
ਕਿਹਾ ਕਿ ਮੈਂ ਧਰਨੇ ਵਿਚ ਰਹਿ ਕਿ ਧਰਨੇ ਦੇ ਨੇੜ੍ਹਲੇ ਬਸਤੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਸਕੂਲੀ ਅਤੇ ਸਮਾਜਿਕ ਸਿੱਖਿਆ ਦੇ ਕਿ ਉਨ੍ਹਾਂ ਨੂੰ ਸਿੱਖਿਅਤ ਕਰ ਰਹੀ ਹਾਂ ।
ਨਵੀਂ ਦਿੱਲੀ , (ਅਰਪਨ ਕੌਰ ) : ਦਿੱਲੀ ਬਾਰਡਰ ‘ਤੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਨਵਜੋਤ ਕੌਰ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਕੇਂਦਰ ਸਰਕਾਰ ਨੂੰ ਲਲਕਾਰ ਰਿਹਾ ਹੈ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦਾ ਹਰ ਵਰਗ ਇੱਕਜੁੱਟ ਹੋ ਚੁੱਕਾ ਹੈ , ਹੁਣ ਜਿੱਤ ਸਾਡੀ ਕੋਈ ਬਹੁਤੀ ਦੂਰ ਨਹੀਂ ਹੈ । ਨਵਜੋਤ ਕੌਰ ਨੇ ਕਿਹਾ ਕਿ ਮੈ ਕਿਸਾਨੀ ਸੰਘਰਸ਼ ਵਿੱਚ ਦੋ ਤਰ੍ਹਾਂ ਨਾਲ ਯੋਗਦਾਨ ਪਾ ਰਹੀਆਂ , ਨਵਜੋਤ ਕੌਰ ਨੇ ਕਿਹਾ ਕਿ ਕਿਸਾਨੀ ਸੰਘਰਸ਼ ਲਈ ਮੈਂ ਬਹੁਤ ਸਾਰੇ ਗੀਤ ਬੋਲੀਆਂ ਗੀਤ ਲਿਖੇ ਹਨ ਜਿਨ੍ਹਾਂ ਰਾਹੀਂ ਮੈਂ ਕਿਸਾਨੀ ਸੰਘਰਸ਼ ਦੀ ਸੇਵਾ ਕਰ ਰਹੀ ਹਾ ।
FARMERਨਵਜੋਤ ਕੌਰ ਨੇ ਕਿਹਾ ਕਿ ਮੈਂ ਧਰਨੇ ਵਿਚ ਰਹਿ ਕਿ ਧਰਨੇ ਦੇ ਨੇੜ੍ਹਲੇ ਬਸਤੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਸਕੂਲੀ ਅਤੇ ਸਮਾਜਿਕ ਸਿੱਖਿਆ ਦੇ ਕਿ ਉਨ੍ਹਾਂ ਨੂੰ ਸਿੱਖਿਅਤ ਕਰ ਰਹੀ ਹਾਂ । ਨਵਜੋਤ ਕੌਰ ਨੇ ਕਿਹਾ ਕਿ ਸਾਡਾ ਸਮਾਜ ਪਹਿਲਾਂ ਹੀ ਬਹੁਤ ਪਛੜਿਆ ਹੋਇਆ ਹੈ ਕੇਂਦਰ ਸਰਕਾਰ ਅਜਿਹੇ ਕਾਨੂੰਨ ਲਿਆ ਕੇ ਸਾਡੇ ਸਮਾਜ ਨੂੰ ਹੋਰ ਖ਼ਤਮ ਕਰਨਾ ਚਾਹੁੰਦੀ ਹੈ । ਨਵਜੋਤ ਕੌਰ ਨੇ ਕਿਹਾ ਕਿ ਜਿੰਨਾ ਸਮਾਂ ਇੱਥੇ ਧਰਨਾ ਚੱਲੇਗਾ ਅਸੀਂ ਇਨ੍ਹਾਂ ਬੱਚਿਆਂ ਦੀ ਮੱਦਦ ਕਰਦੇ ਰਹਾਂਗੇ ,ਧਰਨਾ ਖ਼ਤਮ ਹੋਣ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨ੍ਹਾਂ ਬੱਚਿਆਂ ਨੂੰ ਕਿਸੇ ਐੱਨਜੀਓ ਨਾਲ ਜੋੜ ਦਿੱਤਾ ਜਾਵੇ ।
photoਨਵਜੋਤ ਕੌਰ ਨੇ ਕਿਹਾ ਕਿ ਸ਼ੁਰੂ ਸ਼ੁਰੂ ਵਿੱਚ ਸਾਨੂੰ ਬੱਚਿਆਂ ਨੂੰ ਇਕੱਠੇ ਕਰਨ ਵਿੱਚ ਬਹੁਤ ਸਮੱਸਿਆ ਆਉਂਦੀ ਸੀ ਪਰ ਹੌਲੀ ਹੌਲੀ ਅਸੀਂ ਬੱਚਿਆਂ ਨੂੰ ਇਕੱਠੇ ਕਰਨ ਵਿਚ ਸਫਲ ਹੋ ਗਏ ਹੁਣ ਬੱਚੇ ਹਰ ਰੋਜ਼ ਇੱਥੇ ਪੜ੍ਹਨ ਆਉਂਦੇ ਹਨ । ਨਵਜੋਤ ਕੌਰ ਨੇ ਘਰਾਂ ਵਿੱਚ ਬੈਠੀਆਂ ਕੁੜੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸੰਘਰਸ਼ ਵਿਚ ਆ ਕੇ ਆਪਣਾ ਮੋਰਚਾ ਸੰਭਾਲਣ ਤਾਂ ਜੋ ਕੇਂਦਰ ਸਰਕਾਰ ਦੇ ਖ਼ਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ