
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਮਾਨਸਿਕ ਰੂਪ ਤੋਂ ਪਰੇਸ਼ਾਨ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।
ਨਵੀਂ ਦਿੱਲੀ- ਦਿੱਲੀ ਵਿਚ ਮੈਟਰੋ ਸਟੇਸ਼ਨ ਤੇ ਇਕ ਮਹਿਲਾ ਦੁਆਰਾ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੇ ਨਾਲ ਬੱਚੇ ਵੀ ਸਨ ਪਰ ਉਹਨਾਂ ਨੂੰ ਸਟੇਸ਼ਨ ਤੇ ਕਿਸੇ ਦੂਰ ਜਗ੍ਹਾ ਤੇ ਛੱਡ ਕੇ ਆਪ ਖੁਦਕੁਸ਼ੀ ਕਰਨ ਮੈਟਰੋ ਦੀ ਪਟੜੀ ਵੱਲ ਤੁਰ ਪਈ ਪਰ ਬੱਚਿਆਂ ਨੇ ਮੌਕੇ ਤੇ ਹੀ ਸਿਕਊਰਟੀ ਗਾਰਡ ਨੂੰ ਸੂਚਿਤ ਕਰ ਕੇ ਆਪਣੀ ਮਾਂ ਦੀ ਜਾਨ ਬਚਾ ਲਈ। ਇਹ ਘਟਨਾ ਵੀਰਵਾਰ ਦੀ ਦੱਸੀ ਜਾ ਰਹੀ ਹੈ।
Suicide
CISF ਦੇ ਕਰਮਚਾਰੀ ਨੇ ਦੱਸਿਆ ਕਿ ਉੱਤਰ ਪੱਛਮ ਦਿੱਲੀ ਦੇ ਇੰਦਰਲੋਕ ਮੈਟਰੋ ਸਟੇਸ਼ਨ 'ਤੇ ਇਕ ਮਹਿਲਾਂ ਆਪਣੇ ਦੋ ਬੱਚਿਆਂ ਨੂੰ ਕਿਸੇ ਦੂਰ ਜਗ੍ਹਾ 'ਤੇ ਛੱਡ ਕੇ ਆਪ ਖੁਦਕੁਸ਼ੀ ਕਰਨ ਚਲੀ ਗਈ। ਬੱਚੇ ਆਪਣੀ ਮਾਂ ਦਾ ਕਾਫ਼ੀ ਸਮਾਂ ਇੰਤਜ਼ਾਰ ਕਰਦੇ ਰਹੇ ਪਰ ਮਾਂ ਨਾ ਆਈ। ਫਿਰ ਇਕ ਬੱਚੇ ਨੇ ਸਟੇਸ਼ਨ 'ਤੇ ਖੜੇ ਸਕਊਰਟੀ ਗਾਰਡ ਨੂੰ ਦੱਸਿਆ ਕਿ ਉਹਨਾਂ ਦੀ ਮਾਂ ਕਾਫ਼ੀ ਸਮੇਂ ਤੋਂ ਮਿਲ ਨਹੀਂ ਰਹੀ।
Suicide
ਇਸ ਤੋਂ ਬਾਅਦ ਗਾਰਡ ਨੇ ਸਟੇਸ਼ਨ ਦੇ ਆਸਪਾਸ ਦੇਖਿਆ ਅਤੇ ਬੱਚਿਆਂ ਦੀ ਮਾਂ ਦੀ ਭਾਲ ਕਰਨ ਲੱਗਿਆ। ਆਖ਼ਿਰ ਗਾਰਡ ਘਟਨਾ ਸਥਾਨ 'ਤੇ ਪਹੁੰਚ ਗਿਆ ਅਤੇ ਮੌਕੇ 'ਤੇ ਪਹੁੰਚ ਕੇ ਮਹਿਲਾਂ ਦੀ ਜਾਨ ਬਚਾ ਲਈ। ਮਹਿਲਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿੱਥੇ ਉਸ ਦੀ ਪੁੱਛਗਿਛ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਮਾਨਸਿਕ ਰੂਪ ਤੋਂ ਪਰੇਸ਼ਾਨ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।