
ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕਰ ਸਕਦੇ।
ਨਵੀਂ ਦਿੱਲੀ: ਨਵੇਂ ਮੋਟਰ ਵਹੀਕਲ ਐਕਟ ਲਾਗੂ ਹੋਣ ਕਾਰਨ ਟ੍ਰੈਫਿਕ ਨਿਯਮਾਂ ਨੂੰ ਤੋੜਨਾ ਭਾਰੀ ਪੈ ਸਕਦਾ ਹੈ। ਨਵੇਂ ਐਕਟ ਵਿਚ ਨਿਯਮਾਂ ਨੂੰ ਤੋੜਨ ਤੇ ਬਹੁਤ ਵੱਡੀ ਰਕਮ ਵਿਚ ਜ਼ੁਰਮਾਨਾ ਦੇਣਾ ਪਵੇਗਾ। ਟ੍ਰੈਫਿਕ ਪੁਲਿਸ ਨਵੇਂ ਐਕਟ ਦੇ ਹਿਸਾਬ ਨਾਲ ਚੰਗੀ ਤਰ੍ਹਾਂ ਨਿਯਮਾਂ ਦਾ ਪਾਲਣ ਕਰਵਾ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਤੇ ਹਜ਼ਾਰਾਂ ਚਲਾਨ ਕੱਟ ਰਹੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਪਰ ਤੁਹਾਨੂੰ ਨਿਯਮਾਂ ਦਾ ਹਵਾਲਾ ਦੇ ਕੇ ਟ੍ਰੈਫਿਕ ਪੁਲਿਸ ਪਰੇਸ਼ਾਨ ਨਹੀਂ ਕਰ ਸਕਦੀ।
Traffic Police
ਟ੍ਰੈਫਿਕ ਪੁਲਿਸ ਦੇ ਜਵਾਨ ਤੁਹਾਡੇ ਨਾਲ ਗਲਤ ਵਰਤਾਓ ਵੀ ਨਹੀਂ ਕਰ ਸਕਦੀ। ਟ੍ਰੈਫਿਕ ਪੁਲਿਸ ਤੁਹਾਨੂੰ ਰੋਕ ਸਕਦੀ ਹੈ ਪਰ ਤੁਹਾਡੇ ਕੋਲ ਵੀ ਕੁਝ ਅਧਿਕਾਰ ਹਨ। ਜਿਸ ਤਰ੍ਹਾਂ ਨਾਲ ਤੁਸੀਂ ਨਿਯਮਾਂ ਨਾਲ ਬੱਝੇ ਹੋਏ ਹੋ ਉਸੇ ਤਰ੍ਹਾਂ ਹੀ ਟ੍ਰੈਫਿਕ ਪੁਲਿਸ ਦੇ ਜਵਾਨਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਹਰ ਟ੍ਰੈਫਿਕ ਜਵਾਨ ਨੂੰ ਯੂਨੀਫਾਰਮ ਵਿਚ ਰਹਿਣਾ ਜ਼ਰੂਰੀ ਹੈ। ਯੂਨੀਫਾਰਮ ਤੇ ਨੰਬਰ ਅਤੇ ਉਸ ਦਾ ਨਾਮ ਹੋਣਾ ਚਾਹੀਦਾ।
Traffic Police
ਜੇ ਇਹ ਦੋਵੇਂ ਟ੍ਰੈਫਿਕ ਪੁਲਿਸ ਕੋਲ ਨਹੀਂ ਹਨ ਤਾਂ ਤੁਸੀਂ ਉਸ ਨੂੰ ਪਹਿਚਾਣ ਪੱਤਰ ਦਿਖਾਉਣ ਲਈ ਕਹਿ ਸਕਦੇ ਹੋ। ਜੇ ਟ੍ਰੈਫਿਕ ਪੁਲਿਸ ਅਪਣਾ ਪਹਿਚਾਣ ਪੱਤਰ ਦਿਖਾਉਣ ਤੋਂ ਮਨਾ ਕਰਦਾ ਹੈ ਤਾਂ ਤੁਸੀਂ ਅਪਣੀ ਗੱਡੀ ਦੇ ਦਸਤਾਵੇਜ਼ ਨਾ ਦਿਓ। ਦੂਜੀ ਅਹਿਮ ਗੱਲ ਇਹ ਹੈ ਕਿ ਜਿਸ ਟ੍ਰੈਫਿਕ ਪੁਲਿਸ ਨੇ ਤੁਹਾਨੂੰ ਰੋਕਿਆ ਹੈ ਉਸ ਕੋਲ ਚਲਾਨ ਬੁੱਕ ਜਾਂ ਈ-ਚਲਾਨ ਹੋਮਾ ਚਾਹੀਦਾ ਹੈ। ਇਸ ਤੋਂ ਬਿਨਾਂ ਉਹ ਚਲਾਨ ਨਹੀਂ ਕਰ ਸਕਦਾ।
Traffic Police
ਟ੍ਰੈਫਿਕ ਪੁਲਿਸ ਦੇ ਜਵਾਨ ਜ਼ਬਰਦਸਤੀ ਤੁਹਾਡੀ ਗੱਡੀ ਦੀ ਚਾਬੀ ਨਹੀਂ ਕੱਢ ਸਕਦੇ। ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕਰ ਸਕਦੇ। ਤੁਹਾਨੂੰ ਵੀ ਟ੍ਰੈਫਿਕ ਪੁਲਿਸ ਨਾਲ ਬਹਿਸਣਾ ਨਹੀਂ ਚਾਹੀਦਾ। ਪਰੇਸ਼ਾਨੀ ਦੀ ਹਾਲਤ ਵਿਚ ਟ੍ਰੈਫਿਕ ਪੁਲਿਸ ਵੀ ਤੁਹਾਡੀ ਸਮੱਸਿਆ ਨੂੰ ਸਮਝਦੇ ਹੋਏ ਨਰਮੀ ਨਾਲ ਪੇਸ਼ ਆ ਸਕਦੀ ਹੈ। ਜੇ ਤੁਹਾਡੀ ਗੱਡੀ ਸੜਕ ਕਿਨਾਰੇ ਖੜ੍ਹੀ ਹੈ ਤੇ ਕ੍ਰੇਨ ਉਸ ਨੂੰ ਉਦੋਂ ਤਕ ਨਹੀਂ ਚੁੱਕ ਸਕਦੀ ਜਦੋਂ ਤਕ ਤੁਸੀਂ ਗੱਡੀ ਦੇ ਅੰਦਰ ਬੈਠੇ ਹੋ।
ਤੁਹਾਡੀ ਗੱਡੀ ਗਲਤ ਤਰੀਕੇ ਅਤੇ ਗਲਤ ਜਗ੍ਹਾ ਤੇ ਪਾਰਕ ਹੈ ਤਾਂ ਗੱਡੀ ਚੁੱਕੀ ਜਾ ਸਕਦੀ ਹੈ। ਜੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਤੇ ਟ੍ਰੈਫਿਕ ਪੁਲਿਸ ਤੁਹਾਨੂੰ ਹਿਰਾਸਤ ਵਿਚ ਲੈਂਦੀ ਹੈ ਤਾਂ ਹਿਰਾਸਤ ਵਚ ਲੈਣ ਦੇ 24 ਘੰਟਿਆਂ ਦੌਰਾਨ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ। ਜੇ ਤੁਹਾਨੂੰ ਟ੍ਰੈਫਿਕ ਪੁਲਿਸ ਪਰੇਸ਼ਾਨ ਕਰ ਰਹੀ ਹੈ ਤਾਂ ਤੁਸੀਂ ਸਬੰਧਿਤ ਪੁਲਿਸ ਥਾਣੇ ਵਿਚ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਟ੍ਰੈਫਿਕ ਪੁਲਿਸ ਦੇ ਗਲਤ ਵਿਵਹਾਰ ਬਾਰੇ ਲਿਖਤੀ ਸ਼ਿਕਾਇਤ ਕਰ ਸਕਦੇ ਹੋ।
Traffic Police
ਤੁਸੀਂ ਸ਼ਿਕਾਇਤ ਪੱਤਰ ਸੁਪਰਡੈਂਟ ਟ੍ਰੈਫਿਕ ਪੁਲਿਸ (ਐਸਪੀ) ਜਾਂ ਜ਼ਿਲ੍ਹੇ ਦੇ ਸੀਨੀਅਰ ਸੁਪਰਡੈਂਟ (ਐਸਐਸਪੀ) ਨੂੰ ਦੇ ਸਕਦੇ ਹੋ। ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਇਹ ਨਿਯਮ ਹਨ ਕਿ ਚਾਲਕ ਚਲਾਨ ਤੇ ਦਸਤਖ਼ਤ ਕਰਨ ਤੋਂ ਪਹਿਲਾਂ ਆਪਣੀ ਟਿੱਪਣੀਆਂ ਲਿਖ ਸਕਦਾ ਹੈ। ਚਲਾਨ ਕੱਟਣ ਦੀ ਇਹ ਰਾਏ ਨਹੀਂ ਹੈ ਕਿ ਤੁਸੀਂ ਟ੍ਰੈਫਿਕ ਪੁਲਿਸ ਦੇ ਗਲਤ ਵਰਤਾਓ ਬਾਰੇ ਸ਼ਿਕਾਇਤ ਕਰਨ ਦਾ ਅਧਿਕਾਰ ਗੁਆ ਚੁੱਕੇ ਹੋ।
ਚਲਾਨ ਕੱਟਣ ਦੇ ਬਾਵਜੂਦ, ਤੁਸੀਂ ਟ੍ਰੈਫਿਕ ਪੁਲਿਸ ਨੂੰ ਸ਼ਿਕਾਇਤ ਕਰ ਸਕਦੇ ਹੋ। ਨਾਲ ਹੀ ਤੁਹਾਨੂੰ ਵੀ ਟ੍ਰੈਫਿਕ ਪੁਲਿਸ ਦਾ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਜੇ ਤੁਸੀਂ ਅਣਉਚਿਤ ਵਰਤਾਓ ਕਰਦੇ ਹੋ ਤਾਂ ਟ੍ਰੈਫਿਕ ਪੁਲਿਸ ਚਲਾਨ ਵਿਚ ਇਕ ਹੋਰ ਅਪਰਾਧ ਜੋੜ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ