ਤ੍ਰਿਣਮੂਲ ਨੇਤਾ ਨੇ ਵਿਦਿਆਰਥੀਆਂ ਦੀ ਮੌਤ ਲਈ ਆਰਐਸਐਸ ਨੂੰ ਜ਼ਿੰਮੇਵਾਰ ਦਸਿਆ
Published : Oct 5, 2018, 6:13 pm IST
Updated : Oct 5, 2018, 6:13 pm IST
SHARE ARTICLE
RSS
RSS

ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਆਰਐਸਐਸ ਨੇ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿਚ ਹੋਏ ਖ਼ੂਨੀ ਸੰਘਰਸ਼ ਦੌਰਾਨ ਹੋਈ ਦੋ ਵਿਦਿਆਰਥੀਆਂ ਦੀ...

ਕੋਲਕਾਤਾ : ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਆਰਐਸਐਸ ਨੇ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿਚ ਹੋਏ ਖ਼ੂਨੀ ਸੰਘਰਸ਼ ਦੌਰਾਨ ਹੋਈ ਦੋ ਵਿਦਿਆਰਥੀਆਂ ਦੀ ਮੌਤ ਦੇ ਸਿਲਸਿਲੇ ਵਿਚ ਸੰਗਠਨ ਨੂੰ ਬਦਨਾਮ ਕਰਨ ਦੇ ਦੋਸ਼ ਲਗਾਉਂਦੇ ਹੋਏ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਜਨਰਲ ਸਕੱਤਰ ਪਾਰਥ ਚੈਟਰਜੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਸਿੱਖਿਆ ਮੰਤਰੀ ਚੈਟਰਜੀ ਨੂੰ ਇਹ ਕਾਨੂੰਨੀ ਨੋਟਿਸ ਪਹਿਲੀ ਅਕਤੂਬਰ ਨੂੰ ਭੇਜਿਆ ਗਿਆ ਸੀ।

TMC WorkersTMC Workers

ਤ੍ਰਿਣਮੂਲ ਕਾਂਗਰਸ ਦਾ ਦਾਅਵਾ ਹੈ ਕਿ ਆਰਐਸਐਸ-ਭਾਜਪਾ ਨੇ ਸੂਬੇ ਵਿਚ ਅਸ਼ਾਂਤੀ ਫੈਲਾਉਣ ਦੀ ਯੋਜਨਾ ਰਚੀ ਸੀ। ਇਹ ਕਾਨੂੰਨੀ ਨੋਟਿਸ ਚੈਟਰਜੀ ਨੂੰ ਇਸੇ ਬਿਆਨ ਲਈ ਭੇਜਿਆ ਗਿਆ ਹੈ। ਇਸ ਵਿਚ ਉਨ੍ਹਾਂ ਦੋ ਵਿਦਿਆਰਥੀਆਂ ਦੀ ਮੌਤ ਦੇ ਪਿੱਛੇ ਆਰਐਸਐਸ ਦਾ ਹੱਥ ਦਸਿਆ ਹੈ।ਆਰਐਸਐਸ ਦੇ ਬੁਲਾਰੇ ਜਿਸ਼ਨੂੰ ਬਸੂ ਨੇ ਦੱਸਿਆ ਕਿ ਟੀਐਮਸੀ ਨੇ ਸਾਡੇ ਵਿਰੁਧ  ਆਧਾਰਹੀਣ 'ਤੇ ਗ਼ਲਤ ਦੋਸ਼ ਲਗਾਏ ਹਨ। ਇਸ ਲਈ ਅਸੀਂ ਤ੍ਰਿਣਮੂਲ ਕਾਂਗਰਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

TMC LogoTMC Logo

ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇਤਾ ਨੂੰ ਜਾਂ ਤਾਂ ਅਪਣੀ ਟਿੱਪਣੀ ਲਈ ਮੁਆਫ਼ੀ ਮੰਗਣੀ ਹੋਵੇਗੀ ਜਾਂ ਜੋ ਉਨ੍ਹਾਂ ਆਰਐਸਐਸ ਵਿਰੁਧ ਬਿਆਨ ਦਿਤਾ, ਉਸ ਨੂੰ ਸਾਬਤ ਕਰਕੇ ਦਿਖਾਉਣਾ ਹੋਵੇਗਾ। ਉਧਰ ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਚੈਟਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਕਾਨੂੰਨੀ ਨੋਟਿਸ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਨੋਟਿਸ ਮਿਲਣ ਤੋਂ ਬਾਅਦ ਹੀ ਉਹ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨਗੇ।

RSSRSS

ਪੁਲਿਸ ਮੁਤਾਬਕ 20 ਸਤੰਬਰ ਨੂੰ ਇਸਲਾਮਪੁਰ ਵਿਚ ਦਰੀਭੀਤ ਹਾਈ ਸਕੂਲ ਵਿਚ ਉਰਦੂ ਤੇ ਸੰਸਕ੍ਰਿਤ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਤਿੱਖੀ ਝੜਪ ਹੋਈ ਸੀ। ਇਸ ਦੌਰਾਨ ਕਾਲਜ ਦੇ ਵਿਦਿਆਰਥੀ ਤਪਸ ਬਰਮਨ ਤੇ ਆਈਟੀ ਵਿਦਿਆਰਥੀ ਰਾਜੇਸ਼ ਸਰਕਾਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਸੂਬੇ ਵਿਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement