
Lok Election 2024: ਕਿਹਾ- ਵੀਡੀਓ ਸ਼ੇਅਰ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
Congress complained to Election Commission against JP Nadda and Amit Malviya News in punjabi : ਦੇਸ਼ ਭਰ ਵਿਚ ਚੋਣਾਂ ਦਾ ਮਾਹੌਲ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਜਿੱਤ ਲਈ ਕਮਰ ਕੱਸ ਲਈ ਹੈ। ਹੁਣ ਕਾਂਗਰਸ ਨੇ ਭਾਜਪਾ ਨੇਤਾਵਾਂ ਖਿਲਾਫ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਮੈਂਬਰਾਂ ਨੂੰ ਕਿਸੇ ਖਾਸ ਉਮੀਦਵਾਰ ਨੂੰ ਵੋਟ ਨਾ ਪਾਉਣ ਦੀ ਧਮਕੀ ਦੇਣ ਵਾਲੀ ਕਥਿਤ ਵੀਡੀਓ ਪੋਸਟ ਕੀਤੀ ਹੈ।
ਇਹ ਵੀ ਪੜ੍ਹੋ: Kapurthala News: ਖੇਤਾਂ ਵਿਚ ਲੱਗੀ ਅੱਗ ਦੀ ਲਪੇਟ ਵਿਚ ਆਉਣ ਨਾਲ ਜ਼ਿੰਦਾ ਸੜਿਆ ਨੌਜਵਾਨ
ਇਨ੍ਹਾਂ ਆਗੂਆਂ ਖਿਲਾਫ ਸ਼ਿਕਾਇਤ
ਕਾਂਗਰਸ ਪਾਰਟੀ ਨੇ ਇਹ ਸ਼ਿਕਾਇਤ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਭਾਜਪਾ ਦੇ ਸੋਸ਼ਲ ਮੀਡੀਆ ਇੰਚਾਰਜ ਅਮਿਤ ਮਾਲਵੀਆ, ਕਰਨਾਟਕ ਭਾਜਪਾ ਪ੍ਰਧਾਨ ਬੀ.ਵਾਈ. ਵਿਜੇਂਦਰ ਖਿਲਾਫ ਦਰਜ ਕਰਵਾਈ ਹੈ। ਕਾਂਗਰਸ ਦੇ ਮੀਡੀਆ ਇੰਚਾਰਜ ਰਮੇਸ਼ ਬਾਬੂ ਨੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਨੇ ਕਿਹਾ, 'ਮੈਂ ਤੁਹਾਡਾ ਧਿਆਨ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤੀ ਇਕ ਵੀਡੀਓ ਵੱਲ ਖਿੱਚਣਾ ਚਾਹਾਂਗਾ ਜੋ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਦੁਆਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Landy Parraga Goyburo Death: ਸਿੱਧੂ ਮੂਸੇਵਾਲਾ ਵਾਂਗ ਮਸ਼ਹੂਰ ਬਿਊਟੀ ਕੁਈਨ ਦਾ ਸ਼ਰੇਆਮ ਰੈਸਟੋਰੈਂਟ 'ਚ ਗੋਲੀ ਮਾਰ ਕੇ ਕਤਲ
SC, ST ਭਾਈਚਾਰੇ ਖਿਲਾਫ ਨਫਰਤ ਫੈਲਾਉਣ ਦਾ ਮਕਸਦ
ਉਨ੍ਹਾਂ ਅੱਗੇ ਕਿਹਾ, 'ਇਸ ਵੀਡੀਓ ਦਾ ਮਕਸਦ ਲੋਕਾਂ ਵਿੱਚ ਦੁਸ਼ਮਣੀ ਦੀ ਭਾਵਨਾ ਨੂੰ ਵਧਾਉਣਾ ਅਤੇ SC, ST ਭਾਈਚਾਰੇ ਦੇ ਖਿਲਾਫ ਨਫਰਤ ਫੈਲਾਉਣਾ ਹੈ। ਇਹ ਵੀਡੀਓ ਚੋਣ ਜ਼ਾਬਤੇ ਦੀ ਉਲੰਘਣਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੂੰ ਇਸ ਤਰ੍ਹਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਇੱਕ ਵਿਸ਼ੇਸ਼ ਧਰਮ ਦਾ ਸਮਰਥਨ ਕਰ ਰਹੇ ਹਨ ਤੇ ਅਤੇ ਐਸ.ਸੀ., ਐਸ.ਟੀ ਭਾਈਚਾਰੇ ਦਾ ਸ਼ੋਸ਼ਣ ਕਰ ਰਹੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਮਾਮਲਾ ਹੈ
ਜ਼ਿਕਰਯੋਗ ਹੈ ਕਿ ਕਰਨਾਟਕ ਭਾਜਪਾ ਦੇ ਅਧਿਕਾਰਤ ਐਕਸ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਹ ਇੱਕ ਤਸਵੀਰ ਵੀਡੀਓ ਹੈ, ਜਿਸ ਵਿੱਚ ਰਾਹੁਲ ਗਾਂਧੀ ਅਤੇ ਸਿੱਧਰਮਈਆ ਨੂੰ ਐਨੀਮੇਟਡ ਕਿਰਦਾਰਾਂ ਵਜੋਂ ਦਿਖਾਇਆ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੰਛੀਆਂ ਦੇ ਆਲ੍ਹਣੇ 'ਚ SC, ST ਅਤੇ OBC ਨਾਂ ਦੇ ਅੰਡੇ ਰੱਖੇ ਗਏ ਹਨ ਪਰ ਰਾਹੁਲ ਗਾਂਧੀ ਇਸ ਵਿੱਚ ਮੁਸਲਿਮ ਨਾਮ ਦਾ ਆਂਡਾ ਪਾਉਂਦੇ ਹਨ। ਜਦੋਂ ਮੁਸਲਿਮ ਨਾਮ ਦਾ ਮੁਰਗਾ ਅੰਡੇ ਵਿੱਚੋਂ ਬਾਹਰ ਆਉਂਦਾ ਹੈ ਤਾਂ ਇਹ ਬਾਕੀ ਤਿੰਨ ਚੂਚਿਆਂ ਨਾਲੋਂ ਬਹੁਤ ਵੱਡਾ ਦਿਖਾਈ ਦਿੰਦਾ ਹੈ। ਜਿਸ ਤੋਂ ਬਾਅਦ ਉਹ ਇਕੱਲਾ ਹੀ ਸਾਰਾ ਧਨ ਖਾਂਦਾ ਹੈ ਅਤੇ ਬਾਕੀ ਬਚੇ ਚੂਚਿਆਂ ਨੂੰ ਆਲ੍ਹਣੇ 'ਚੋਂ ਬਾਹਰ ਸੁੱਟ ਦਿੰਦਾ ਹੈ।
(For more Punjabi news apart from Congress complained to Election Commission against JP Nadda and Amit Malviya News in punjabi , stay tuned to Rozana Spokesman)