
7 ਜਨਵਰੀ ਨੂੰ ਦਿੱਲੀ ਦੇ ਚਾਰੇ ਪਾਸੇ ਹੋਣਗੇ ਟਰੈਕਟਰ ਹੀ ਟਰੈਕਟਰ,ਕੇਂਦਰ ਸਰਕਾਰ ਨੂੰ ਦਿਖਾਵਾਂਗੇ ਟ੍ਰੈਲਰ
ਨਵੀਂ ਦਿੱਲੀ: ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਦੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਸਰਕਾਰ ਨੇ ਮੁੜ ਮੀਟਿੰਗ ਬੁਲਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਅੰਦੋਲਨ ਜਾਰੀ ਰੱਖਣਗੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਲਈ ਸਹਿਮਤ ਨਹੀਂ ਹੁੰਦੀ।
ਕਿਸਾਨ ਜਥੇਬੰਦੀਆਂ ਨੇ ਇਕ ਪ੍ਰੈਸ ਕਾਂਨਫਰੰਸ ਵਿਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣਾ ਅਡੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ ਤਾਂ ਅਸੀਂ ਇਸ ਅੰਦੋਲਨ ਨੂੰ ਹੋਰ ਵੱਡਾ ਰੂਪ ਦੇਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਡੇ ਨਾਲ ਵਾਰ-ਵਾਰ ਮੀਟਿੰਗਾਂ ਕਰੀ ਜਾਂਦੀ ਹੈ ਪਰ ਕੋਈ ਸਿੱਟਾ ਨਹੀਂ ਨਿਕਲਦਾ ਦਿਖਾਈ ਦੇ ਰਿਹਾ ਪਰ ਹੁਣ ਅਸੀਂ 7 ਜਨਵਰੀ ਨੂੰ ਐਕਸਪ੍ਰੈਸ ਵੇਅ ਦੇ ਚਾਰੇ ਪਾਸੇ ਦੀ ਟਰੈਕਟਰ ਮਾਰਚ ਸ਼ੁਰੂ ਕਰਾਂਗੇ।
Kissan
ਉਨ੍ਹਾਂ ਕਿਹਾ ਕਿ 7 ਜਨਵਰੀ ਨੂੰ ਸਵੇਰੇ 11 ਵਜੇ ਇਕ ਪਾਸਿਓ ਕਿਸਾਨ ਭਰਾ ਟਰੈਕਟਰ ਮਾਰਚ ਲੈ ਕੇ ਟਿੱਕਰੀ ਬਾਰਡਰ ਤੋਂ ਚੱਲਣਗੇ ਤੇ ਦੂਜੇ ਪਾਸੇ ਸਿੰਘੂ ਬਾਰਡਰ ਤੋਂ ਟਰੈਕਟਰ ਮਾਰਚ ਲੈ ਕੇ ਚੱਲਣਗੇ ਤੀਜੇ ਪਾਸੇ ਕੁੰਡਲੀ ਬਾਰਡਰ ਤੋਂ ਚੱਲਣਗੇ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ਬਾਰਡਰ ਤੋਂ ਪਲਵਲ ਵੱਲ, ਰਿਵਾਸਨ ਤੋਂ ਪਲਵਲ ਵੱਲ ਅਸੀਂ ਟਰੈਕਰ ਮਾਰਚ ਕਰਨਾ ਹੈ।
Kissan Union
ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਹੈ ਇਸਤੋਂ ਪਹਿਲਾਂ ਅਸੀਂ ਮੋਦੀ ਸਰਕਾਰ ਨੂੰ 7 ਜਨਵਰੀ ਨੂੰ ਹੋਣ ਵਾਲਾ ਟਰੈਕਟਰ ਮਾਰਚ ਟ੍ਰੈਲਰ ਦੇ ਰੂਪ ਵਿਚ ਦਿਖਾਵਾਂਗੇ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆ ਕਿਹਾ ਕਿ 26 ਜਨਵਰੀ ਮੌਕੇ ਦਿੱਲੀ ਵਿਚ ਟਰੈਕਟਰ ਰੈਲੀ ਕੱਢਣ ਦੇ ਐਲਾਨ ਨੂੰ ਸਫ਼ਲ ਕਰਨ ਲਈ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਜ਼ਦੂਰ ਆਪਣੇ ਟਰੈਕਟਰ ਟਰਾਲੀਆਂ ‘ਤੇ ਦਿੱਲੀ ਟਰੈਕਟਰ ਰੈਲੀ ਵਿਚ ਹਿੱਸਾ ਲੈਣਗੇ।