1 ਫ਼ਰਵਰੀ ਤੋਂ WhatsApp User ਨੂੰ ਲੱਗੇਗਾ ਵੱਡਾ ਝੱਟਕਾ, ਦੇਖੋ ਪੂਰੀ ਖ਼ਬਰ!
Published : Jan 5, 2020, 3:29 pm IST
Updated : Jan 5, 2020, 3:29 pm IST
SHARE ARTICLE
WhatsApp User
WhatsApp User

ਇਸ ਦੇ ਇਲਾਵਾ ਕੁਝ iOS ‘ਤੇ ਅਧਾਰਿਤ ਡਿਵਾਈਸੇਜ ‘ਤੇ ਵੀ ਇਹ ਮੈਸੇਜਿੰਗ ਐਪ ਕੰਮ ਨਹੀਂ ਕਰੇਗੀ।

ਨਵੀਂ ਦਿੱਲੀ: 31 ਦਸੰਬਰ 2019 ਤੋਂ ਹੀ ਇੰਸਟੈਂਟ ਮੈਸੇਜਿੰਗ ਐਪ WhatsApp ਨੇ ਵਿੰਡੋਜ਼ ਮੈਸੇਜਿੰਗ ‘ਚ ਕੰਮ ਕਰਨਾ ਬੰਦ ਕਰ ਦਿੱਤਾ ਹੈ। ਅਗਲੇ ਮਹੀਨੇ ਦੀ ਪਹਿਲੀ ਤਾਰੀਕ ਤੋਂ ਇਸ ਇੰਸਟੈਂਟ ਮੈਸੇਜਿੰਗ ਐਪ ਨੂੰ ਕਈ ਐਂਡਰਾਇਡ ਸਮਾਰਟਫੋਨਜ਼ ਲਈ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਇਸ ਦੇ ਇਲਾਵਾ ਕੁਝ iOS ‘ਤੇ ਅਧਾਰਿਤ ਡਿਵਾਈਸੇਜ ‘ਤੇ ਵੀ ਇਹ ਮੈਸੇਜਿੰਗ ਐਪ ਕੰਮ ਨਹੀਂ ਕਰੇਗੀ।

New features in whatsappWhatsappਇਸ ਗੱਲ ਦੀ ਜਾਣਕਾਰੀ ਇੰਸਟੈਂਟ ਮੈਸੇਜਿੰਗ ਐਪ ਨੇ ਆਪਣੇ FAQ ਪੇਜ ਦੇ ਜ਼ਰੀਏ ਦਿੱਤੀ ਹੈ। ਪੇਜ ਦੇ ਅਨੁਸਾਰ 1 ਫਰਵਰੀ 2020 ਤੋਂ ਇਸ ਇੰਸਟੈਂਟ ਮੈਸੇਜਿੰਗ ਐਪ ਨੂੰ ਕਈ ਐਂਡਰਾਇਡ ਤੇ iOS ਪਲੇਟਫਾਰਮ ‘ਤੇ ਅਕਸੈਸ ਨਹੀਂ ਕੀਤਾ ਜਾ ਸਕੇਗਾ।FAQ ਪੇਜ ਦੇ ਅਨੁਸਾਰ, ਐਂਡਰਾਇਡ ਵਰਜ਼ਨ 2.3.6 ਜਿੰਜਰਬ੍ਰੇਡ ਤੇ iOS 8 ਜਾਂ ਉਸ ਨਾਲ ਅਪਰੇਟਿੰਗ ਸਿਸਟਮ ਵਾਲੇ ਸਮਾਰਟਫੋਨ ‘ਤੇ ਹੁਣ ਇਹ ਇੰਸਟੈਂਟ ਸਰਵਿਸ ਸਪੋਰਟ ਨਹੀਂ ਕਰੇਗਾ।

Social media platforms whatsappWhatsapp ਅਪਰੇਟਿੰਗ ਸਿਸਟਮ ਵਾਲੇ ਸਮਾਰਟਫੋਨ ‘ਤੇ ਯੂਜ਼ਰਜ਼ ਨਾ ਤਾਂ ਐਪ ਨੂੰ ਇੰਸਟਾਲ ਕਰ ਸਕਣਗੇ ਤੇ ਨਾ ਹੀ ਨਵਾਂ ਅਕਾਊਂਟ ਬਣਾ ਸਕਣਗੇ। ਜੇ ਤੁਸੀਂ ਵੀ ਅਪਰੇਟਿੰਗ ਸਿਸਟਮ ਦੇ ਨਾਲ ਆਉਣ ਵਾਲੇ ਸਮਾਰਟਫੋਨ ‘ਤੇ ਇੰਸਟੈਂਟ ਮੈਸੇਜਿੰਗ ਸਰਵਿਸ ਦਾ ਇਸਤੇਮਾਲ ਕਰ ਰਹੇ ਹਾਂ ਤਾਂ ਤੁਹਾਨੂੰ ਨਵਾਂ ਅਪਰੇਟਿੰਗ ਸਿਸਟਮ ਐਂਡਰਾਇਡ ਵਰਜ਼ਨ 4.0.3 ਜਾਂ ਉਸ ਤੋਂ ਉਪਰ ਦੇ ਵਰਜ਼ਨ ‘ਚ ਅਪਗ੍ਰੇਡ ਕਰਨਾ ਹੋਵੇਗਾ ਜਾਂ ਫਿਰ ਅਪਗ੍ਰੇਡੇਡ ਅਪਰੇਟਿੰਗ ਸਿਸਟਮ ਵਾਲੇ ਨਵੇਂ ਸਮਾਰਟਫੋਨ ‘ਚ ਇੰਸਟੈਂਟ ਮੈਸੇਜਿੰਗ ਸਰਵਿਸ ਨੂੰ ਇਸਤੇਮਾਲ ਕਰ ਸਕਦੇ ਹਨ।

whatsappWhatsappਜੇ ਤੁਸੀਂ Jio Phone ਜਾਂ Jio Phone 2 ਯੂਜ਼ਰਜ਼ ਹੈ ਤਾਂ ਤੁਸੀਂ ਆਪਣੇ KaiOS ਦੇ ਲੇਟੈਸਟ ਵਰਜ਼ਨ 2.5.1 ਦੇ ਨਾਲ ਆਪਣੇ ਫੋਨ ਨੂੰ ਅਪਗ੍ਰੇਡ ਕਰ ਲਓ। ਇਸ ਨਾਲ ਅਪਰੇਟਿੰਗ ਸਿਸਟਮ ‘ਚ ਇਹ ਐਪ ਕੰਮ ਨਹੀਂ ਕਰੇਗੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ WhatsApp ਦੇ ਅਕਾਊਂਟ ਹੈਕ ਹੋਣ ਦੀ ਘਟਨਾ ਸਾਹਮਣੇ ਆਈ ਸੀ। ਇਨ੍ਹਾਂ ਘਟਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਕੰਪਨੀ ਨੇ ਆਪਣੇ ਇੰਸਟੈਂਟ ਮੈਸੇਜਿੰਗ ਐਪ ਨੂੰ ਜ਼ਿਆਦਾ ਸੁਰੱਖਿਅਤ ਕਰਨ ਲਈ ਇਹ ਫੈਸਲਾ ਲਿਆ ਹੈ।

PhotoPhotoਪੁਰਾਣੇ ਅਪਰੇਟਿੰਗ ਸਿਸਟਮ ਲਈ ਹੁਣ ਸੁਰੱਖਿਅਤ ਪੈਚ ਜਾਰੀ ਨਹੀਂ ਕੀਤੇ ਜਾ ਰਹੇ, ਜਿਸ ਦੀ ਵਜ੍ਹਾ ਨਾਲ ਅਕਾਊਂਟ ਹੈਕ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇਹੀ ਵਜ੍ਹਾ ਹੈ ਕਿ ਪੁਰਾਣੇ ਅਪਰੇਟਿੰਗ ਸਿਸਟਮ ਦੇ ਨਾਲ ਹੁਣ ਇਹ ਇੰਸਟੈਂਟ ਮੈਸੇਜਿੰਗ ਐਪ ਕੰਮ ਨਹੀਂ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement