ ਹਨ ਕਿ ਘਰ ਤੋਂ ਬਾਹਰ ਨਿਕਲਣ ਦਾ ਸਮਾਂ ਵੀ ਉਨ੍ਹਾਂ ਦੇ ਜੋਤਸ਼ੀ ਤੈਅ ਕਰਦੇ ਹੈ। ਕੁਮਾਰਸਵਾਮੀ ਦੇ ਸਹੁੰ ਕਬੂਲ ਅਤੇ ਮੰਤਰੀ ਮੰਡਲ ਵਿਸਥਾਰ ਦਾ ਵਕ਼ਤ ਵੀ ਜੋਤੀਸ਼ੀਆਂ ਨੇ ਹੀ ਤੈਅ ਕੀਤਾ ਸੀ। ਕੁਮਾਰਾਸਵਾਮੀ ਦੇ ਵੱਡੇ ਭਰਾ ਅਤੇ ਮੰਤਰੀ ਐਚ ਡੀ ਰੇਵਨੰਨਾ ਨੇ ਕਿਹਾ ਕਿ ਅਸੀ ਪਿੰਡਾਂ ਵਾਲੇ ਲੋਕ ਹਾਂ ਅਤੇ ਉਥੋਂ ਹੀ ਆਉਂਦੇ ਜਾਂਦੇ ਹਾਂ।
Yeddyurappaਅੰਧਵਿਸ਼ਵਾਸ ਦਾ ਅਸਰ ਇੰਨਾ ਹੈ ਕੀ ਸਰਕਾਰੀ ਦਫਤਰਾਂ ਵਿਚ ਕਿਹੜਾ ਕਮਰਾ ਸ਼ੁਭ ਹੈ ਅਤੇ ਕਿਹੜਾ ਅਸ਼ੁਭ ਹੈ ਇਹ ਵੀ ਤੈਅ ਹੁੰਦਾ ਹੈ ਅਤੇ ਅਸ਼ੁਭ ਕਮਰੇ ਜ਼ਿਆਦਾਤਰ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਹਨ ਕਿਉਂਕਿ ਮੰਤਰੀ ਉੱਥੇ ਜਾਣ ਤੋਂ ਕਤਰਾਉਂਦੇ ਹਨ।