
ਥਾਣਾ ਅਮੀਰ ਖਾਸ ਪੁਲਿਸ ਨੇ ਪਿੰਡ ਬਾਦਲ ਕੇ ਉਤਾੜ ਵਿਖੇ ਇਕ 60 ਸਾਲਾ ਬਜ਼ੁਰਗ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਤਿੰਨ ਔਰਤਾਂ ਸਣੇ...
ਜਲਾਲਾਬਾਦ : ਥਾਣਾ ਅਮੀਰ ਖਾਸ ਪੁਲਿਸ ਨੇ ਪਿੰਡ ਬਾਦਲ ਕੇ ਉਤਾੜ ਵਿਖੇ ਇਕ 60 ਸਾਲਾ ਬਜ਼ੁਰਗ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਤਿੰਨ ਔਰਤਾਂ ਸਣੇ 11 ਲੋਕਾਂ ਤੇ ਧਾਰਾ 324, 323, 341, 148, 149 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਵਿਅਕਤੀਆਂ ਵਿਚ ਕ੍ਰਿਸ਼ਨ ਸਿੰਘ ਪੁੱਤਰ ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਸੁਖਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਸੋਨਾ ਸਿੰਘ ਪੁੱਤਰ ਪੰਜਾਬ ਸਿੰਘ,
ਸਤਨਾਮ ਸਿੰਘ ਪੁੱਤਰ ਬੱਗੂ ਸਿੰਘ, ਕਸ਼ਮੀਰਾ ਬਾਈ ਪਤਨੀ ਬੱਗੂ ਸਿੰਘ, ਨਰਿੰਦਰ ਕੌਰ ਪਤਨੀ ਨਿਸ਼ਾਨ ਸਿੰਘ, ਵੀਨਾ ਰਾਣੀ ਪਤਨੀ ਸਤਨਾਮ ਸਿੰਘ ਵਾਸੀ ਬਾਦਲ ਕੇ, ਦਿੰਦੀ ਪੁੱਤਰ ਨਾਮਾਲੂਮ ਮਮਦੋਟ ਅਤੇ ਅਸ਼ੋਕ ਵਾਸੀ ਧੁਨਕੀਆ ਸ਼ਾਮਲ ਹਨ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਪ੍ਰੀਤਮ ਸਿੰਘ ਪੁੱਤਰ ਬੂੜ ਸਿੰਘ ਵਾਸੀ ਬਾਦਲ ਕੇ ਨੇ ਦੱਸਿਆ ਕਿ 14 ਜਨਵਰੀ 2019 ਨੂੰ ਸ਼ਾਮ ਕਰੀਬ ਸਾਢੇ 5 ਵਜੇ ਘਰ ਵਿਚ ਮੱਝ ਦਾ ਦੁੱਧ ਚੋ ਰਿਹਾ ਸੀ
ਤਾਂ ਉਕਤ ਦੋਸ਼ੀਆਂ ਨੇ ਘਰ ਦੇ ਸਾਹਮਣੇ ਮੋਟਰਸਾਈਕਲ ਨਾਲ ਪਟਾਕੇ ਮਾਰੇ ਜਿਸ ਨਾਲ ਮੱਝ ਨੇ ਦੁੱਧ ਡੋਲ ਦਿਤਾ। ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਰੋਕਿਆ ਤਾਂ ਉਲਟਾ ਉਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਕੁਝ ਹੀ ਸਮੇਂ ਬਾਅਦ ਉਕਤ ਲੋਕਾਂ ਦੇ ਪਿੱਛੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਵੀ ਆ ਗਏ ਅਤੇ ਉਹਨਾਂ ਮਿਲ ਕੇ ਉਸ ਦੇ ਨਾਲ ਕੁੱਟਮਾਰ ਕੀਤੀ। ਫਿਲਹਾਲ ਪੁਲਿਸ ਵਲੋਂ ਉਕਤ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।