ਛੇੜਖਾਨੀ ਦੇ ਇਲਜ਼ਾਮ 'ਚ ਬੀਐਚਯ ਦੇ ਸਹਾਇਕ ਪ੍ਰੋਫੈਸਰ ਨਾਲ ਕੁੱਟਮਾਰ 
Published : Feb 5, 2019, 4:15 pm IST
Updated : Feb 5, 2019, 4:15 pm IST
SHARE ARTICLE
Banaras Hindu University
Banaras Hindu University

ਵਿਦਿਆਰਥੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਸਹਾਇਕ ਪ੍ਰੋਫੈਸਰ ਮਨੋਜ ਵਰਮਾ ਨੇ ਇਕ ਸੀਨੀਅਰ ਪ੍ਰੋਫੈਸਰ ਅਤੇ ਵਿਦਿਆਰਥੀ ਦੀ ਫੋਟੋ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।

ਵਾਰਾਣਸੀ : ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸਮਾਜਸ਼ਾਸਤਰ ਵਿਭਾਗ ਵਿਚ ਇਕ ਸਹਾਇਕ ਪ੍ਰੋਫੈਸਰ 'ਤੇ ਛੇੜਖਾਨੀ ਦਾ ਇਲਜ਼ਾਮ ਲਗਣ 'ਤੇ ਵਿਦਿਆਰਥੀਆਂ ਨੇ ਵਿਵਾਦ ਕੀਤਾ। ਇਲਜ਼ਾਮ ਇਹ ਹੈ ਕਿ ਵਿਦਿਆਰਥੀਆਂ ਦੀ ਭੀੜ ਵਿਚ ਸ਼ਾਮਲ ਕੁੱਝ ਸ਼ਰਾਰਤੀ ਅਨਸਰਾਂ ਨੇ ਪ੍ਰੋਫੈਸਰ ਨਾਲ ਕੁੱਟਮਾਰ ਵੀ ਕੀਤੀ ਹੈ। ਜਿਸ ਨਾਲ ਉਹ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ ਹਨ। ਉਹਨਾਂ ਨੂੰ ਬੀਐਚਯੂ ਦੇ ਟ੍ਰਾਮਾ ਸੈਂਟਰ ਵਿਖੇ ਭਰਤੀ ਕਰਵਾਇਆ ਗਿਆ ਹੈ।

ਇਸ ਘਟਨਾ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲੰਕਾ ਥਾਣੇ ਵਿਚ ਕੋਈ ਸੂਚਨਾ ਨਹੀਂ ਦਿਤੀ ਗਈ ਹੈ। ਵਿਦਿਆਰਥੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਸਹਾਇਕ ਪ੍ਰੋਫੈਸਰ ਮਨੋਜ ਵਰਮਾ ਨੇ ਇਕ ਸੀਨੀਅਰ ਪ੍ਰੋਫੈਸਰ ਅਤੇ ਵਿਦਿਆਰਥੀ ਦੀ ਫੋਟੋ ਫੇਸਬੁਕ 'ਤੇ ਸਾਂਝੀ ਕਰ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਪ੍ਰੋਫੈਸਰ ਮਨੋਜ ਆਈਟੀ ਵਿਭਾਗ ਦੀ ਲੜਕੀਆਂ ਨਾਲ ਗਲਤ ਵਤੀਰਾ ਕਰਦੇ ਹਨ

ਅਤੇ ਵਿਰੋਧ ਕਰਨ 'ਤੇ ਉਹਨਾਂ ਨੂੰ ਬਦਨਾਲ ਕਰਨ ਦੀ ਧਮਕੀ ਦਿਤੀ ਜਾਂਦੀ ਹੈ। ਇਸ 'ਤੇ ਭੜਕੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਕਲਾਸ ਦੌਰਾਨ ਪ੍ਰੋਫੈਸਰ ਮਨੋਜ ਨਾਲ ਕੁੱਟਮਾਰ ਕੀਤੀ। ਇਸ ਸਬੰਧ ਵਿਚ ਲੰਕਾ ਥਾਣੇ ਦੇ ਇੰਸਪੈਕਟਰ ਭਾਰਤ ਭੂਸ਼ਣ ਤਿਵਾੜੀ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਬੀਐਚਯੂ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਜਾਂ ਬਿਆਨ ਨਹੀਂ ਦਿਤਾ ਗਿਆ। ਪੁਲਿਸ ਨੂੰ ਬਿਆਨ ਮਿਲਣਗੇ ਤਾਂ ਮਾਮਲਾ ਦਾਖਲ ਕੀਤਾ ਜਾਵੇਗਾ।

ਦੂਜੇ ਪਾਸੇ ਪੀੜਤ ਪ੍ਰੋਫੈਸਰ ਮਨੋਜ ਵਰਮਾ ਨੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਅਰਵਿੰਦ ਕੁਮਾਰ ਜੋਸ਼ੀ ਤੇ ਦਲਿਤ ਸ਼ੋਸ਼ਣ ਅਤੇ ਹਮਲਾ ਕਰਵਾਉਣ ਦੀ ਸਾਜਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਪ੍ਰੋਫੈਸਰ ਅਰਵਿੰਦ ਕੁਮਾਰ ਜੋਸ਼ੀ ਐਸਐਸਡਬਲਊ ਦਾ ਇਕ ਟੂਰ ਲੈ ਕੇ ਬਾਹਰ ਗਏ ਸਨ। ਉਸ ਵੇਲ੍ਹੇ ਸਮੁੰਦਰ ਵਿਚ ਨਹਾਂਉਦੇ ਹੋਏ ਇਕ ਵਿਦਿਆਰਥਨ ਦੇ ਨਾਲ ਉਹਨਾਂ

ਦੀ ਤਸਵੀਰ ਫੇਸਬੁਕ 'ਤੇ ਵਾਇਰਲ ਹੋਈ ਸੀ। ਜਿਸ ਨੂੰ ਮੈਂ ਉਸ ਵੇਲ੍ਹੇ ਸਾਂਝਾ ਕੀਤਾ ਸੀ। ਉਸੇ ਵੇਲ੍ਹੇ ਤੋਂ ਅਰਵਿੰਦ ਕੁਮਾਰ ਜੋਸ਼ੀ ਮੇਰੇ ਨਾਲ ਚਿੜੇ ਹੋਏ ਹਨ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਮੇਰੇ ਵਿਰੁਧ ਸਾਜਸ਼ ਕਰ ਰਹੇ ਹਨ। ਮਨੋਜ ਮੁਤਾਬਕ ਮੈਨੂੰ ਕੁੱਟਣ ਵਲੇ ਮੁੰਡੇ ਉਹਨਾਂ ਦੇ ਚੈਂਬਰ ਵਿਚ ਸਨ।  ਫਿਰ ਮੇਰੇ ਕਮਰੇ ਵਿਚ ਆਉਂਦੇ ਹਨ, ਮੇਰੇ ਨਾਲ ਝਗੜਾ ਕਰਦੇ ਹਨ ਅਤੇ ਕੁੱਟਣਾ ਸ਼ੁਰੂ ਕਰ ਦਿੰਦੇ ਹਨ।

ਉਹਨਾਂ ਦੋਸ਼ੀਆਂ ਵਿਰੁਧ ਕੁੱਟਮਾਰ ਦੀ ਤੁਰਤ ਕਾਰਵਾਈ ਦੀ ਮੰਗ ਵੀ ਕੀਤੀ। ਚੀਫ ਪ੍ਰੋਕਟਰ ਪ੍ਰੋਫੈਸਰ ਰੋਆਇਨਾ ਸਿੰਘ ਨੇ ਕਿਹਾ ਕਿ ਇਸ ਸਬੰਧੀ ਬੀਐਚਯੂ ਦੇ ਉਪ ਕੁਲਪਤੀ ਨੇ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਰੀਪੋਰਟ ਇਕ ਹਫਤੇ ਅੰਦਰ ਸੌਂਪੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement