
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਥਾਨ 'ਚ ਚੋਣ ਲੜ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਅਤੇ ਗਰੀਬੀ, ਪਿਛੜੇ ਕਿਸਾਨਾਂ ਦੀ ਦੁਰਦਸ਼ਾ...
ਕਾਂਕਰੋਲੀ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਥਾਨ 'ਚ ਚੋਣ ਲੜ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਅਤੇ ਗਰੀਬੀ, ਪਿਛੜੇ ਕਿਸਾਨਾਂ ਦੀ ਦੁਰਦਸ਼ਾ ਅਤੇ ਬਾਂਗਲਾਦੇਸ਼ੀ ਘੁਸਪੈਠੀਆਂ ਦੇ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਜਾਨਣਾ ਚਾਹਿਆ ਕਿ ਉਨ੍ਹਾਂ ਦੀ ਚਾਰ ਪੀੜ੍ਹਿਆਂ ਨੇ ਵਿਕਾਸ ਲਈ ਕੀ ਕੀਤਾ। ਸ਼ਾਹ ਨੇ ਕਿਹਾ ਕਿ ਕਾਂਗਰਸ ਸਾਡੇ ਤੋਂ ਚਾਰ ਸਾਲ ਦਾ ਹਿਸਾਬ ਮੰਗ ਰਹੀ ਹੈ ਜਦਕਿ ਜਨਤਾ ਉਨ੍ਹਾਂ ਤੋਂ ਚਾਰ ਪੀੜ੍ਹਿਆਂ ਦਾ ਹਿਸਾਬ ਚਾਹੁੰਦੀ ਹੈ। ਸ਼ਾਹ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਦੀ ਚਾਰ ਪੀੜ੍ਹਿਆਂ ਨੇ ਵਿਕਾਸ ਦੇ ਲਈ, ਗਰੀਬਾਂ ਲਈ ਕੁੱਝ ਨਹੀਂ ਕੀਤਾ।
Vasundhara raje
ਸ਼ਾਹ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਰਾਜਸਥਾਨ ਗੌਰਵ ਯਾਤਰਾ ਨੂੰ ਰਵਾਨਾ ਕਰਨ ਤੋਂ ਬਾਅਦ ਇਥੇ ਇਕ ਜਨਸਭਾ ਨੂੰ ਸੰਬੋਧਿਤ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਵਿਰੋਧੀ ਦਲ ਕਾਂਗਰਸ ਨੇ 40 ਦਿਨ ਦੀ ਇਸ ਯਾਤਰਾ ਦੇ ਦੌਰਾਨ ਭਾਜਪਾ ਅਤੇ ਮੁੱਖ ਮੰਤਰੀ ਰਾਜੇ ਨਾਲ ਹਰ ਦਿਨ ਇਕ ਸਵਾਲ ਪੁੱਛਣ ਦਾ ਐਲਾਨ ਕੀਤਾ ਹੈ। ਇਸ ਦਾ ਜ਼ਿਕਰ ਕਰਦੇ ਹੋਏ ਸ਼ਾਹ ਨੇ ਕਾਂਗਰਸ 'ਤੇ ਲਗਾਤਾਰ ਇਲਜ਼ਾਮ ਲਗਾਏ ਅਤੇ ਕਿਹਾ ਕਿ ਉਹ ਕਿਸੇ ਪਾਰਟੀ ਜਾਂ ਨੇਤਾ ਨੂੰ ਨਾ ਸਗੋਂ ਪ੍ਰਦੇਸ਼ ਦੀ ਜਨਤਾ ਨੂੰ ਜਵਾਬ ਦੇਣੇ ਆਏ ਹਨ।
Rahul and amit shah
ਪ੍ਰਦੇਸ਼ ਦੀ ਪਿੱਛੜੇਪਣ ਲਈ ਕਾਂਗਰਸ ਨੂੰ ਜ਼ਿੰਮੇਵਾਰ ਦਸਦੇ ਹੋਏ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਨੇ ਵਿਕਾਸ ਲਈ ਕੁੱਝ ਨਹੀਂ ਕੀਤਾ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਸੰਧੁਰਾ ਰਾਜੇ ਆਮ ਜਨਤਾ ਤੱਕ ਸੁਵਿਧਾਵਾਂ ਪਹੁੰਚਾਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਕਾਂਗਰਸੀ 40 ਸਵਾਲ ਪੁੱਛਣ ਦੀ ਗੱਲ ਕਰਦੇ ਹਨ ਜਦਕਿ ਜਨਤਾ ਉਨ੍ਹਾਂ ਨੂੰ ਚਾਰ ਪੀੜ੍ਹੀ ਦਾ ਹਿਸਾਬ ਮੰਗ ਰਹੀ ਹੈ। ਸ਼ਾਹ ਨੇ ਗਰੀਬੀ, ਕਿਸਾਨਾਂ ਦੀ ਹਾਲਤ, ਓਬੀਸੀ ਕਮੀਸ਼ਨ ਨੂੰ ਸੰਵਿਧਾਨਕ ਮਾਨਤਾ ਦੇਣ ਅਤੇ ਬਾਂਗਲਾਦੇਸ਼ੀ ਘੁਸਪੈਠੀਆਂ ਵਰਗੇ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ
Amit Shah
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜਦੋਂ 15 ਤਰੀਕ ਨੂੰ ਇਥੇ ਆਉਣ ਤਾਂ ਇਨ੍ਹਾਂ ਦਾ ਜਵਾਬ ਦਿਓ। ਰਾਜੇ ਨੇ ਇਸ ਤੋਂ ਪਹਿਲਾਂ ਰਾਜਸਮੰਦ ਜਿਲ੍ਹੇ ਦੇ ਪ੍ਰਤਿਸ਼ਠਾਵਾਨ ਚਾਰਭੁਜਾਨਾਥ ਮੰਦਿਰ ਵਿਚ ਪੂਜਾ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਰਾਜਸਥਾਨ ਗੌਰਵ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।