ਟੁੱਟੀਆਂ ਛੱਤਾਂ ਹੇਠ ਚੱਲ ਰਹੇ ਹਨ ਦੇਸ਼ ਦੇ ਡੇਢ ਲੱਖ ਸਕੂਲ
Published : Aug 4, 2018, 11:19 am IST
Updated : Aug 4, 2018, 11:19 am IST
SHARE ARTICLE
Broken Roof School
Broken Roof School

ਪਿਛਲੇ ਹਫ਼ਤੇ ਆਗਰਾ ਜ਼ਿਲ੍ਹੇ ਨਾਗਲਾ ਪਿੰਡ ਤੇਜਾ ਦੇ ਪ੍ਰਾਇਮਰੀ ਸਕੂਲ ਵਿਚ ਇਕ ਹਿੱਸੇ ਦੀ ਛੱਤ ਡਿੱਗ ਗਈ.............

ਨਵੀਂ ਦਿੱਲੀ : ਪਿਛਲੇ ਹਫ਼ਤੇ ਆਗਰਾ ਜ਼ਿਲ੍ਹੇ ਨਾਗਲਾ ਪਿੰਡ ਤੇਜਾ ਦੇ ਪ੍ਰਾਇਮਰੀ ਸਕੂਲ ਵਿਚ ਇਕ ਹਿੱਸੇ ਦੀ ਛੱਤ ਡਿੱਗ ਗਈ। ਦਸਿਆ ਜਾ ਰਿਹਾ ਹੈ ਕੇ ਕਿਸਮਤ ਨਾਲ ਇਸ ਦੀ ਚਪੇਟ ਵਿਚ ਕੋਈ ਬੱਚਾ ਨਹੀਂ ਆਇਆ। ਪਰ ਜ਼ਰੂਰੀ ਨਹੀਂ ਹੈ ਕਿ ਬੱਚਿਆਂ ਦੀ ਕਿਸਮਤ ਹਰ ਵਾਰ ਉਨ੍ਹਾਂ ਦਾ ਸਾਥ ਦੇਵੇ। ਦੇਸ਼ ਵਿਚ ਕਰੀਬ ਡੇਢ  ਲੱਖ ਸਕੂਲਾਂ ਦੀ ਇਮਾਰਤਾਂ ਦੀ  ਹਾਲਤ ਨਾਜ਼ੁਕ ਹੈ।  ਯੂਨੀਫ਼ਾਇਡ ਡਿਸਟ੍ਰਿਕਟ ਇਨਫ਼ਰਮਿਸ਼ਨ ਸਿਸਟਮ ਫ਼ਾਰ ਐਜੂਕੇਸ਼ਨ  (ਯੂ-ਡਾਇਸ)  ਦੇ 2016-17 ਅੰਕੜਿਆਂ ਨਾਲ ਇਹ ਖੁਲਾਸਾ ਹੋਇਆ ਹੈ।

ਦੇਸ਼ ਵਿਚ ਕੁਲ 17.28 ਲੱਖ ਸਕੂਲ ਹਨ। ਇਸ ਵਿਚ 14.67 ਲੱਖ ਪ੍ਰਾਇਮਰੀ ਸਕੂਲ ਹਨ, ਜਦੋਂ ਕਿ ਦੋ ਲੱਖ 60 ਹਜ਼ਾਰ ਦੇ ਲਗਭਗ ਮਿਡਲ ਸਕੂਲ ਹਨ। ਯੂ-ਡਾਇਸ  ਦੇ ਅੰਕੜਿਆਂ ਮੁਤਾਬਕ  ਇਸ ਵਿਚ 11,577 ਸਕੂਲਾਂ ਦੀਆਂ ਇਮਾਰਤਾਂ ਖਸਤਾ ਹਾਲ ਹਨ, ਜਿਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਏ ਜਾਣ ਦੀ ਜ਼ਰੂਰਤ ਹੈ, ਜਦੋਂ ਕਿ ਤਕਰੀਬਨ ਇਕ ਲੱਖ 40 ਹਜ਼ਾਰ ਸਕੂਲਾਂ ਦੀ 6.98 ਲੱਖ ਜਮਾਤਾਂ ਨੂੰ ਵੱਡੇ ਪੈਮਾਨੇ 'ਤੇ ਮੁਰੰਮਤ ਦੀ ਦਰਕਾਰ ਹੈ। ਕਈ ਸ਼ਹਿਰਾਂ ਤੇ ਪਿੰਡਾਂ ਵਿਚ ਸਕੂਲਾਂ ਦੀਆਂ ਜ਼ਰਜ਼ਰ ਇਮਾਰਤਾਂ ਕਾਰਨ ਲੋਕ ਅਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ।

ਉਥੇ ਹੀ ਤਮਾਮ ਸਕੂਲ ਅਜਿਹੇ ਹਨ, ਜਿੱਥੇ ਮੀਂਹ ਪੈਂਦਿਆਂ ਹੀ ਸਕੂਲ ਦੀ ਛੱਤ ਟਪਕਣ ਲੱਗਦੀ ਹੈ।  ਇਸ ਮਾਮਲੇ ਸਬੰਧੀ ਮਨੁੱਖ ਸੰਸਾਧਨ ਵਿਕਾਸ ਮੰਤਰਾਲਾ ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਸਿੱਖਿਆ ਅਭਿਆਨ ਵਿਚ ਸਕੂਲਾਂ ਵਿਚ ਅਧੋ-ਸੰਰਚਨਾ ਸੁਧਾਰ ਦਾ ਵੀ ਪ੍ਰਬੰਧ ਰੱਖਿਆ ਗਿਆ ਹੈ।  (ਏਜੰਸੀ)
ਦਸਿਆ ਜਾ ਰਿਹਾ ਹੈ ਕੇ ਨੇ ਇਸ ਦੇ ਲਈ ਪ੍ਰਸਤਾਵ ਵੀ ਭੇਜੇ ਹਨ , ਜਿਨ੍ਹਾਂ ਉੱਤੇ ਵਿਚਾਰ ਦੇ ਬਾਅਦ ਕੇਂਦਰ ਮਨਜ਼ੂਰੀ  ਦੇ ਦੇਵੇਗਾ।

2014 ਵਿੱਚ ਕੇਂਦਰ ਸਰਕਾਰ ਨੇ ਰਾਜਾਂ ਨੂੰ ਨਿਰਦੇਸ਼ ਜਾਰੀ ਕੀਤੇ ਸਨ ਜਿਸ ਵਿੱਚ ਸਕੂਲਾਂ ਵਿੱਚ ਬਚਿਆ ਦੀ ਸੁਰੱਖਿਆ ਨੂੰ ਲੈ ਕੇ ਸੁਚੇਤ ਕੀਤਾ ਗਿਆ ਸੀ। ਇਸ ਦਿਸ਼ਾ - ਨਿਰਦੇਂਸਾਂ  ਵਿੱਚ ਸਾਫ਼ ਕਿਹਾ ਗਿਆ ਹੈ ਕਿ ਸਾਰੇ ਸਕੂਲਾਂ ਦੀਆਂ ਇਮਾਰਤਾਂ ਦਾ ਸੁਰੱਖਿਆ ਆਡਿਟ ਹੋਣਾ ਚਾਹੀਦਾ ਹੈ ।  ਸਕੂਲਾਂ ਦੀਆਂ ਇਮਾਰਤਾਂ ਭੁਚਾਲ ਰੋਧੀ ਹੋਣੀਆਂ ਚਾਹੀਦੀਆਂ ਹਨ ਅਤੇ ਅੱਗ ਅਤੇ ਹੜ੍ਹ ਤੋਂ ਵੀ ਸੁਰੱਖਿਅਤ ਹੋਣੀਆਂ ਚਾਹੀਦੀਆਂ ਹਨ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement