ਲੋਕਾਂ ਨੂੰ ਭੜਕਾਉਣ 'ਚ ਲੱਗੇ ਯੇਦੀਯੁਰੱਪਾ, ਭਾਜਪਾ ਦੇ ਉਕਸਾਵੇ 'ਚ ਨਾ ਆਉਣ ਲੋਕ : ਦੇਵਗੌੜਾ
Published : Aug 3, 2018, 11:26 am IST
Updated : Aug 3, 2018, 11:26 am IST
SHARE ARTICLE
H. D. Deve Gowda
H. D. Deve Gowda

ਕਰਨਾਟਕ ਨੂੰ ਵੰਡਣ ਦੀ ਕਿਸੇ ਵੀ ਪਹਿਲ ਦਾ ਵਿਰੋਧ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀਐਸ ਸੁਪਰੀਮੋ ਐਚਡੀ ਦੇਵਗੌੜਾ ਨੇ ਉਤਰ ਕਰਨਾਟਕ.............

ਨਵੀਂ ਦਿੱਲੀ : ਕਰਨਾਟਕ ਨੂੰ ਵੰਡਣ ਦੀ ਕਿਸੇ ਵੀ ਪਹਿਲ ਦਾ ਵਿਰੋਧ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀਐਸ ਸੁਪਰੀਮੋ ਐਚਡੀ ਦੇਵਗੌੜਾ ਨੇ ਉਤਰ ਕਰਨਾਟਕ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੇ ਉਕਸਾਵੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਵੱਖਰੇ ਰਾਜ ਦੀ ਮੰਗ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਬੇਟੇ ਅਤੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਜੀਵਨ ਕਾਲ ਵਿਚ ਪੂਰੀ ਨਹੀਂ ਹੋਵੇਗੀ। ਦੇਵਗੌੜਾ ਦਾ ਬਿਆਨ ਅਜਿਹੇ ਸਮੇਂ ਵਿਚ ਅਇਆ ਹੈ ਜਦੋਂ ਉਤਰ ਕਰਨਾਟਕ ਹਰੇਕ ਰਾਜ ਹੋਰਾਤਾ ਕਮੇਟੀ ਨੇ 13 ਜ਼ਿਲ੍ਹਿਆਂ ਵਿਚੋਂ ਇਕ ਦਿਨਾ ਬੰਦ ਦਾ ਸੱਦਾ ਦਿਤਾ ਹੈ।

ਇਹ ਕਮੇਟੀ ਕਰਨਾਟਕ ਦੇ ਉਤਰੀ ਹਿੱਸੇ ਵਿਚ ਵੱਖਰੇ ਰਾਜ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਬਜਟ ਵੰਡ ਵਿਚ ਉਤਰ ਕਰਨਾਟਕ ਦੇ ਨਾਲ ਕੋਈ ਬੇਇਨਸਾਫ਼ੀ ਨਹਂੀ ਕੀਤੀ ਗਈ ਹੈ। ਉਨ੍ਹਾਂ ਨੇ ਰਾਜ ਭਾਜਪਾ ਦੇ ਪ੍ਰਧਾਨ ਬੀ ਐਸ ਯੇਦੀਯੁਰੱਪਾ 'ਤੇ ਦੁਸ਼ਪ੍ਰਚਾਰ ਦੇ ਜ਼ਰੀਏ ਅਸ਼ਾਂਤੀ ਫੈਲਾਉਣ ਦਾ ਯਤਨ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਯੇਦੀਯੁਰੱਪਾ ਦਾ ਉਕਸਾਵਾ ਸਹੀ ਸਾਬਤ ਨਹੀਂ ਹੋਵੇਗਾ। ਅਸੀਂ ਇਸ 'ਤੇ ਧਿਆਨ ਦੇਵਾਂਗੇ, ਜੇਕਰ ਕੁੱਝ ਲੋਕ ਵੱਖਰੇ ਉਤਰ ਕਰਨਾਟਕ ਦੀ ਮੰਗ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਨਹੀਂ ਹੋਵੇਗਾ।

ਮੇਰੇ ਜੀਵਨਕਾਲ ਵਿਚ ਨਹੀਂ ਹੋਵੇਗਾ ਅਤੇ ਨਾ ਹੀ ਮੇਰੇ ਬੇਟੇ ਦੇ ਜੀਵਨਕਾਲ ਵਿਚ ਹੋਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੇ ਰਾਜ ਪ੍ਰਧਾਨ ਉਤਰ ਕਰਨਾਟਕ ਦੇ ਲੋਕਾਂ ਨੂੰ ਭੜਕਾ ਰਹੇ ਹਨ ਕਿਉਂਕਿ ਕਾਫ਼ੀ ਸੀਟਾਂ ਜਿੱਤਣ ਦੇ ਬਾਵਜੂਦ ਸਰਕਾਰ ਬਣਾਉਣ ਵਿਚ ਅਸਫ਼ਲ ਰਹਿਣ ਤੋਂ ਬਾਅਦ ਉਨ੍ਹਾਂ ਦਾ ਗੁੱਸਾ ਹਾਲੇ ਤਕ ਸ਼ਾਂਤ ਨਹੀਂ ਹੋÎ ਸਕਿਆ ਹੈ। ਗੌੜਾ ਨੇ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਲੋਕਾਂ ਨੂੰ ਖੇਤੀ ਕਰਜ਼ਾ ਮੁਆਫ਼ੀ, ਰਾਜ ਬਜਟ ਅਤੇ ਹੋਰ ਮੁੱਦਿਆਂ 'ਤੇ ਧਮਕਾ ਰਹੇ ਹਨ, ਜਿਸ ਦਾ ਇਕੋ ਇਕ ਮਕਸਦ ਅਸ਼ਾਂਤੀ ਪੈਦਾ ਕਰਨਾ ਹੈ।

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੇ ਏਕੀਕਰਨ ਦੇ ਲਈ ਕਈ ਨੇਤਾਵਾਂ ਨੇ ਬਲੀਦਾਨ ਦਿਤਾ ਹੈ। Àਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੇ ਭੜਕਾਵੇ ਵਿਚ ਨਾ ਆਉਣ ਅਤੇ ਵਰਤਮਾਨ ਸਰਕਾਰ 'ਤੇ ਯਕੀਨ ਕਰਨ। ਦੇਵਗੌੜਾ ਨੇ ਕਿਹਾ ਕਿ ਕੁਮਾਰਸਵਾਮੀ ਨੇ ਕੁੱਝ ਮਹੱਤਵਪੂਰਨ ਸਰਕਰੀ ਵਿਭਾਗਾਂ ਨੂੰ ਸੁਵਰਣ ਵਿਧਾਨ ਸੌਧ ਵਿਚ ਤਬਦੀਲ ਕਰਨ ਦੇ ਆਦੇਸ਼ ਦਿਤੇ ਹਨ ਜੋ ਬੇਲਗਾਵੀ ਸਕੱਤਰੇਤ ਭਵਨ ਹੈ। ਕਮੇਟੀ ਨੇ ਵੱਖਰੇ ਰਾਜ ਦੀ ਮੰਗ ਕਰਦੇ ਹੋਏ ਬੰਦ ਦੀ ਅਪੀਲ ਕੀਤੀ ਅਤੇ ਦੋਸ਼ ਲਗਾਏਕਿ ਸਰਕਾਰਾਂ ਨੇ ਖੇਤਰ ਦੇ ਨਾਲ ਭੇਦਭਾਵ ਕੀਤਾ ਹੈ। (ਏਜੰਸੀਆਂ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement