
ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ `ਚ ਕੁਝ ਸ਼ਰਾਰਤੀ ਅਨਸਰ ਮਾਬ ਲੀਚਿੰਗ ਦੀਆਂ ਘਟਨਾਵਾਂ ਨੂੰ ਜੰਮ ਕੇ ਅੰਜ਼ਾਮ ਦੇ ਰਹੇ ਹਨ। ਜਿਸ ਕਾਰਨ ਅਜੇ ਤਕ
ਪਲਵਲ: ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ `ਚ ਕੁਝ ਸ਼ਰਾਰਤੀ ਅਨਸਰ ਮਾਬ ਲੀਚਿੰਗ ਦੀਆਂ ਘਟਨਾਵਾਂ ਨੂੰ ਜੰਮ ਕੇ ਅੰਜ਼ਾਮ ਦੇ ਰਹੇ ਹਨ। ਜਿਸ ਕਾਰਨ ਅਜੇ ਤਕ ਕਾਫੀ ਬੇਕਸੂਰ ਲੋਕਾਂ ਦੀਆਂ ਜਾਨਾ ਜਾ ਚੁਕੀਆਂ ਹਨ। ਤੁਹਾਨੂੰ ਦਸ ਦੇਈਏ ਕੇ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਮਾਰ-ਕੁੱਟ ਦੀਆਂ ਘਟਨਾਵਾਂ ਉੱਤੇ ਰੋਕ ਨਹੀਂ ਲੱਗ ਪਾ ਰਹੀ ਹੈ। ਸਦੇਸ਼ `ਚ ਪਹਿਲਾਂ ਅਨੇਕਾਂ ਹੀ ਮਾਮਲੇ ਸਾਹਮਣੇ ਆਏ ਹਨ।
Mob Lynching
ਤੁਹਾਨੂੰ ਦਸ ਦੇਈਏ ਕੇ ਤਾਜ਼ਾ ਮਾਮਲਾ ਪਲਵਲ ਦੇ ਬਹਰੌਲਾ ਪਿੰਡ ਵਿੱਚ ਸਾਹਮਣੇ ਆਇਆ ਹੈ, ਜੋ ਕੇ ਨੈਸ਼ਨਲ ਹਾਈਵੇ ਉੱਤੇ ਸਥਿਤ ਹੈ। ਜਿਥੇ ਇਕ ਨੌਜਵਾਨ ਨੂੰ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਸਿਆ ਜਾ ਰਿਹਾ ਹੈ ਕੇ ਪਸ਼ੂਆਂ ਨੂੰ ਚੁਰਾਉਣ ਦੀ ਕੋਸ਼ਿਸ਼ ਕਰ ਰਹੇ ਜਵਾਨ ਨੂੰ ਭੀੜ ਨੇ ਇੰਨਾ ਝੰਬਿਆ ਕਿ ਉਸਦੀ ਮੌਤ ਹੋ ਗਈ। ਨਾਲ ਹੀ ਕਿਹਾ ਜਾ ਰਿਹਾ ਹੈ ਕੇ ਉਸ ਨਾਲ ਕੁਝ ਹੋਰ ਲਸਕੇ ਵੀ ਮੌਜੂਦ ਸਨ ਜੋ ਕੇ ਭੱਜਣ `ਚ ਕਾਮਯਾਬ ਹੋ ਗਏ।
Mob Lynching
ਮਿਲੀ ਜਾਣਕਾਰੀ ਮੁਤਾਬਿਕ ਘਟਨਾ ਦਾ ਪਤਾ ਚਲਦਿਆ ਹੀ ਉਥੋਂ ਦੀ ਸਥਾਨਕ ਪੁਲਿਸ ਘਟਨਾ ਵਾਲੀ ਜਗ੍ਹਾ ਪਹੁੰਚ ਗਈ ਅਤੇ ਉਹਨਾਂ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ। ਇਸ ਮੌਕੇ ਮਾਮਲੇ ਸਬੰਧੀ ਪਿੰਡ ਦੇ ਲੋਕਾਂ ਪੁਲਿਸ ਨੂੰ ਨੇ ਦੱਸਿਆ ਕਿ ਆਰੋਪੀ ਜਵਾਨ ਵੀਰਵਾਰ ਦੇਰ ਰਾਤ ਸ਼ਰਧਾ-ਰਾਮ ਨਾਮਕ ਵਿਅਕਤੀ ਦੇ ਘਰ ਵਿਚ ਬੱਝੇ ਪਸ਼ੁਆਂ ਨੂੰ ਚੋਰੀ ਦੀ ਨੀਅਤ ਨਾਲ ਖੋਲ ਰਿਹਾ ਸੀ।
Mob Lynching
ਉਸ ਦੌਰਾਨ ਕੁਝ ਲੋਕ ਜਾਗ ਗਏ। ਉਨ੍ਹ ਨੇ ਇਸ ਨੂੰ ਦੇਖਦਿਆਂ ਜੀ ਚੋਰ - ਚੋਰ ਦਾ ਰੌਲਾ ਮਚਾ ਦਿੱਤਾ। ਸ਼ੋਰਗੁਲ ਸੁਣ ਕੇ ਇਹ ਨੌਜਵਾਨ ਭੱਜਣ ਲਗਾ। ਲੋਕਾਂ ਨੇ ਉਸਨੂੰ ਫੜ ਲਿਆ , ਜਦੋਂ ਕਿ ਉਸ ਦੇ ਦੋ - ਤਿੰਨ ਸਾਥੀ ਫਾਇਰਿੰਗ ਕਰਦੇ ਹੋਏ ਭੱਜ ਨਿਕਲੇ। ਦਸਿਆ ਜਾ ਰਿਹਾ ਹੈ ਕੇ ਪਿੰਡ ਵਾਲਿਆਂ ਨੇ ਫਰਾਰ ਹੋਏ ਚੋਰਾਂ ਦਾ ਪਿੱਛਾ ਕੀਤਾ , ਪਰ ਉਹ ਹੱਥ ਨਹੀਂ ਆਏ।
Mob Lynching
ਘਟਨਾ ਦਾ ਪਤਾ ਚਲਦਿਆ ਹੀ ਮੌਕੇ `ਤੇ ਕਾਫੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਫੜੇ ਗਏ ਕਰੀਬ 25 ਸਾਲ ਦੇ ਜਵਾਨ ਨੂੰ ਬੁਰੀ ਤਰਾਂ ਨਾਲ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕੇ ਉਸ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਫਿਲਹਾਲ ਅਗਿਆਤ ਲੋਕਾਂ ਦੇ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰ ਲਿਆ ਗਿਆ ਹੈ। ਦਸਿਆ ਜਾ ਰਿਹਾ ਹੈ ਕੇ ਪੁਲਿਸ ਇਸ ਮਾਮਲੇ ਸਬੰਧੀ ਕਾਰਵਾਈ ਕਰ ਰਹੀ ਹੈ।