12 ਦਸੰਬਰ ਤੋਂ ਬੰਦ ਹੋਵੇਗੀ SBI ਦੀ ਇਹ ਸੇਵਾ, ਕਰੋੜਾਂ ਗਾਹਕਾਂ ਲਈ ਵੱਡੀ ਖ਼ਬਰ
Published : Dec 4, 2018, 4:09 pm IST
Updated : Dec 4, 2018, 4:09 pm IST
SHARE ARTICLE
State bank of India
State bank of India

ਇਨ੍ਹਾਂ ਦਿਨੀਂ ਬੈਂਕਿੰਗ ਸਿਸਟਮ ਵਿਚ ਕਈ ਬਦਲਾਅ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ...

ਨਵੀਂ ਦਿੱਲੀ (ਭਾਸ਼ਾ) : ਇਨ੍ਹਾਂ ਦਿਨੀਂ ਬੈਂਕਿੰਗ ਸਿਸਟਮ ਵਿਚ ਕਈ ਬਦਲਾਅ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਵਲੋਂ ਚਾਰ ਸੇਵਾਵਾਂ ਬੰਦ ਕੀਤੇ ਜਾਣ ਤੋਂ ਬਾਅਦ ਐਸਬੀਆਈ ਇਕ ਹੋਰ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਹਾਲਾਂਕਿ ਜਿਸ ਨਿਯਮ ਵਿਚ ਐਸਬੀਆਈ ਵਲੋਂ 12 ਦਸੰਬਰ ਨੂੰ ਬਦਲਾਅ ਕੀਤਾ ਜਾ ਰਿਹਾ ਹੈ, ਉਸ ਵਿਚ ਐਚਡੀਐਫ਼ਸੀ ਬੈਂਕ, ਆਈਸੀਆਈਸੀਆਈ ਬੈਂਕ, ਬੈਂਕ ਆਫ਼ ਬੜੌਦਾ ਅਤੇ ਪੰਜਾਬ ਨੈਸ਼ਨਲ ਬੈਂਕ ਵਲੋਂ ਵੀ 1 ਜਨਵਰੀ ਤੋਂ ਬਦਲਾਅ ਕੀਤਾ ਜਾਣਾ ਹੈ।

SBISBI ​ਐਸਬੀਆਈ ਵਲੋਂ ਹੋਣ ਵਾਲੇ ਬਦਲਾਅ ਦਾ ਅਸਰ ਅਜਿਹੇ ਗਾਹਕਾਂ ‘ਤੇ ਪਵੇਗਾ, ਜੋ ਲੈਣ-ਦੇਣ ਲਈ ਚੈੱਕ ਦਾ ਪ੍ਰਯੋਗ ਕਰਦੇ ਹਨ। ਦਰਅਸਲ, ਆਰਬੀਆਈ ਦੇ ਨਿਰਦੇਸ਼ ਦੇ ਮੁਤਾਬਕ ਬੈਂਕ ਅਗਲੇ ਸਾਲ ਮਤਲਬ 1 ਜਨਵਰੀ 2019 ਤੋਂ ਨਾਨ-CTS ਚੈੱਕ ਨੂੰ ਕਲੀਅਰ ਨਹੀਂ ਕਰੇਗਾ। ਇਸ ਬਾਰੇ ਵਿਚ SBI ਵਲੋਂ 12 ਦਸੰਬਰ ਦੀ ਡੈਡਲਾਈਨ ਤੈਅ ਕੀਤੀ ਗਈ ਹੈ। ਮਤਲਬ ਦੇਸ਼ ਦੇ ਸਭ ਤੋਂ ਵੱਡੇ ਬੈਂਕ ਵਲੋਂ 12 ਦਸੰਬਰ ਤੋਂ ਹੀ ਨਾਨ-CTS ਚੈੱਕ ਸਵੀਕਾਰ ਨਹੀਂ ਕੀਤਾ ਜਾਵੇਗਾ।

12 ਦਸੰਬਰ ਤੋਂ ਬਾਅਦ ਸਿਰਫ਼ CTS ਚੈੱਕ ਹੀ ਕਲੀਅਰ ਹੋਣਗੇ। ਉਥੇ ਹੀ ਕੁੱਝ ਹੋਰ ਬੈਂਕਾਂ ਵਿਚ ਇਹ ਨਿਯਮ 1 ਜਨਵਰੀ ਤੋਂ ਲਾਗੂ ਹੋਵੇਗਾ। RBI ਵਲੋਂ ਇਸ ਬਾਰੇ ਵਿਚ ਨਿਰਦੇਸ਼ ਤਿੰਨ ਮਹੀਨੇ ਪਹਿਲਾਂ ਜਾਰੀ ਕਰ ਦਿਤੇ ਗਏ ਸਨ। ਇਸ ਨੂੰ ਲੈ ਕੇ SBI  ਵਲੋਂ ਅਪਣੇ ਕਰੋੜਾਂ ਗਾਹਕਾਂ ਨੂੰ ਮੈਸੇਜ ਵੀ ਭੇਜੇ ਜਾ ਰਹੇ ਹਨ। ਬੈਂਕ ਵਲੋਂ ਭੇਜੇ ਜਾ ਰਹੇ ਮੈਸੇਜ ਵਿਚ ਬੈਂਕ ਦੇ ਗਾਹਕਾਂ ਨੂੰ ਚੈੱਕ ਬੁੱਕ ਵਾਪਸ ਕਰਨ ਅਤੇ ਨਵੀਂ ਚੈੱਕ ਬੁੱਕ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ।

State Bank of IndiaState Bank of IndiaCTS ਮਤਲਬ ਚੈੱਕ ਟਰਾਂਜ਼ੈਕਸ਼ਨ ਸਿਸਟਮ, ਇਸ ਸਿਸਟਮ ਦੇ ਤਹਿਤ ਚੈੱਕ ਦੀ ਇਲੈਕਟ੍ਰਾਨਿਕ ਇਮੇਜ਼ ਕੈਪਚਰ ਹੋ ਜਾਂਦੀ ਹੈ ਅਤੇ ਫਿਜ਼ੀਕਲ ਚੈੱਕ ਨੂੰ ਕਲੀਅਰੈਂਸ ਲਈ ਇਕ ਬੈਂਕ ਤੋਂ ਦੂਜੇ ਬੈਂਕ ਵਿਚ ਭੇਜਣ ਦੀ ਲੋੜ ਨਹੀਂ ਹੁੰਦੀ। ਇਸ ਨਾਲ ਚੈੱਕ ਨੂੰ ਫਿਜ਼ੀਕਲੀ ਭੇਜਣ ਦੀ ਮੁਸ਼ਕਿਲ ਖ਼ਤਮ ਹੋਣ ਦੇ ਨਾਲ ਹੀ ਖਰਚ ਵਿਚ ਵੀ ਕਮੀ ਆਉਂਦੀ ਹੈ। ਇਸ ਤੋਂ ਇਲਾਵਾ ਚੈੱਕ ਕਲੀਅਰੈਂਸ ਵਿਚ ਵੀ ਘੱਟ ਸਮਾਂ ਲੱਗਦਾ ਹੈ। ਤੁਹਾਨੂੰ ਦੱਸ ਦਈਏ ਕਿ ਨਾਨ ਸੀਟੀਐਸ ਚੈੱਕ ਨੂੰ ਕੰਪਿਊਟਰ ਰੀਡ ਨਹੀਂ ਕਰ ਪਾਉਂਦਾ।

ਇਸ ਲਈ ਇਨ੍ਹਾਂ ਨੂੰ ਫਿਜ਼ੀਕਲੀ ਇਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਵਿਚ ਭੇਜਿਆ ਜਾਂਦਾ ਹੈ। ਇਸ ਕਾਰਨ ਚੈੱਕ ਨੂੰ ਡਰਾਪ-ਬਾਕਸ ਵਿਚ ਲਗਾਉਣ ਤੋਂ ਬਾਅਦ ਇਸ ਦੀ ਕਲੀਅਰੈਂਸ ਵਿਚ ਜ਼ਿਆਦਾ ਸਮਾਂ ਲੱਗਦਾ ਹੈ। RBI ਬੈਂਕਾਂ ਨੂੰ ਪਹਿਲਾਂ ਵੀ ਇਹ ਨਿਰਦੇਸ਼ ਦੇ ਚੁੱਕਿਆ ਹੈ ਕਿ ਉਹ ਕੇਵਲ CTS - 2010 ਸਟੈਂਡਰਡ ਚੈੱਕ ਵਾਲੀ ਚੈੱਕਬੁੱਕ ਹੀ ਜਾਰੀ ਕਰੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement