
ਤ੍ਰਿਣਮੂਲ ਕਾਗਰਸ ਦੀ ਅਸਾਮ ਇਕਾਈ ਦੇ ਪ੍ਰਧਾਨ ਦਵਿਪੇਨ ਪਾਠਕ ਅਤੇ ਦੋ ਹੋਰ ਨੇਤਾਵਾਂ ਨੇ ਐਨਆਰਸੀ ਦੇ ਆਖ਼ਰੀ ਮਸੌਦੇ ਦੇ ਪ੍ਰਤੀ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੇ ...
ਗੁਹਾਟੀ : ਤ੍ਰਿਣਮੂਲ ਕਾਂਗਰਸ ਦੀ ਅਸਾਮ ਇਕਾਈ ਦੇ ਪ੍ਰਧਾਨ ਦਵਿਪੇਨ ਪਾਠਕ ਅਤੇ ਦੋ ਹੋਰ ਨੇਤਾਵਾਂ ਨੇ ਐਨਆਰਸੀ ਦੇ ਆਖ਼ਰੀ ਮਸੌਦੇ ਦੇ ਪ੍ਰਤੀ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੇ ਰੁਖ਼ ਦੇ ਵਿਰੁਧ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ। ਤ੍ਰਿਣਮੂਲ ਕਾਂਗਰਸ ਦੇ ਰੁਖ਼ 'ਤੇ ਅਸਾਮ ਦੇ ਕਈ ਦਲਾਂ ਅਤੇ ਸੰਗਠਨਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਪਾਠਕ ਦਾ ਅਸਤੀਫ਼ਾ ਬੰਗਾਲੀ ਬਹੁਤਾਤ ਵਾਲੀ ਬਰਾਕ ਘਾਟੀ ਵਿਚ ਸਿਲਚਰ ਹਵਾਈ ਅੱਡੇ 'ਤੇ ਤ੍ਰਿਣਮੂਲ ਕਾਂਗਰਸ ਦੇ ਵਫ਼ਦ ਦੇ ਪਹੁੰਚਣ ਅਤੇ ਪੁਲਿਸ ਵਲੋਂ ਉਸ ਨੂੰ ਬਾਹਰ ਕੱਢਣ ਤੋਂ ਰੋਕੇ ਜਾਣ ਦੇ ਕੁੱਝ ਹੀ ਘੰਟੇ ਦੇ ਅੰਦਰ ਆਇਆ।
Mamta and Pathakਬੈਨਰਜੀ ਦੇ ਨਿਰਦੇਸ਼ 'ਤੇ ਵਫ਼ਦ ਅਸਾਮ ਗਿਆ ਸੀ। ਅਸਤੀਫ਼ਾ ਦੇਣ ਵਾਲੇ ਤਿੰਨ ਨੇਤਾਵਾਂ ਵਿਚ ਹੋਰ ਗੋਲਾਘਾਟ ਤੋਂ ਪਾਰਟੀ ਦੇ ਨੇਤਾ ਦਿਗੰਤਾ ਸੈਕੀਆ ਨੇ ਅਸਾਮੀ ਵਿਰੋਧੀ ਰੁਖ਼ ਅਪਣਾਉਣ ਨੂੰ ਲੈ ਕੇ ਬੈਨਰਜੀ ਦੇ ਵਿਰੁਧ ਮਾਮਲਾ ਦਰਜ ਕਰਵਾਉਣ ਦੀ ਵੀ ਧਮਕੀ ਦਿਤੀ। ਅਸਾਮ ਵਿਚ ਸੱਤਾਧਾਰੀ ਭਾਜਪਾ ਅਤੇ ਹੋਰ ਦਲਾਂ ਨੇ ਕਿਹਾ ਹੈ ਕਿ ਬਰਾਕ ਘਾਟੀ ਵਿਚ ਤ੍ਰਿਣਮੂਲ ਦੀ ਕੋਈ ਹੋਂਦ ਨਹੀਂ ਹੈ। ਸਾਬਕਾ ਵਿਧਾਇਕ ਪਾਠਕ ਨੇ ਕਿਹਾ ਕਿ ਰਾਸ਼ਟਰੀ ਨਾਗਰਿਕ ਰਜਿਸਟ੍ਰੇਸ਼ਨ ਦੇ ਪ੍ਰਕਾਸ਼ਨ ਤੋਂ ਬਆਦ ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਅਸਾਮ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਸੀ ਅਤੇ ਬੈਨਰਜੀ ਨੂੰ ਰਾਜ ਵਿਚ ਵਫ਼ਦ ਨਾ ਭੇਜਣ ਦੀ ਅਪੀਲ ਕੀਤੀ ਸੀ।
Mamta benrjee2011-2016 ਤਕ ਤ੍ਰਿਣਮੂਲ ਦੇ ਵਿਧਾਇਕ ਰਹੇ ਪਾਠਕ ਨੇ ਕਿਹਾ ਕਿ ਪਾਰਟੀ ਨੇ ਮੇਰੇ ਸੁਝਾਅ 'ਤੇ ਧਿਆਨ ਨਹੀਂ ਦਿਤਾ ਅਤੇ ਇੱਥੋਂ ਦੀ ਜ਼ਮੀਨੀ ਸਥਿਤੀ ਨੂੰ ਸਮਝਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਇਸ ਦੇ ਚਲਦਿਆਂ ਮੇਰੇ ਲਈ ਪਾਰਟੀ ਵਿਚ ਬਣੇ ਰਹਿਣਾ ਸੰਭਵ ਨਹੀ ਹੈ ਜੋ ਅਸਾਮੀ ਭਾਵਨਾ ਨੂੰ ਮਹੱਤਵ ਨਾ ਦਿੰਦੀ ਹੋਵੇ। ਉਨ੍ਹਾਂ ਕਿਹਾ ਕਿ ਅਸਾਮ ਵਿਚ ਤ੍ਰਿਣਮੂਲ ਦੀ ਕੋਈ ਹੋਂਦ ਨਹੀਂ ਹੈ। ਪਾਰਟੀ ਦੇ ਦੋ ਨੇਤਾਵਾਂ ਪ੍ਰਦੀਪ ਪਚਾਨੀ ਅਤੇ ਦਿਗੰਤਾ ਸੈਕੀਆ ਨੇ ਵੀ ਇਹ ਕਹਿੰਦੇ ਹੋਏ ਪਾਰਟੀ ਛੱਡ ਦਿਤੀ ਕਿ ਉਹ ਉਸ ਪਾਰਟੀ ਵਿਚ ਨਹੀਂ ਬਣੇ ਰਹਿਣਾ ਚਾਹੁੰਦੇ ਹਨ ਜੋ ਮੂਲ ਅਸਾਮੀ ਲੋਕਾਂ ਦੀ ਪਛਾਣ ਨਾਲ ਸਮਝੌਤਾ ਕਰਨਾ ਚਾਹੁੰਦੀ ਹੈ।
Divipen Pathak- Mamtaਬ੍ਰਹਮਪੁੱਤਰ ਘਾਟੀ ਦੇ ਚਾਰੈਦੇਵ ਅਤੇ ਸੋਨਿਤਪੁਰ ਜ਼ਿਲ੍ਹਿਆਂ ਵਿਚ ਵਿਦਿਆਰਥੀ ਸਗਠਨਾਂ ਨੇ ਬੈਨਰਜੀ ਦੇ ਪੁਤਲੇ ਸਾੜੇ। ਉਨ੍ਹਾਂ ਨੇ ਤ੍ਰਿਣਮੂਲ ਅਤੇ ਪਾਰਟੀ ਸੁਪਰੀਮੋ ਬੈਨਰਜੀ ਨੂੰ ਅਸਾਮ ਦੇ ਮਾਮਲੇ ਵਿਚ ਦਖ਼ਲ ਨਾ ਦੇਣ ਦੀ ਚਿਤਾਵਨੀ ਦਿਤੀ। ਇਸ ਦੌਰਾਨ ਬਰਾਕ ਘਾਟੀ ਦੇ ਕਰੀਮਗੰਜ ਉਤਰੀ ਦੇ ਵਿਧਾਇਕ ਕਮਲਖਿਆ ਡੀ ਪੁਰਕਾਯਸਥ ਨੇ ਕਿਹਾ ਕਿ ਤ੍ਰਿਣਮੂਲ ਦੀ ਐਨਆਰਸੀ ਦੇ ਬਾਰੇ ਵਿਚ ਕਈ ਗ਼ਲਤ ਧਾਰਨਾਵਾਂ ਹਨ ਅਤੇ ਉਨ੍ਹਾਂ ਨੂੰ ਆਉਣ ਦੇਣਾ ਚਾਹੀਦਾ ਸੀ ਤਾਕਿ ਮਸੌਦੇ ਦੇ ਬਾਰੇ ਵਿਚ ਉਨ੍ਹਾਂ ਦੀਆਂ ਗ਼ਲਤਫਹਿਮੀਆਂ ਦੂਰ ਹੁੰਦੀਆਂ।