ਦਿੱਲੀ ਦੇ ਚਾਰਟਰਡ ਅਕਾਊਂਟੈਂਟ ਦਾ ਖੇਤੀ ਕਾਨੂੰਨਾਂ ਨੂੰ ਲੈ ਹੈਰਾਨੀਜਨਕ ਖੁਲਾਸਾ
Published : Jan 5, 2021, 4:05 pm IST
Updated : Jan 5, 2021, 4:05 pm IST
SHARE ARTICLE
farmer protest
farmer protest

ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਬਦਲਣ ਦਾ ਇੱਕ ਸਾਧਨ ਹੈ ।

ਨਵੀਂ ਦਿੱਲੀ : ਦਿੱਲੀ ਦੇ ਚਾਰਟਰਡ ਅਕਾਊਂਟੈਂਟ ਨੇ ਕਿਸਾਨੀ ਮੋਰਚੇ ਵਿੱਚ ਪਹੁੰਚ ਕੇ ਕਾਨੂੰਨਾਂ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕਰਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦਾ ਇਕ ਜ਼ਰੀਆ ਹੈ । ਇਹ ਦੁਨਿਆ ਦਾ ਸਭ ਵੱਡਾ ਘਪਲਾ ਸਿੱਧ ਹੋਣ ਜਾ ਰਿਹਾ ਹੈ ।ਦਿੱਲੀ ਦੇ ਚਾਰਟਰਡ ਅਕਾਉਂਟੈਂਟ ਪ੍ਰਕਾਸ਼ ਬੱਤਰਾ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਣਿਆਂ ਦਾ ਸਰਕਾਰ ਹੈ , ਸਰਕਾਰ ਵੱਲੋਂਂ ਪਾਸ ਕੀਤੇ ਕਾਲੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਬਦਲਣ ਦਾ ਇੱਕ ਸਾਧਨ ਹੈ ।

farmers' Protestfarmers' Protestਉਨ੍ਹਾਂ ਕਿਹਾ ਕਿ ਕਾਨੂੰਨ ਰਾਹੀਂ ਕਾਰਪੋਰੇਟ ਘਰਾਣੇ ਹੇੋਰ ਅਮੀਰ ਹੋ ਜਾਣਗੇ ਅਤੇ  ਦੇਸ਼ ਦਾ ਕਿਸਾਨ  ਹੋਰ ਗਰੀਬ ਹੋ ਜਾਵੇਗਾ । ਕਾਰਪੋਰੇਟ ਘਰਾਣਿਆਂ ਨੇ ਪਹਿਲਾਂ ਹੀ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਅੱਤਵਾਦੀ ਨਹੀਂ ਸਗੋਂ ਦੇਸ਼ ਦਾ ਅੰਨਦਾਤਾ ਹੈ । ਜੇਕਰ ਆਪਣੇ ਹੱਕ ਮੰਗਣ ਵਾਲਾ ਅਤਿਵਾਦੀ ਹੈ ਤਾਂ ਮੈਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਆਇਆ ਹਾਂ ਅਤੇ ਮੈਂ ਵੀ ਅਤਿਵਾਦੀ ਹਾਂ ।

narinder tomernarinder tomerਬਤਰਾ ਨੇ ਕਿਹਾ ਕਿ ਅਜਿਹੇ ਕਾਨੂੰਨਾਂ ਦੇ ਆਉਣ ਨਾਲ ਦੇਸ਼ ਵਿਚ ਘਪਲਿਆਂ ਦੀ ਭਰਮਾਰ ਹੋ ਜਾਵੇਗੀ, ਕਾਰਪੋਰੇਟ ਘਰਾਣੇ ਘਪਲਿਆਂ ਰਾਹੀਂ ਦੇਸ਼ ਦੀ ਸੰਪਤੀ ਨੂੰ ਹੜੱਪ ਲੈਣਗੇ । ਦੇਸ਼ ਆਰਥਿਕ ਤੌਰ ਤੇ ਹੋਰ ਕਮਜ਼ੋਰ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਮੈਂ ਦਿੱਲੀ ਨਿਵਾਸੀ ਹਾਂ ਅਤੇ ਕਿਸਾਨਾਂ ਦੇ ਹੱਕੀ ਸੰਘਰਸ਼ ਦੀ ਦਿਲੋ ਹਮਾਇਤ ਕਰਦਾ ਹਾਂ , ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਸੰਘਰਸ਼ ਨੂੰ ਖ਼ਤਮ ਕਰੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement