
ਸਰਨਾ ਭਰਾਵਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਅਤੇ ਕਾਂਗਰਸ ਨੂੰ ਹਮਾਇਤ ਦੇਣ ਦਾ ਕੀਤਾ ਐਲਾਨ
ਨਵੀਂ ਦਿੱਲੀ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਘੱਟ ਗਿਣਤੀਆਂ ਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀਆਂ ਪਾਰਟੀਆਂ/ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
Paramjit Singh Sarna
ਦਿੱਲੀ ਵਿਚ ਸੱਦੀ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਸਰਨਾ ਭਰਾਵਾਂ ਨੇ ਕਿਹਾ, “ਭਾਵੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਸਾਡੇ ਨਾਲ ਮੁਲਾਕਾਤ ਕਰ ਕੇ ਗਏ ਹਨ, ਪਰ ਰੁਝੇਵਿਆਂ ਕਰ ਕੇ ਕੇਜਰੀਵਾਲ ਹਮਾਇਤ ਲੈਣ ਨਹੀਂ ਆ ਸਕੇ, ਪਰ ਸਾਡੀ ਪਾਰਟੀ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਸਾਡੇ ਮੈਂਬਰ 'ਆਪ' ਨਾਲ ਜੁੜੇ ਹੋਏ ਹਨ'।
Photo
'ਉਹ ਆਪ ਵਿਧਾਇਕਾਂ ਨੂੰ ਹਮਾਇਤ ਦੇਣ ਲਈ ਆਜ਼ਾਦ ਹਨ, ਨਾਲ ਹੀ ਅਸੀ ਅਰਵਿੰਦਰ ਸਿੰਘ ਲਵਲੀ ਤੇ ਗੁਰਚਰਨ ਸਿੰਘ ਰਾਜੂ (ਦੋਵੇਂ ਕਾਂਗਰਸੀ ਉਮੀਦਵਾਰ) ਨੂੰ ਹਮਾਇਤ ਦੇਵਾਂਗੇ।'' ਸ.ਪਰਮਜੀਤ ਸਿੰਘ ਸਰਨਾ ਨੇ ਭਾਜਪਾ ਦਾ ਨਾਂਅ ਲਏ ਬਿਨਾਂ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਦਾ ਚੇਤਾ ਕਰਾਉਂਦਿਆਂ ਕਿਹਾ, “ਜਿਸ ਪਾਰਟੀ ਨਾਲ ਬਾਦਲਾਂ ਦੀ ਸਾਂਝ ਹੈ ਅਸੀ ਉਸ ਨੂੰ ਹਮਾਇਤ ਨਹੀਂ ਦੇ ਸਕਦੇ।
Photo
ਦੇਸ਼ ਦਾ ਮਾਹੌਲ ਪਹਿਲਾਂ ਹੀ ਸੱਭ ਨੂੰ ਪਤਾ ਹੈ। ਸਾਡੀ ਤਰਜੀਹ ਹੈ ਕਿ ਕੇਂਦਰ ਤੇ ਦਿੱਲੀ ਵਿਚ ਉਹ ਪਾਰਟੀ ਸਰਕਾਰ ਬਣਾਏ ਜੋ ਘੱਟ ਗਿਣਤੀਆਂ ਦੇ ਹੱਕਾਂ ਵਿਚ ਹੋਵੇ।''
ਸ.ਢੀਂਡਸਾ, ਟਕਸਾਲੀਆਂ ਤੇ ਜੀ.ਕੇ. ਵਲੋਂ ਭਾਜਪਾ ਨੂੰ ਹਮਾਇਤ ਦੇ ਸਵਾਲ 'ਤੇ ਸਰਨਾ ਨੇ ਕਿਹਾ,''ਅਸੀ ਉਨ੍ਹਾਂ ਨਾਲ ਉਸੇ ਮੰਚ (ਬਾਦਲ ਵਿਰੋਧੀ ਮੰਚ) 'ਤੇ ਇਕੱਠੇ ਸੀ, ਭਾਜਪਾ ਨੂੰ ਹਮਾਇਤ ਦੇਣ ਦੇ ਫ਼ੈਸਲੇ ਨਾਲ ਨਹੀਂ ਹਾਂ।''