
ਕਰਨਾਟਕ ਨੂੰ ਵੰਡਣ ਦੀ ਕਿਸੇ ਵੀ ਪਹਿਲ ਦਾ ਵਿਰੋਧ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀਐਸ ਸੁਪਰੀਮੋ ਐਚਡੀ ਦੇਵਗੌੜਾ ਨੇ ਉਤਰ ਕਰਨਾਟਕ ਦੇ ਲੋਕਾਂ ...
ਨਵੀਂ ਦਿੱਲੀ : ਕਰਨਾਟਕ ਨੂੰ ਵੰਡਣ ਦੀ ਕਿਸੇ ਵੀ ਪਹਿਲ ਦਾ ਵਿਰੋਧ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀਐਸ ਸੁਪਰੀਮੋ ਐਚਡੀ ਦੇਵਗੌੜਾ ਨੇ ਉਤਰ ਕਰਨਾਟਕ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੇ ਉਕਸਾਵੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਵੱਖਰੇ ਰਾਜ ਦੀ ਮੰਗ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਬੇਟੇ ਅਤੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਜੀਵਨ ਕਾਲ ਵਿਚ ਪੂਰੀ ਨਹੀਂ ਹੋਵੇਗੀ। ਦੇਵਗੌੜਾ ਦਾ ਬਿਆਨ ਅਜਿਹੇ ਸਮੇਂ ਵਿਚ ਅਇਆ ਹੈ ਜਦੋਂ ਉਤਰ ਕਰਨਾਟਕ ਹਰੇਕ ਰਾਜ ਹੋਰਾਤਾ ਕਮੇਟੀ ਨੇ 13 ਜ਼ਿਲ੍ਹਿਆਂ ਵਿਚੋਂ ਇਕ ਦਿਨਾ ਬੰਦ ਦਾ ਸੱਦਾ ਦਿਤਾ ਹੈ।
HD Deve Gowda and Kumarswamyਇਹ ਕਮੇਟੀ ਕਰਨਾਟਕ ਦੇ ਉਤਰੀ ਹਿੱਸੇ ਵਿਚ ਵੱਖਰੇ ਰਾਜ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਬਜਟ ਵੰਡ ਵਿਚ ਉਤਰ ਕਰਨਾਟਕ ਦੇ ਨਾਲ ਕੋਈ ਬੇਇਨਸਾਫ਼ੀ ਨਹਂੀ ਕੀਤੀ ਗਈ ਹੈ। ਉਨ੍ਹਾਂ ਨੇ ਰਾਜ ਭਾਜਪਾ ਦੇ ਪ੍ਰਧਾਨ ਬੀ ਐਸ ਯੇਦੀਯੁਰੱਪਾ 'ਤੇ ਦੁਸ਼ਪ੍ਰਚਾਰ ਦੇ ਜ਼ਰੀਏ ਅਸ਼ਾਂਤੀ ਫੈਲਾਉਣ ਦਾ ਯਤਨ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਯੇਦੀਯੁਰੱਪਾ ਦਾ ਉਕਸਾਵਾ ਸਹੀ ਸਾਬਤ ਨਹੀਂ ਹੋਵੇਗਾ। ਅਸੀਂ ਇਸ 'ਤੇ ਧਿਆਨ ਦੇਵਾਂਗੇ, ਜੇਕਰ ਕੁੱਝ ਲੋਕ ਵੱਖਰੇ ਉਤਰ ਕਰਨਾਟਕ ਦੀ ਮੰਗ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਨਹੀਂ ਹੋਵੇਗਾ। ਮੇਰੇ ਜੀਵਨਕਾਲ ਵਿਚ ਨਹੀਂ ਹੋਵੇਗਾ ਅਤੇ ਨਾ ਹੀ ਮੇਰੇ ਬੇਟੇ ਦੇ ਜੀਵਨਕਾਲ ਵਿਚ ਹੋਵੇਗਾ।
BS Yediyurappaਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੇ ਰਾਜ ਪ੍ਰਧਾਨ ਉਤਰ ਕਰਨਾਟਕ ਦੇ ਲੋਕਾਂ ਨੂੰ ਭੜਕਾ ਰਹੇ ਹਨ ਕਿਉਂਕਿ ਕਾਫ਼ੀ ਸੀਟਾਂ ਜਿੱਤਣ ਦੇ ਬਾਵਜੂਦ ਸਰਕਾਰ ਬਣਾਉਣ ਵਿਚ ਅਸਫ਼ਲ ਰਹਿਣ ਤੋਂ ਬਾਅਦ ਉਨ੍ਹਾਂ ਦਾ ਗੁੱਸਾ ਹਾਲੇ ਤਕ ਸ਼ਾਂਤ ਨਹੀਂ ਹੋÎ ਸਕਿਆ ਹੈ। ਗੌੜਾ ਨੇ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਲੋਕਾਂ ਨੂੰ ਖੇਤੀ ਕਰਜ਼ਾ ਮੁਆਫ਼ੀ, ਰਾਜ ਬਜਟ ਅਤੇ ਹੋਰ ਮੁੱਦਿਆਂ 'ਤੇ ਧਮਕਾ ਰਹੇ ਹਨ, ਜਿਸ ਦਾ ਇਕੋ ਇਕ ਮਕਸਦ ਅਸ਼ਾਂਤੀ ਪੈਦਾ ਕਰਨਾ ਹੈ।
HD Deve Gowdaਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੇ ਏਕੀਕਰਨ ਦੇ ਲਈ ਕਈ ਨੇਤਾਵਾਂ ਨੇ ਬਲੀਦਾਨ ਦਿਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੇ ਭੜਕਾਵੇ ਵਿਚ ਨਾ ਆਉਣ ਅਤੇ ਵਰਤਮਾਨ ਸਰਕਾਰ 'ਤੇ ਯਕੀਨ ਕਰਨ। ਦੇਵਗੌੜਾ ਨੇ ਕਿਹਾ ਕਿ ਕੁਮਾਰਸਵਾਮੀ ਨੇ ਕੁੱਝ ਮਹੱਤਵਪੂਰਨ ਸਰਕਰੀ ਵਿਭਾਗਾਂ ਨੂੰ ਸੁਵਰਣ ਵਿਧਾਨ ਸੌਧ ਵਿਚ ਤਬਦੀਲ ਕਰਨ ਦੇ ਆਦੇਸ਼ ਦਿਤੇ ਹਨ ਜੋ ਬੇਲਗਾਵੀ ਸਕੱਤਰੇਤ ਭਵਨ ਹੈ। ਕਮੇਟੀ ਨੇ ਵੱਖਰੇ ਰਾਜ ਦੀ ਮੰਗ ਕਰਦੇ ਹੋਏ ਬੰਦ ਦੀ ਅਪੀਲ ਕੀਤੀ ਅਤੇ ਦੋਸ਼ ਲਗਾਏਕਿ ਸਰਕਾਰਾਂ ਨੇ ਖੇਤਰ ਦੇ ਨਾਲ ਭੇਦਭਾਵ ਕੀਤਾ ਹੈ।