
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿਤਾ ਹੈ।
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿਤਾ ਹੈ। ਚੰਡੀਗੜ੍ਹ ਵਿਚ ਅਗਾਂਹਵਧੂ ਕਿਸਾਨਾਂ ਦੀ ਮੀਟਿੰਗ ਵਿਚ ਮੁੱਖ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਕਿਸਾਨਾਂ ਵਿਰੁਧ ਡਾਂਗਾਂ ਚੁੱਕਣ ਵਾਲੇ ਵਾਲੰਟੀਅਰਾਂ ਨੂੰ ਉਤਰ-ਪਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਵਿਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਜੈਸੇ ਕੋ ਤੈਸਾ’ ਜਵਾਬ ਦੇਣਾ ਪਏਗਾ।
Farmers
ਹੋਰ ਪੜ੍ਹੋ: ਭਾਰਤ ’ਚ ਛਾ ਸਕਦੈ ਬਿਜਲੀ ਸੰਕਟ, 72 ਪਾਵਰ ਪਲਾਂਟਾਂ ’ਚ ਸਿਰਫ਼ 3 ਦਿਨ ਦਾ ਕੋਲਾ ਬਚਿਆ
ਮੀਟਿੰਗ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੇ ਸੰਬੋਧਨ ਨਾਲ ਸਬੰਧਤ ਇਕ ਵੀਡੀਉ ਸਾਹਮਣੇ ਆਇਆ। ਵੀਡੀਉ ਵਿਚ ਮੁੱਖ ਮੰਤਰੀ ਕਹਿ ਰਹੇ ਹਨ, ‘ਕੁਝ ਨਵੀਆਂ ਕਿਸਾਨ ਜਥੇਬੰਦੀਆਂ ਉਭਰ ਰਹੀਆਂ ਹਨ, ਹੁਣ ਉਨ੍ਹਾਂ ਨੂੰ ਉਤਸ਼ਾਹਤ ਕਰਨਾ ਪਵੇਗਾ। ਉਨ੍ਹਾਂ ਨੂੰ ਅੱਗੇ ਲਿਆਉਣਾ ਹੋਵੇਗਾ।
Manohar Lal Khattar
ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (4 ਅਕਤੂਬਰ 2021)
ਖਾਸ ਕਰ ਕੇ ਉਤਰ ਅਤੇ ਪਛਮੀ ਹਰਿਆਣਾ ਵਿਚ। ਦਖਣੀ ਹਰਿਆਣਾ ’ਚ ਇਹ ਸਮੱਸਿਆ ਜ਼ਿਆਦਾ ਨਹੀਂ ਹੈ। ਪਰ ਉਤਰ-ਪਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਵਿਚ ਅਪਣੇ 500-700 ਕਿਸਾਨਾਂ ਜਾਂ 1000 ਲੋਕਾਂ ਨੂੰ ਖੜਾ ਕਰੋ। ਉਨ੍ਹਾਂ ਨੂੰ ਸਵੈਸੇਵੀ ਬਣਾਉ ਅਤੇ ਫਿਰ ਥਾਂ-ਥਾਂ ’ਤੇ ‘ਜੈਸੇ ਕੋ ਤੈਸਾ’। ਮੀਟਿੰਗ ਦੌਰਾਨ ਕਿਸਾਨਾਂ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਖੱਟਰ ਨੇ ਕਿਹਾ ਕਿ ਜੇਲ ਜਾਣ ਤੋਂ ਡਰੋ ਤੇ ਜਮਾਨਤ ਦੀ ਪ੍ਰਵਾਹ ਨਾ ਕਰੋ। ਦੋ-ਚਾਰ ਮਹੀਨੇ ਜੇਲ ’ਚ ਰਹਿ ਕੇ ਇੰਨੀ ਪੜ੍ਹਾਈ ਹੋ ਜਾਵੇਗੀ ਕਿ ਲੀਡਰ ਬਣ ਕੇ ਨਿਕਲੋਗੇ।