ਪੰਜ ਅਗੱਸਤ ਨੂੰ ਅਯੋਧਿਆ ਵਲ ਮੂੰਹ ਕਰ ਕੇ ਆਰਤੀ ਕਰਨ ਸਾਰੇ ਹਿੰਦੂ : ਵਿਸ਼ਵ ਹਿੰਦੂ ਪਰਿਸ਼ਦ
Published : Jul 29, 2020, 9:56 am IST
Updated : Jul 29, 2020, 9:56 am IST
SHARE ARTICLE
Ram Temple
Ram Temple

ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਸੰਯੁਕਤ ਸਕੱਤਰ ਨੇ ਫ਼ੇਸਬੁਕ 'ਤੇ ਕਿਹਾ ਕਿ ਹਿੰਦੂ ਸਮਾਜ ਦਾ 500 ਸਾਲ ਤੋਂ ਚਲਿਆ ਜਾ ਰਿਹਾ ਸੰਘਰਸ਼ ਛੇਤੀ ਹੀ ਸਾਰਥਕ ਹੋਵੇਗਾ।

ਅਯੋਧਿਆ:  ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਸੰਯੁਕਤ ਸਕੱਤਰ ਸੁਰਿੰਦਰ ਕੁਮਾਰ ਜੈਨ ਨੇ ਫ਼ੇਸਬੁਕ 'ਤੇ ਕਿਹਾ ਕਿ ਹਿੰਦੂ ਸਮਾਜ ਦਾ 500 ਸਾਲ ਤੋਂ ਚਲਿਆ ਜਾ ਰਿਹਾ ਸੰਘਰਸ਼ ਛੇਤੀ ਹੀ ਸਾਰਥਕ ਹੋਵੇਗਾ।' ਉਨ੍ਹਾਂ ਕਿਹਾ, 'ਰਾਮ ਮੰਦਰ ਨਿਰਮਾਣ ਲਈ ਲੱਖਾਂ ਲੋਕਾਂ ਨੇ ਅਪਣੀ ਕੁਰਬਾਨੀ ਦਿਤੀ ਹੈ। ਸਮੁੱਚਾ ਦੇਸ਼ ਰਾਮ ਮੰਦਰ ਨਿਰਮਾਣ ਲਈ ਪ੍ਰਤੀਬੱਧ ਹੈ। ਪੰਜ ਅਗੱਸਤ ਨੂੰ ਨੀਂਹ ਪੱਥਰ ਰਖਿਆ ਜਾਵੇਗਾ। ਪ੍ਰਧਾਨ ਮੰਤਰੀ ਵੀ ਸਮਾਗਮ ਵਿਚ ਸ਼ਾਮਲ ਹੋਣਗੇ।'

Ram mandir construction in ayodhya will start from 2020Ram mandir 

ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਅਗੱਸਤ ਨੂੰ ਸਵੇਰੇ ਸਾਢੇ ਦਸ ਵਜੇ ਅਯੋਧਿਆ ਵਲ ਮੂੰਹ ਕਰ ਕੇ ਖੜੇ ਹੋ ਜਾਣ ਅਤੇ ਮਨ ਵਿਚ ਮੰਦਰ ਨਿਰਮਾਣ ਦੇ ਸੰਕਲਪ ਨਾਲ ਰਾਮ ਨਾਮ ਦਾ ਸਿਮਰਨ ਕਰਦਿਆਂ ਆਰਤੀ ਕਰਨ। ਉਨ੍ਹਾਂ ਕਿਹਾ ਕਿ ਇਸ ਦਿਨ ਹਰ ਘਰ ਵਿਚ ਦੀਵੇ ਬਾਲ ਕੇ ਦੀਵਾਲੀ ਜਿਹਾ ਤਿਉਹਾਰ ਮਨਾਇਆ ਜਾਵੇ। ਜੈਨ ਨੇ ਮੁਸਲਮਾਨਾਂ ਨੂੰ ਵੀ ਹਿੰਦੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

Vishva Hindu ParishadVishva Hindu Parishad

ਚਾਂਦੀ ਦੀਆਂ ਇੱਟਾਂ ਦਾ ਲੱਗਾ ਢੇਰ

ਰਾਮ ਮੰਦਰ ਟਰੱਸਟ ਨੇ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਚਾਂਦੀ ਦੀਆਂ ਇੱਟਾਂ ਦਾਨ ਨਾ ਕਰਨ। ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਭਾਰੀ ਗਿਣਤੀ ਵਿਚ ਚਾਂਦੀ ਦੀਆਂ ਇੱਟਾਂ ਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਇੱਟਾ ਨੂੰ ਰੱਖਣ ਲਈ ਜਗ੍ਹਾ ਦੀ ਘਾਟ ਪੈ ਰਹੀ ਹੈ।

Ram MandirRam Mandir

ਉਨ੍ਹਾਂ ਕਿਹਾ ਕਿ ਟਰੱਸਟ ਕੋਲ ਤਾਂ ਉਨ੍ਹਾਂ ਨੂੰ ਰੱਖਣ ਲਈ ਲੋੜੀਂਦੀ ਜਗ੍ਹਾ ਹੈ ਹੈ ਅਤੇ ਨਾ ਹੀ ਚਾਂਦੀ ਦੀਆਂ ਇੱਟਾਂ ਦੀ ਸ਼ੁਧਤਾ ਜਾਂਚਣ ਲਈ ਉਪਕਰਨ ਅਤੇ ਸਹੂਲਤਾਂ। ਉਨ੍ਹਾਂ ਦਸਿਆ ਕਿ ਹੁਣ ਤਕ ਇਕ ਕੁਇੰਟਲ ਤੋਂ ਵੱਧ ਚਾਂਦੀ ਅਤੇ ਹੋਰ ਧਾਤੂਆਂ ਦੀਆਂ ਇੱਟਾਂ ਦਾਨ ਕੀਤੀਆਂ ਗਈਆਂ ਹਨ।

Ram TempleRam Temple

ਚੈਨਲਾਂ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਲਈ ਪ੍ਰਵਾਨਗੀ ਲੈਣੀ ਪਵੇਗੀ
ਅਯੋਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਖ਼ਬਰ ਚੈਨਲਾਂ ਨੂੰ ਕਿਹਾ ਹੈ ਕਿ ਪੰਜ ਅਗੱਸਤ ਨੂੰ ਹੋਣ ਵਾਲੇ ਰਾਮ ਮੰਦਰ ਨੀਂਹ ਪੱਥਰ ਸਮਾਗਮ ਦੌਰਾਨ ਚਰਚਾ ਆਧਾਰਤ ਕੋਈ ਵੀ ਪ੍ਰੋਗਰਾਮ ਚਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਪਵੇਗੀ ਅਤੇ ਅਜਿਹੇ ਕਿਸੇ ਵੀ ਪ੍ਰੋਗਰਾਮ ਵਿਚ ਅਯੋਧਿਆ ਜ਼ਮੀਨ ਕੇਸ ਨਾਲ ਜੁੜਿਆ ਕੋਈ ਵੀ ਪਟੀਸ਼ਨਕਾਰ ਸ਼ਾਮਲ ਨਹੀਂ ਹੋਣਾ ਚਾਹੀਦਾ।

Ram TempleRam Temple

ਪ੍ਰਸ਼ਾਸਨ ਨੇ ਚੈਨਲਾਂ ਨੂੰ ਇਹ ਵੀ ਸਲਾਹ ਦਿਤੀ ਹੈ ਕਿ ਸਮਾਗਮ ਦੌਰਾਨ ਜੇ ਉਹ ਅਯੋਧਿਆ ਤੋਂ ਕਿਸੇ ਚਰਚਾ ਜਾਂ ਪ੍ਰੋਗਰਾਮ ਦਾ ਪ੍ਰਸਾਰਣ ਕਰ ਰਹੇ ਹਨ ਤਾਂ ਉਸ ਵਿਚ ਕਿਸੇ ਵਿਅਕਤੀ ਜਾਂ ਧਰਮ ਵਿਰੁਧ ਕੋਈ ਟਿਪਣੀ ਨਹੀਂ ਹੋਣੀ ਚਾਹੀਦੀ। ਚੈਨਲ ਦੇ ਅਧਿਕਾਰੀਆਂ ਨੂੰ ਪ੍ਰਵਾਨਗੀ ਲੈਣ ਲਈ ਸਹੁੰ ਪੱਤਰ ਵੀ ਦੇਣਾ ਪਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement