ਸੁਮਿਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ
Published : Apr 5, 2019, 5:14 pm IST
Updated : Apr 5, 2019, 5:14 pm IST
SHARE ARTICLE
Sumitra Mahajan
Sumitra Mahajan

ਕਿਹਾ - ਇਸ ਸਬੰਧ 'ਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਪਹਿਲਾਂ ਹੀ ਚਰਚਾ ਕਰ ਚੁੱਕੀ ਹਾਂ

ਭੋਪਾਲ : ਲੋਕ ਸਭਾ ਸਪੀਕਰ ਅਤੇ ਇੰਦੌਰ ਤੋਂ ਸੰਸਦ ਮੈਂਬਰ ਸੁਮਿਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਪਾਰਟੀ ਨੂੰ ਭੇਜੀ ਇਕ ਚਿੱਠੀ 'ਚ ਕੀਤਾ। ਉਨ੍ਹਾਂ ਨੇ ਚਿੱਠੀ 'ਚ ਲਿਖਿਆ ਹੈ, "ਭਾਰਤੀ ਜਨਤਾ ਪਾਰਟੀ ਨੇ ਹਾਲੇ ਤੱਕ ਇੰਦੌਰ 'ਚ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਹੈ। ਸੰਭਵ ਹੈ ਕਿ ਪਾਰਟੀ ਨੂੰ ਫ਼ੈਸਲਾ ਲੈਣ 'ਚ ਝਿਜਕ ਹੋ ਰਹੀ ਹੈ। ਮੈਂ ਇਹ ਐਲਾਨ ਕਰਦੀ ਹਾਂ ਕਿ ਮੈਂ ਹੁਣ ਲੋਕ ਸਭਾ ਦੀਆਂ ਚੋਣਾਂ ਨਹੀਂ ਲੜਨੀਆਂ ਹਨ। ਆਸ ਕਰਦੀ ਹਾਂ ਕਿ ਪਾਰਟੀ ਉਮੀਦਵਾਰ ਦੇ ਨਾਂ 'ਤੇ ਛੇਤੀ ਹੀ ਫ਼ੈਸਲਾ ਕਰੇ ਤਾਂ ਕਿ ਆਉਣ ਵਾਲੇ ਦਿਨਾਂ 'ਚ ਸਾਰਿਆਂ ਨੂੰ ਕੰਮ ਕਰਨ 'ਚ ਸਹੂਲਤ ਹੋਵੇਗੀ ਅਤੇ ਪ੍ਰੇਸ਼ਾਨੀ ਦੀ ਸਥਿਤੀ ਖ਼ਤਮ ਹੋਵੇਗੀ।"

Sumitra MahajanSumitra Mahajan

ਸੁਮਿਤਰਾ ਮਹਾਜਨ ਨੇ ਦਸਿਆ ਕਿ ਉਹ ਇਸ ਸਬੰਧ 'ਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਪਹਿਲਾਂ ਹੀ ਚਰਚਾ ਕਰ ਚੁੱਕੀ ਹੈ। ਉਨ੍ਹਾਂ ਕਿਹਾ, "ਮੈਂ ਫ਼ੈਸਲਾ ਉਨ੍ਹਾਂ 'ਤੇ ਹੀ ਛੱਡਿਆ ਸੀ।" ਉਮੀਦਵਾਰ ਦੇ ਐਲਾਨ ਨੂੰ ਲੈ ਕੇ ਪਾਰਟੀ 'ਚ ਅਜੇ ਵੀ ਪ੍ਰੇਸ਼ਾਨੀ ਹੋਣ ਦਾ ਹਵਾਲਾ ਦਿੰਦਿਆਂ ਸੁਮਿਤਰਾ ਮਹਾਜਨ ਨੇ ਭਾਜਪਾ ਨੂੰ ਬੇਝਿਜਕ ਹੋ ਕੇ ਮੁਕਤ ਮਨ ਨਾਲ ਫ਼ੈਸਲਾ ਕਰਨ ਦੀ ਅਪੀਲ ਕੀਤੀ।

Sumitra MahajanSumitra Mahajan

ਜ਼ਿਕਰਯੋਗ ਹੈ ਕਿ ਭਾਜਪਾ ਮੱਧ ਪ੍ਰਦੇਸ਼ ਦੀ 29 ਲੋਕ ਸਭਾ ਸੀਟਾਂ 'ਚੋਂ 18 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਦਾ ਗੜ੍ਹ ਮੰਨੀ ਜਾਣ ਵਾਲੀ ਇੰਦੌਰ ਸੀਟ 'ਤੇ ਕਾਫ਼ੀ ਸਮੇਂ ਤੋਂ ਭੰਬਲਭੂਸੇ ਵਾਲੀ ਹਾਲਤ ਬਣੀ ਹੋਈ ਹੈ। ਇਕ ਤੋਂ ਬਾਅਦ ਇਕ ਨਾਂ ਸਾਹਮਣੇ ਆਉਣ ਕਾਰਨ ਹਾਲੇ ਤਕ ਇੱਥੋਂ ਉਮੀਦਵਾਰ ਤੈਅ ਨਹੀਂ ਹੋਇਆ ਹੈ।

Sumitra MahajanSumitra Mahajan

ਕਾਂਗਰਸ ਨੂੰ ਸਿਰਫ਼ 4 ਵਾਰ ਮਿਲੀ ਜਿੱਤ : ਇੰਦੌਰ 'ਚ 30 ਸਾਲ ਤੋਂ ਭਾਜਪਾ ਜਿੱਤਦੀ ਰਹੀ ਹੈ। ਹੁਣ ਤਕ 16 ਲੋਕ ਸਭਾ ਚੋਣਾਂ 'ਚ ਕਾਂਗਰਸ ਸਿਰਫ਼ 4 ਵਾਰ ਜਿੱਤ ਸਕੀ ਹੈ। ਇੰਦੌਰ ਲੋਕ ਸਭਾ ਸੀਟ ਤਹਿਤ 8 ਵਿਧਾਨ ਸਭਾ ਖੇਤਰ ਆਉਂਦੇ ਹਨ। ਸਾਲ 2018 ਦੀਆਂ ਵਿਧਾਨ ਸਭਾ ਚੋਣਾਂ 'ਚ ਮੁਕਾਬਲਾ ਬਰਾਬਰੀ ਦਾ ਸੀ। ਭਾਜਪਾ ਅਤੇ ਕਾਂਗਰਸ ਨੇ 4-4 ਸੀਟਾਂ ਜਿੱਤੀਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement