
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਇਕ ਵਿਅਕਤੀ ਨੇ ਅਪਣੀ ਬਜ਼ੁਰਗ ਮਾਂ ਨੂੰ ਚੱਪਲਾਂ ਨਾਲ ਕੁੱਟਿਆ ਅਤੇ ਘਰੋਂ ਕੱਢ ਦਿੱਤਾ।
ਲਖਨਊ (Lucknow): ਹਾਲ ਵਿਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਇਕ ਵਿਅਕਤੀ ਨੇ ਅਪਣੀ ਬਜ਼ੁਰਗ ਮਾਂ (Man beats mother with slippers) ਨੂੰ ਚੱਪਲਾਂ ਨਾਲ ਕੁੱਟਿਆ ਅਤੇ ਘਰੋਂ ਕੱਢ ਦਿੱਤਾ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Man beats elderly mother with slippers
ਹੋਰ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ
ਹੁਣ ਆਰੋਪੀ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਮਾਮਲਾ ਅਮਰੋਹਾ ਜ਼ਿਲ੍ਹੇ ਦਾ ਹੈ। ਜ਼ਿਲ੍ਹੇ ਦੇ ਬਿਜੋਰਾ ਇਲਾਕੇ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਘਰੇਲੂ ਝਗੜੇ ਦੇ ਚਲਦਿਆਂ ਅਪਣੀ ਬਜ਼ੁਰਗ ਮਾਂ ਨੂੰ ਚੱਪਲ ਨਾਲ ਬੁਰੀ ਤਰ੍ਹਾਂ ਮਾਰਿਆ। ਇਹ ਦੇਖ ਕੇ ਗੁਆਂਢੀਆਂ ਨੇ ਬੇਟੇ ਵੱਲੋਂ ਕੀਤੀ ਜਾ ਰਹੀ ਕੁੱਟਮਾਰ ਦਾ ਵੀਡੀਓ (Son Beating Mother video viral) ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ।
Man beats elderly mother with slippers
ਹੋਰ ਪੜ੍ਹੋ: RSS ਮੁਖੀ ਦਾ ਬਿਆਨ, ‘ਹਿੰਦੂ ਅਤੇ ਮੁਸਲਿਮ ਵੱਖਰੇ ਨਹੀਂ, ਸਾਰੇ ਭਾਰਤੀਆਂ ਦਾ DNA ਇਕ ਹੀ ਹੈ’
ਪੁਲਿਸ ਨੇ ਵੀਡੀਓ ਦੇ ਅਧਾਰ ’ਤੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਮਾਮਲਾ ਦਰਜ ਕਰਕੇ ਆਰੋਪੀ ਨੂੰ ਕੋਰਟ ਵਿਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
Arrested
ਹੋਰ ਪੜ੍ਹੋ: ਗਰਮੀ ਦਾ ਕਹਿਰ! Cyprus ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਮਦਦ ਲਈ ਆਏ ਕਈ ਦੇਸ਼
ਮਾਮਲੇ ਸਬੰਧੀ ਵਧੀਕ ਐਸ.ਪੀ. ਅਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਗਜਰੌਲਾ ਥਾਣਾ ਖੇਤਰ ਵਿਚ 40 ਸਾਲਾ ਵਿਅਕਤੀ ਨੇ ਅਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ (Son Beating Mother in UP) ਹੈ। ਮਾਮਲੇ ਦਾ ਵੀਡੀਓ ਕਾਫੀ ਵਾਇਰਲ ਵੀ ਹੋਇਆ। ਇਸ ਸਬੰਧੀ ਕਾਰਵਾਈ ਕਰਦਿਆਂ ਗਜਰੌਲਾ ਥਾਣਾ ਨੇ ਜਾਂਚ ਤੋਂ ਬਾਅਦ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।