
ਭਾਜਪਾ ਦੇ ਵਿਰੁਧ ਇਕ ਮਜ਼ਬੂਤ ਮੋਰਚੇ ਦੀ ਹਮਾਇਤ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਨੇ ਕਿਹਾ ਹੈ ਕਿ ਉਹ ਤ੍ਰਿਣਮੂਲ ਕਾਂਗਰਸ ਮੁਖੀ ਅਤੇ...
ਨਵੀਂ ਦਿੱਲੀ : ਭਾਜਪਾ ਦੇ ਵਿਰੁਧ ਇਕ ਮਜ਼ਬੂਤ ਮੋਰਚੇ ਦੀ ਹਮਾਇਤ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਨੇ ਕਿਹਾ ਹੈ ਕਿ ਉਹ ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਲਈ ਵਿਰੋਧੀਆਂ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਬਣਾਏ ਜਾਣ ਦੇ ਵਿਰੁਧ ਨਹੀਂ ਹਨ। ਦੇਵਗੌੜਾ (85) ਦੀ ਇਹ ਟਿੱਪਦੀ ਉਨ੍ਹਾਂ ਖ਼ਬਰਾਂ ਦੇ ਮੱਦੇਨਜ਼ਰ ਆਈ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਮੁੱਦਾ ਚੋਣ ਤੋਂ ਬਾਅਦ ਛੱਡਣਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਚੋਣ ਤੋਂ ਪਹਿਲਾਂ ਇਸ ਵਿਸ਼ੇ ਨੂੰ ਉਠਾਇਆ ਗਿਆ ਤਾਂ ਵਿਰੋਧੀ ਧਿਰ ਦੀ ਏਕਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ।
Mamta and HD Devgowdaਦੇਵਗੌੜਾ ਦੀ ਪਾਰਟੀ ਜੇਡੀਐਸ ਨੇ ਕਰਨਾਟਕ ਵਿਚ ਕਾਂਗਰਸ ਦੇ ਨਾਲ ਗਠਜੋੜ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੇ ਲਈ ਵਿਰੋਧੀਆਂ ਨੂੰ ਇਕਜੁੱਟ ਕਰਨ ਵਿਚ ਕਾਂਗਰਸ ਇਕ ਅਹਿਮ ਭੂਮਿਕਾ ਨਿਭਾਏਗੀ। ਸਾਬਕਾ ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਦੇ ਆਖ਼ਰ ਵਿਚ ਦਿੱਲੀ ਤੋਂ ਦਿਤੇ ਇਕ ਬਿਆਨ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਤੀਜਾ ਮੋਰਚੇ ਗਠਨ ਅਪਣੇ ਸ਼ੁਰੂਆਤੀ ਦੌਰ ਵਿਚ ਹੈ ਅਤੇ ਮਮਤਾ ਸਾਰੀਆਂ ਗ਼ੈਰ ਭਾਜਪਾ ਪਾਰਟੀਆਂ ਨੂੰ ਨਾਲ ਲਿਆਉਣ ਦੇ ਲਈ ਅਪਣੀ ਸਰਵਸ਼੍ਰੇਸਠ ਕੋਸ਼ਿਸ਼ ਕਰ ਰਹੀ ਹੈ।
Mamta and HD Devgowdaਦੇਵਗੌੜਾ ਨੇ 1996 ਵਿਚ ਜਨਤਾ ਦਲ ਦੀ ਅਗਵਾਈ ਵਾਲੀ ਸੰਯੁਕਤ ਮੋਰਚਾ ਦੀ ਸਰਕਾਰ ਦੀ ਅਗਵਾਈ ਕੀਤੀ ਸੀ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਸਾਲ ਭਰ ਤੋਂ ਜ਼ਿਆਦਾ ਨਹੀਂ ਰਿਹਾ ਸੀ। ਉਨ੍ਹਾਂ ਕਿਹਾ ਕਿ ਮਮਤਾ ਅਸਾਮ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦਾ ਮਸੌਦਾ ਜਾਰੀ ਕੀਤੇ ਜਾਣ ਤੋਂ ਬਾਅਦ ਇਕ ਸੰਘੀ ਮੋਰਚਾ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਐਨਆਰਸੀ ਮਸੌਦਾ ਸੂਚੀ ਵਿਚ ਪੂਰਬਉਤਰ ਦੇ ਇਸ ਰਾਜ ਦੇ 40 ਲੱਖ ਲੋਕਾਂ ਦੇ ਨਾਮ ਸ਼ਾਮਲ ਨਹੀਂ ਹਨ। ਐਨਆਰਸੀ ਦੀ ਸਖ਼ਤ ਆਲੋਚਨਾ ਕਰ ਰਹੀ ਮਮਤਾ ਕੇਂਦਰ ਦੀ ਸੱਤਾਧਾਰੀ ਪਾਰਟੀ ਦਾ ਮੁਕਾਬਲਾ ਕਰਨ ਲਈ ਹੋਰ ਪਾਰਟੀਆਂ ਦਾ ਵੀ ਸਮਰਥਨ ਮੰਗ ਰਹੀ ਹੈ।
HD Devgowdaਇਹ ਪੁੱਛੇ ਜਾਣ 'ਤੇ ਕਿ ਕੀ ਉਹ ਵਿਰੋਧੀ ਧਿਰ ਦੇ ਪ੍ਰਧਾਨ ਅਹੁਦੇ ਦਾ ਚਿਹਰਾ ਦੇ ਰੂਪ ਵਿਚ ਤ੍ਰਿਣਮੂਲ ਕਾਂਗਰਸ ਮੁਖੀ ਦਾ ਸਮਰਥਨ ਕਰਨਗੇ, ਦੇਵਗੌੜਾ ਨੇ ਕਿਹਾ ਕਿ ਜੇਕਰ ਮਮਤਾ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ। ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਰੂਪ ਵਿਚ 17 ਸਾਲ ਤਕ ਸ਼ਾਸਨ ਕੀਤਾ।
HD Devgowdaਸਿਰਫ਼ ਪੁਰਸ਼ਾਂ ਨੂੰ ਹੀ ਪ੍ਰਧਾਨ ਮੰਤਰੀ ਕਿਉਂ ਬਣਨਾ ਚਾਹੀਦੈ? ਮਮਤਾ ਜਾਂ ਮਾਇਆਵਤੀ ਨੂੰ ਕਿਉਂ ਨਹੀਂ? ਦੇਵਗੌੜਾ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਕਾਂਗਰਸ ਅਤੇ ਉਨ੍ਹਾਂ ਦੀ ਪਾਰਟੀ 2019 ਦੀਆਂ ਆਮ ਚੋਣਾਂ ਕਰਨਾਟਕ ਵਿਚ ਇਕੱਠੇ ਲੜੇਗੀ। ਹਾਲਾਂਕਿ ਸੀਟ ਬਟਵਾਰੇ ਦੇ ਮੁੱਦੇ 'ਤੇ ਹੁਣ ਤਕ ਚਰਚਾ ਨਹੀਂ ਹੋਈ ਹੈ। ਕਰਨਾਟਕ ਵਿਚ ਲੋਕ ਸਭਾ ਦੀਆਂ 28 ਸੀਟਾਂ ਹਨ।