
ਰਾਜਸਥਾਨ ਵਿਚ ਵਿਧਾਨਸਭਾ ਚੋਣਾਂ ਦੀ ਤਰੀਕ ਨੇੜੇ ਆ ਗਈ ਹੈ। ਸੂਬੇ ਵਿਚ ਚੋਣਾਵੀ ਸਰਗਰਮੀਆਂ ਵਿਚ ਨੇਤਾਵਾਂ ਵਲੋਂ ਸਿਆਸੀ ਬਿਆਨਬਾਜ਼ੀ ਦਾ...
ਰਾਜਸਥਾਨ (ਭਾਸ਼ਾ) : ਰਾਜਸਥਾਨ ਵਿਚ ਵਿਧਾਨਸਭਾ ਚੋਣਾਂ ਦੀ ਤਰੀਕ ਨੇੜੇ ਆ ਗਈ ਹੈ। ਸੂਬੇ ਵਿਚ ਚੋਣਾਵੀ ਸਰਗਰਮੀਆਂ ਵਿਚ ਨੇਤਾਵਾਂ ਵਲੋਂ ਸਿਆਸੀ ਬਿਆਨਬਾਜ਼ੀ ਦਾ ਸਿਲਸਿਲਾ ਵੀ ਜਾਰੀ ਹੈ। ਇਸੇ ਬਿਆਨਬਾਜ਼ੀ ਦੇ ਚਲਦੇ ਪਾਲੀ ਜ਼ਿਲ੍ਹੇ ਦੇ ਬੀਜੇਪੀ ਉਮੀਦਵਾਰ ਸ਼ੋਭਾ ਚੌਹਾਨ ਨੇ ਵਿਵਾਦਿਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਚੋਣ ਵਿਚ ਜੇਕਰ ਉਹ ਜੇਤੂ ਰਹਿੰਦੀ ਹੈ ਤਾਂ ਪੁਲਿਸ ਬਾਲ ਵਿਆਹ ਦੇ ਕਿਸੇ ਵੀ ਮਾਮਲੇ ਵਿਚ ਕੋਈ ਦਖ਼ਲ ਅੰਦਾਜ਼ੀ ਨਹੀਂ ਕਰ ਸਕੇਗੀ।
ਬਾਲ ਵਿਆਹ
ਰਾਜਸਥਾਨ ਵਿਚ ਪਾਲੀ ਜ਼ਿਲ੍ਹੇ ਦੀ ਸੋਜਤ ਸੀਟ ਤੋਂ ਬੀਜੇਪੀ ਉਮੀਦਵਾਰ ਸ਼ੋਭਾ ਚੁਹਾਨ ਨੇ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਣ ਲਈ ਇਹ ਵਿਵਾਦਿਤ ਬਿਆਨ ਦਿੱਤਾ ਹੈ। ਦੱਸ ਦਈਏ ਕਿ ਸ਼ੋਭਾ ਚੌਹਾਨ ਆਈਏਏਸ ਅਧਿਕਾਰੀ ਰਾਜੇਸ਼ ਚੌਹਾਨ ਦੀ ਪਤਨੀ ਹੈ। ਸ਼ੋਭਾ ਦਾ ਕਹਿਣਾ ਹੈ ਕਿ ਦੇਵਾਸੀ ਸਮਾਜ ਦੇ ਲੋਕ ਬਾਲ ਵਿਆਹ ਅਤੇ ਮੌਤ ਭੋਜ ਕਰਦੇ ਹਨ , ਪਰ ਇਨ੍ਹਾਂ ਦੇ ਗੈਰ - ਕਾਨੂੰਨੀ ਹੋਣ ਦੀ ਵਜ੍ਹਾ ਨਾਲ ਪੁਲਿਸ ਦੇਵਾਸੀ ਸਮਾਜ ਦੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਇਸਦੇ ਬਾਅਦ ਉਨ੍ਹਾਂਨੇ ਕਿਹਾ ਕਿ ਜੇਕਰ ਉਹ ਇਸ ਚੋਣ ਵਿੱਚ ਜਿੱਤਦੀ ਹੈ ਤਾਂ ਪੁਲਿਸ ਬਾਲ ਵਿਆਹ ਦੇ ਕਿਸੇ ਵੀ ਮਾਮਲੇ ਵਿਚ ਨਹੀਂ ਬੋਲੇਗੀ।
ਬਾਲ ਵਿਆਹ
ਉਹ ਇਸ ਸੁਰੱਖਿਅਤ ਸੀਟ ਤੋਂ ਦੂਜੀ ਵਾਰ ਚੋਣਵੀ ਮੈਦਾਨ ਵਿਚ ਹੈ। ਸ਼ੋਭਾ ਦੇ ਬਿਆਨ ਦੇ ਬਾਅਦ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਬੀਜੇਪੀ ਉਮੀਦਵਾਰ ਸ਼ੋਭਾ ਚੁਹਾਨ ਦੇ ਵਿਵਾਦਿਤ ਭਾਸ਼ਣ ਦਾ ਵੀਡੀਓ ਆਉਣ ਤੋਂ ਬਾਅਦ ਪਾਲੀ ਜ਼ਿਲ੍ਹੇ ਦੇ ਕਲੈਕਟਰ ਸੁਧੀਰ ਸ਼ਰਮਾ ਨੇ ਜਾਂਚ ਦੇ ਹੁਕਮ ਦਿੱਤੇ ਹਨ। ਫਿਲਹਾਲ ਉਨ੍ਹਾਂ ਦੇ ਇਸ ਬਿਆਨ 'ਤੇ ਭਾਜਪਾ ਵਲੋਂ ਕੋਈ ਪ੍ਰਤੀਕਿਰਆ ਨਹੀਂ ਆਈ ਹੈ ਵਿਰੋਧੀਆਂ ਵਲੋਂ ਇਸ ਵੀਡੀਓ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਸ਼ੋਭਾ ਚੌਹਾਨ
ਧਿਆਨ ਯੋਗ ਹੈ ਕਿ ਰਾਜਸਥਾਨ ਵਿਚ ਬਾਲ ਵਿਆਹ ਵੱਡੀ ਸਮੱਸਿਆ ਹੈ ਅਤੇ ਇਸ ਨਾਲ ਜੁਡ਼ੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆਉਂਦੇ ਰਹੇ ਹੈ। ਰਾਜਸਥਾਨ ਵਿਚ 7 ਦਿਸੰਬਰ ਨੂੰ ਚੋਣਾਂ ਦੀ ਪਰਿਕ੍ਰੀਆ ਸ਼ੁਰੂ ਹੋਵੇਗੀ। ਅਤੇ 11 ਦਿਸੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।