ਭਾਰਤੀ ਰੁਪਏ 'ਚ ਲਗਾਤਾਰ ਗਿਰਾਵਟ 'ਤੇ ਬੋਲੇ ਰਾਹੁਲ - ਇਹ ਬਰੇਕਿੰਗ ਨਹੀਂ...ਬਰੋਕਨ ਹੈ
Published : Oct 4, 2018, 1:19 pm IST
Updated : Oct 4, 2018, 1:19 pm IST
SHARE ARTICLE
Rahul Gandhi
Rahul Gandhi

ਭਾਰਤੀ ਰੁਪਏ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਡਾਲਰ ਦੇ ਮੁਕਾਬਲੇ ਰੁਪਇਆ ਹੁਣ ਤੱਕ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ ਤਾਂ ਕਾਂਗਰਸ ਪ੍ਰਧਾਨ ਰਾਹੁਲ...

ਨਵੀਂ ਦਿੱਲੀ : ਭਾਰਤੀ ਰੁਪਏ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਡਾਲਰ ਦੇ ਮੁਕਾਬਲੇ ਰੁਪਇਆ ਹੁਣ ਤੱਕ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਿਸ਼ਾਨਾ ਸਾਧਣ ਤੋਂ ਨਹੀਂ ਚੂਕੇ। ਰਾਹੁਲ ਗਾਂਧੀ ਨੇ ਟਵੀਟ ਕਰ ਇਸ ਨੂੰ ਬਰੇਕਿੰਗ ਨਹੀਂ ਬਰੋਕਨ ਕਰਾਰ ਦਿਤਾ। ਦਰਅਸਲ ਰਾਹੁਲ ਨੇ ਇਹ ਟਿੱਪਣੀ ਰੁਪਏ ਦੀ ਡਿੱਗਦੀ ਕੀਮਤਾਂ ਦੀ ਲਗਾਤਾਰ ਆ ਰਹੀ ਬਰੇਕਿੰਗ ਨਿਊਜ਼ 'ਤੇ ਕੀਤੀ। ਰਾਹੁਲ ਗਾਂਧੀ ਨੇ ਅੰਗਰੇਜ਼ੀ ਵਿਚ ਟਵੀਟ ਕਰਦੇ ਹੋਏ ਲਿਖਿਆ,  ''ਬਰੇਕਿੰਗ - ਰੁਪਇਆ ਡਿੱਗ ਕੇ 73.77 'ਤੇ ਪਹੁੰਚਿਆ।


ਇਹ ਬਰੇਕਿੰਗ ਨਹੀਂ, ਬਰੋਕਨ (ਟੁੱਟਿਆ ਹੋਇਆ) ਹੈ। 18 ਮਿੰਟ ਵਿਚ ਹੀ ਉਨ੍ਹਾਂ ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। 18 ਮਿੰਟ ਵਿਚ ਹੀ ਲਗਭੱਗ 17 ਸੌ ਲੋਕਾਂ ਨੇ ਲਾਈਕਸ ਕੀਤੇ ਤਾਂ 845 ਲੋਕਾਂ ਨੇ ਰਿਟਵੀਟ। ਉਸ ਤੋਂ 15 ਘੰਟੇ ਪਹਿਲਾਂ ਇਕ ਹੋਰ ਟਵੀਟ ਰਾਹੁਲ ਗਾਂਧੀ ਨੇ ਰੁਪਏ ਦੀ ਡਿੱਗਦੀ ਕੀਮਤਾਂ ਨੂੰ ਲੈ ਕੇ ਕੀਤਾ ਸੀ। ਜਿਸ ਵਿਚ ਕਿਹਾ ਸੀ - ਰੁਪਇਆ ਗਿਆ 73 ਪਾਰ। ਮਹਿੰਗਾਈ ਮਚਾਏ ਹਾਹਾਕਾਰ। ਤੇਲ - ਗੈਸ ਵਿਚ ਲੱਗੀ ਹੈ ਅੱਗ। ਬਾਜ਼ਾਰ ਵਿਚ ਮਚੀ ਭੱਜ ਦੌੜ। ਓ 56 ਇੰਚ ਸੀਨੇ ਵਾਲੇ। ਕਦੋਂ ਤੱਕ ਚੱਲੇਗਾ ‘ਸਾਇਲੈਂਟ ਮੋਡ’, ਕਿੱਥੇ ਹੈ ‘ਅਛੇ ਦਿਨ ਦਾ ਕੋਡ’? 


ਡਾਲਰ ਦੀ ਤੁਲਨਾ ਵਿਚ ਭਾਰਤੀ ਰੁਪਏ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਜਾਰੀ ਹੈ। ਅਮਰੀਕੀ ਡਾਲਰ ਦੀ ਤੁਲਨਾ ਵਿਚ ਭਾਰਤੀ ਰੁਪਇਆ ਫਿਰ ਡਿੱਗਿਆ, ਬੁੱਧਵਾਰ ਦੇ ਬੰਦ 73.34 ਦੇ ਮੁਕਾਬਲੇ ਵੀਰਵਾਰ ਨੂੰ 73.60 ਦੇ ਪੱਧਰ 'ਤੇ ਖੁੱਲ੍ਹਣ ਤੋਂ ਬਾਅਦ ਸ਼ੁਰੂਆਤੀ ਕੰਮ-ਕਾਜ ਦੇ ਦੌਰਾਨ 73.79 ਦੇ ਨਵੇਂ ਰਿਕਾਰਡ ਸਭ ਤੋਂ ਘੱਟ ਪੱਧਰ 'ਤੇ ਪਹੁੰਚਿਆ। ਦੱਸ ਦਈਏ ਕਿ ਬੁੱਧਵਾਰ ਨੂੰ ਇਕ ਡਾਲਰ ਦੀ ਤੁਲਨਾ ਵਿਚ ਰੁਪਏ ਦੀ ਕੀਮਤ ਡਿੱਗ ਕੇ 73.33 ਹੋ ਗਈ ਸੀ।

Rupee Low Dollar upRupee Low Dollar up

ਜਦੋਂ ਕਿ ਉਸ ਦੇ ਪਹਿਲਾਂ ਕੀਮਤ ਡਾਲਰ ਦੇ ਮੁਕਾਬਲੇ 73.24 ਰੁਪਏ ਸੀ। ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਡਾਲਰ ਦੀ ਤੁਲਨਾ ਵਿਚ ਭਾਰਤੀ ਰੁਪਿਇਆ ਕਮਜ਼ੋਰ ਹੋਇਆ ਹੈ। ਨਰਿੰਦਰ ਮੋਦੀ ਸਰਕਾਰ ਤੋਂ ਬਿਆਨ ਜਾਰੀ ਕਰ ਰੁਪਏ ਦੀਆਂ ਕੀਮਤਾਂ ਡਿੱਗਣ ਤੋਂ ਰੋਕਣ ਦੀ ਗੱਲ ਕਹੀ ਗਈ ਹੈ, ਹਾਲਾਂਕਿ ਹੁਣੇ ਉਪਰਾਲਿਆਂ ਦਾ ਅਸਰ ਦਿਖਣਾ ਬਾਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement