
ਮਹਾਂਰਾਸ਼ਟਰ ਦੇ ਪੁਣੇ ਦੇ ਸ਼ਿਵਾ ਜੀ ਨਗਰ ਖੇਤਰ ਵਿਚ ਇਕ ਹੋਰਡਿੰਗ ਦੇ ਸੜਕ ‘ਤੇ ਡਿੱਗਣ ਨਾਲ ਵੱਡਾ ਹਾਦਸਾ ਹੋ ਗਿਆ ਹੈ..
ਪੁਣੇ : ਮਹਾਂਰਾਸ਼ਟਰ ਦੇ ਪੁਣੇ ਦੇ ਸ਼ਿਵਾ ਜੀ ਨਗਰ ਖੇਤਰ ਵਿਚ ਇਕ ਹੋਰਡਿੰਗ ਦੇ ਸੜਕ ‘ਤੇ ਡਿੱਗਣ ਨਾਲ ਵੱਡਾ ਹਾਦਸਾ ਹੋ ਗਿਆ ਹੈ। ਇਹ ਹਾਦਸਾ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ ਹੈ। ਅਤੇ ਇਸ ਦੁਰਘਟਨਾ ‘ਚ ਤਿੰਨ ਲੋਕਾਂ ਦੇ ਮਾਰੇ ਜਾਣ ਅਤੇ 9 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹੋਰਡਿੰਗ ਐਨਾ ਵੱਡਾ ਸੀ ਕਿ ਇਸ ਦੇ ਹੇਠ 7 ਆਟੋ ਰਿਕਸ਼ਾ ਅਤੇ ਕਈ ਵਾਹਨ ਦੱਬ ਗਏ ਦਸਿਆ ਜਾ ਰਿਹਾ ਹੈ ਕਿ ਇਹ ਹੋਰਡਿੰਗ ਰੇਲਵੇ ਦੀ ਥਾਂ ‘ਤੇ ਲੱਗਿਆ ਹੋਇਆ ਸੀ।
Flex Banner Beside Railway Station Of Shivaji Nagar
ਅਜਿਹਾ ਮੰਨਿਆ ਜਾਂਦਾ ਹੈ ਕਿ ਲੋੜੀਂਦੇ ਸੁਰੱਖਿਆ ਇੰਤਜ਼ਾਮਾਂ ਤੋਂ ਬਿਨ੍ਹਾ ਹੋਰਡਿੰਗ ਲਗਾਉਣ ਦੇ ਕਾਰਨ ਇਹ ਹਾਦਸਾ ਹੋਇਆ ਹੈ। ਇਸ ਹੋਰਡਿੰਗ ਦੇ ਹੇਠ ਦੱਬਣ ਨਾਲ ਆਟੋ ਰਿਕਸ਼ਾ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਫਾਇਰ ਬ੍ਰਿਗੇਡ ਅਤੇ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚ ਕੇ ਬਚਾ ਕਾਰਜ਼ ‘ਚ ਰੁਝੀ ਹੈ। ਜਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਪੁਣੇ 27 ਸਤੰਬਰ ਨੂੰ ਵੀ ਇਕ ਹਾਦਸੇ ਦੀ ਖ਼ਬਰ ਸੁਰਖੀਆਂ ਵਿਚ ਰਹੀ ਸੀ।
Flex Banner Beside Railway Station Of Shivaji Nagar
ਇਥੇ ਮੂਠਾ ਨਹਿਰ ਦੀ ਕੰਧ ‘ਚ ਤ੍ਰੇੜ ਆਉਣ ਤੋਂ ਬਾਅਦ ਮਹਾਰਾਸ਼ਟਰ ‘ਚ ਪੁਣੇ ਜਿਲ੍ਹੇ ਦੇ ਕਈ ਰਿਹਾਇਸ਼ੀ ਇਲਾਕੇ ਪਾਣੀ ਨਾਲ ਭਰ ਗਏ ਸੀ। ਇਸ ਦੌਰਾਨ ਕਈ ਵਾਹਨ ਹਾਦਸਾਗ੍ਰਸਤ ਹੋਏ ਸੀ। ਸਿੰਚਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਹਿਰ ਦੇ ਖੱਬੇ ਪਾਸੇ ਤੱਟ ਦੀ ਕੰਧ ਤੋਂ ਸਵੇਰੇ 15 ਮੀਟਰ ਦੀ ਤ੍ਰੇੜ ਪੈ ਗਈ ਸੀ। ਜਿਸ ਨਾਲ ਲੋਕ ਬਸਾਹਤ ਖੇਤਰ ਦਾਂਡੇਕਰ ਪੁਲ ਅਤੇ ਸਿੰਘਗੜ੍ਹ ਰੋਡ ਇਲਾਕੇ ‘ਚ ਪਾਣੀ ਆ ਗਿਆ ਸੀ।