
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੰਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ
ਚੰਡੀਗੜ੍ਹ: ਕਰੋਨਾ ਕਾਲ ਦਾ ਛਾਇਆ ਅਜੇ ਪੂਰੀ ਤਰ੍ਹਾਂ ਸਮਾਪਤ ਵੀ ਨਹੀਂ ਹੋਇਆ ਸੀ ਕਿ ਹੁਣ ਇਕ ਨਵੀਂ ਮੁਸੀਬਤ ਨੇ ਦਸਤਕ ਦੇ ਦਿੱਤੀ ਹੈ। ਇਸ ਵਾਰ ਬਰਡ ਫਲੂ ਰੂਪੀ ਕੁਦਰਤੀ ਕਰੋਪੀ ਨੇ ਪੰਛੀਆਂ ‘ਤੇ ਕਹਿਰ ਢਾਹੁਣਾ ਆਰੰਭਿਆ ਹੈ। ਇਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖਾਸ ਕਰ ਕੇ ਪਰਵਾਸੀ ਪੰਛੀਆਂ ‘ਤੇ ਇਸ ਦਾ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਸ ਸਮੇਂ ਵੱਡੀ ਗਿਣਤੀ ਪਰਵਾਸੀ ਪੰਛੀ ਦੇਸ਼ ਦੀ ਜਲਗਾਹਾਂ ਵਿਚ ਡੇਰੇ ਜਮਾਈ ਬੈਠੇ ਹਨ। ਬਰਡ ਫਲੂ ਦੇ ਵਿਆਪਕ ਰੂਪ ਅਖਤਿਆਰ ਕਰਨ ਦੀ ਸੂਰਤ ਵਿਚ ਇਨ੍ਹਾਂ ਪੰਛੀਆਂ ਨੂੰ ਵੱਡਾ ਨੁਕਸਾਨ ਪਹੁੰਚਣ ਦਾ ਖਤਰਾ ਬਣਿਆ ਹੋਇਆ ਹੈ।
Migratory Birds
ਇਸੇ ਦੌਰਾਨ ਹਿਮਾਚਲ ਤੋਂ ਡਰਾਉਣੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਤਕ ਹਜ਼ਾਰਾਂ ਪੰਛੀ ਮੌਤ ਦੇ ਮੂੰਹ ਵਿਚ ਜਾ ਚੁਕੇ ਹਨ। ਹਿਮਾਚਲ ਪ੍ਰਦੇਸ਼ ਦੀ ਹੱਦ 'ਤੇ ਬਿਆਸ' ਪੋਂਗ ਡੈਮ ਝੀਲ 'ਚ ਬਰਡ ਫਲੂ ਕਾਰਨ ਪ੍ਰਵਾਸੀ ਪੰਛੀਆਂ ਦੀ ਮੌਤ ਦੀ ਖਬਰ ਹੈ। ਇਸ ਤੋਂ ਬਾਅਦ ਪੰਜਾਬ ਦਾ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਹਰਕਤ ਵਿਚ ਆ ਗਿਆ ਹੈ। ਵਿਭਾਗ ਨੇ ਹਰੀਕੇ ਪੱਤਣ (ਤਰਨ ਤਾਰਨ), ਕੇਸ਼ੋਪੁਰ ਛਾਂਬ (ਗੁਰਦਾਸਪੁਰ), ਨੰਗਲ, ਰੂਪਨਗਰ ਤੇ ਹੋਰ ਥਾਂ ਤੇ ਅਲਰਟ ਜਾਰੀ ਕੀਤਾ ਹੈ।
migratory birds
ਹਾਲਾਂਕਿ ਇਨ੍ਹਾਂ ਖੇਤਰਾਂ ਵਿਚ ਪਰਵਾਸੀ ਪੰਛੀਆਂ ਦੇ ਮਰਨ ਦੇ ਕੋਈ ਖ਼ਬਰ ਨਹੀਂ ਪਰ ਪੰਛੀਆਂ ਵਿਚ ਫੈਲ ਰਹੀ ਇਸ ਬਿਮਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਜੰਗਲੀ ਜੀਵ ਵਿਭਾਗ ਤੇ ਵਿਸ਼ਵ ਜੰਗਲੀ ਜੀਵਣ ਫੰਡ (WWF) ਦੀਆਂ ਟੀਮਾਂ 24 ਘੰਟੇ ਹਰੀਕੇ ਵੈਟਲੈਂਡ ਤੇ ਨਜ਼ਰ ਬਣਾਏ ਹੋਏ ਹਨ।
Migratory birds increased in the, Motemajra Dhab
ਕਾਬਲੇਗੌਰ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਅਤੇ ਕੇਰਲ ਵਿਚ ਬਰਡ ਫਲੂ ਕਾਰਨ ਪੰਛੀਆਂ ਦੇ ਮਰਨ ਦੀਆਂ ਖਬਰਾਂ ਸਾਹਮਣੇ ਆਈਆ ਹਨ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਵੀ ਬਰਡ ਫਲੂ ਦਸਤਕ ਦੇ ਚੁੱਕਿਆ ਹੈ। ਇਸ ਨ੍ਹੂੰ ਵੇਖਦੇ ਹੋਏ ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਹਰਾ, ਜਵਾਲੀ, ਇੰਦੌਰਾ ਅਤੇ ਫਤਿਹਪੁਰ ਸਬ-ਡਵੀਜਨਾਂ ਵਿਚ ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਵੇਚਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਹੈ।
Birds
ਇਸ ਦੇ ਨਾਲ ਹੀ ਪੋਂਗ ਡੈਮ ਦੇ ਦਾਇਰੇ ਵਿੱਚ ਆਉਣ ਵਾਲੇ ਖੇਤਰ ਨੂੰ ਅਲਰਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਬਰਡ ਫਲੂ ਨੂੰ ਫੈਲਣ ਤੋਂ ਰੋਕਣ ਲਈ 9 ਕਿਲੋਮੀਟਰ ਖੇਤਰ ਨੂੰ ਨਿਗਰਾਨੀ ਜ਼ੋਨ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਖੇਤਰ ‘ਚ ਸੈਰ-ਸਪਾਟਾ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰਾਜਸਥਾਨ ਅਤੇ ਗੁਜਰਾਤ ਵਿਚ ਪੰਛੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ। ਪਿਛਲੇ ਕੁੱਝ ਦਿਨਾਂ ਵਿਚ ਹਿਮਾਚਲ ਵਿਚ 1700 ਅਤੇ MP ਵਿਚ 300 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਹੋਈ ਹੈ।
Birds
ਉਥੇ ਹੀ, ਰਾਜਸਥਾਨ ਵਿਚ 250 ਅਤੇ ਗੁਜਰਾਤ ਵਿੱਚ 50 ਤੋਂ ਵਧੇਰੇ ਪੰਛੀ ਜਾਨ ਤੋਂ ਹੱਥ ਧੋ ਬੈਠੇ ਹਨ। ਜ਼ਿਕਰਯੋਗ ਹੈ ਕਿ ਬਰਾੜ ਫਲੂ ਨੂੰ ਦੇਖਦੇ ਹੋਏ ਲਾਗੂ ਕੀਤੇ ਗਏ ਹੁਕਮਾਂ ਦੀ ਉਲੰਘਣਾ ‘ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ। ਚਾਰਾਂ ਸਬ-ਡਵੀਜਨਾਂ ਦੇ ਨਿੱਜੀ ਪੋਲਟਰੀ ਸੰਚਾਲਕ ਅਤੇ ਮੀਟ ਵਿਕਰੇਤਾ, ਪਸ਼ੂਆਂ, ਪੰਛੀਆਂ ਆਦਿ ਨੂੰ ਬਾਹਰੀ ਖੇਤਰਾਂ ਵਿਚ ਵੀ ਨਹੀਂ ਵੇਚ ਸਕਣਗੇ।