
ਟਵਿਟਰ ਵੱਲੋਂ ਦੇਸ਼ ਦੇ ਉਪ ਰਾਸ਼ਟਰਪਤੀ ਐਂਮ ਵੈਂਕਈਆ ਨਾਇਡੂ ਦੇ ਨਿੱਜੀ ਟਵਿਟਰ ਅਕਾਊਂਟ ਤੋਂ ਨੀਲਾ ਟਿਕ ਹਟਾਉਣ ਦਾ ਮਾਮਲਾ ਸੁਰਖੀਆਂ ਵਿਚ ਹੈ।
ਨਵੀਂ ਦਿੱਲੀ: ਟਵਿਟਰ (Twitter) ਵੱਲੋਂ ਦੇਸ਼ ਦੇ ਉਪ ਰਾਸ਼ਟਰਪਤੀ ਐਂਮ ਵੈਂਕਈਆ ਨਾਇਡੂ (Vice President Venkaiah Naidu) ਦੇ ਨਿੱਜੀ ਟਵਿਟਰ ਅਕਾਊਂਟ ਤੋਂ ਨੀਲਾ ਟਿਕ ਹਟਾਉਣ ਦਾ ਮਾਮਲਾ ਸੁਰਖੀਆਂ ਵਿਚ ਹੈ। ਇਸ ਸਬੰਧੀ ਵਿਵਾਦ ਵਧਦਾ ਦੇਖ ਕੇ ਟਵਿਟਰ ਨੇ ਕੁਝ ਹੀ ਘੰਟਿਆਂ ਬਾਅਦ ਉਪ ਰਾਸ਼ਟਰਪਤੀ ਦੇ ਅਕਾਊਂਟ ’ਤੇ ਨੀਲਾ ਟਿਕ (Blue Tick) ਵਾਪਸ ਲਗਾ ਦਿੱਤਾ। ਮਤਲਬ ਕਿ ਹੁਣ ਉਪ ਰਾਸ਼ਟਰਪਤੀ ਐਂਮ ਵੈਂਕਈਆ ਨਾਇਡੂ ਦਾ ਟਵਿਟਰ ਅਕਾਊਂਟ ਵੈਰੀਫਾਈਡ (Verified) ਹੈ।
Vice President Venkaiah Naidu
ਇਹ ਵੀ ਪੜ੍ਹੋ: ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.20 ਲੱਖ ਨਵੇਂ ਮਾਮਲੇ
ਇਸ ਮਾਮਲੇ ’ਤੇ ਟਵਿਟਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਅਕਾਊਂਟ ਨੂੰ ਲਾਗਇੰਨ ਨਾ ਕੀਤੇ ਜਾਣ ਕਾਰਨ ਅਜਿਹਾ ਹੋਇਆ ਹੈ। ਟਵਿਟਰ ਦੇ ਇਸ ਕਦਮ ’ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Ministry of Information and Broadcasting) ਨੇ ਨਰਾਜ਼ਗੀ ਜਤਾਈ ਹੈ। ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਤੋਂ ਵੈਰੀਫਿਕੇਸ਼ਨ ਹਟਾਉਣ ਤੋਂ ਨਾਰਾਜ਼ ਆਈਟੀ ਮੰਤਰਾਲੇ ਨੇ ਕਿਹਾ ਕਿ ਟਵਿਟਰ ਦਾ ਇਹ ਇਰਾਦਾ ਗਲਤ ਹੈ ਕਿ ਦੇਸ਼ ਦੀ ਨੰਬਰ-2 ਅਥਾਰਟੀ ਨਾਲ ਅਜਿਹਾ ਸਲੂਕ ਕੀਤਾ ਗਿਆ।
Twitter removes blue badge from Vice President's personal verified account
ਇਹ ਵੀ ਪੜ੍ਹੋ: Donald Trump ਖ਼ਿਲਾਫ਼ ਫੇਸਬੁੱਕ ਦੀ ਕਾਰਵਾਈ, ਦੋ ਸਾਲ ਲਈ ਸਸਪੈਂਡ ਕੀਤਾ ਅਕਾਊਂਟ
ਉਪ ਰਾਸ਼ਟਰਪਤੀ ਰਾਜਨੀਤੀ ਤੋਂ ਉਪਰ ਹਨ। ਉਹ ਸੰਵਿਧਾਨਕ ਅਹੁਦੇ ਉੱਤੇ ਹਨ। ਕੀ ਟਵਿੱਟਰ ਅਮਰੀਕਾ ਦੇ ਸੰਵਿਧਾਨਕ ਅਹੁਦਿਆਂ 'ਤੇ ਲੋਕਾਂ ਨਾਲ ਦੁਰਵਿਵਹਾਰ ਕਰ ਸਕਦਾ ਹੈ? ਟਵਿੱਟਰ ਦੇਖਣਾ ਚਾਹੁੰਦਾ ਹੈ ਕਿ ਭਾਰਤ ਕਿਸ ਹੱਦ ਤਕ ਸਬਰ ਕਰਦਾ ਹੈ। ਦੱਸ ਦਈਏ ਕਿ ਉਪ ਰਾਸ਼ਟਰਪਤੀ ਦੇ ਅਕਾਊਂਟ ਤੋਂ ਨੀਲਾ ਟਿਕ ਹਟਾਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਟਵਿਟਰ ਦੇ ਇਸ ਕਦਮ ਦਾ ਵਿਰੋਧ ਕੀਤਾ।
Twitter
ਇਹ ਵੀ ਪੜ੍ਹੋ: ਟੋਕਿਓ ਓਲੰਪਿਕ: 14 ਈਵੈਂਟਾਂ ਵਿਚ 100 ਭਾਰਤੀ ਖਿਡਾਰੀਆਂ ਨੇ ਕੀਤਾ ਕੁਆਲੀਫਾਈ
ਭਾਜਪਾ ਨੇਤਾ (BJP Leader) ਸੁਰੇਸ਼ ਨਾਖੁਆ ਨੇ ਕਿਹਾ ਕਿ, ‘ਟਵਿਟਰ ਨੇ ਉਪ ਰਾਸ਼ਟਰਪਤੀ ਦੇ ਅਕਾਊਂਟ ਤੋਂ ਨੀਲਾ ਟਿਕ ਕਿਉਂ ਹਟਾਇਆ? ਇਹ ਭਾਰਤ ਦੇ ਸੰਵਿਧਾਨ ਉੱਤੇ ਹਮਲਾ ਹੈ’। ਜ਼ਿਕਰਯੋਗ ਹੈ ਕਿ ਟਵਿਟਰ ਦੀਆਂ ਸ਼ਰਤਾਂ ਦੇ ਅਨੁਸਾਰ ਜੇ ਕੋਈ ਅਪਣੇ ਹੈਂਡਲ ਦਾ ਨਾਮ ਬਦਲਦਾ ਹੈ ਜਾਂ ਫਿਰ ਯੂਜ਼ਰ ਆਪਣੇ ਅਕਾਊਂਟ ਨੂੰ ਉਸ ਤਰ੍ਹਾਂ ਨਹੀਂ ਵਰਤ ਰਿਹਾ ਹੁੰਦਾ ਜਿਸ ਅਧਾਰ ’ਤੇ ਉਸ ਨੂੰ ਵੈਰੀਫਾਈ ਕੀਤਾ ਗਿਆ ਸੀ ਤਾਂ ਇਸ ਸਥਿਤੀ ਵਿਚ ਨੀਲਾ ਟਿਕ ਹਟਾ ਦਿੱਤਾ ਜਾਂਦਾ ਹੈ।