
ਆਰਐਸਐਸ ਦੇ ਨੇਤਾ ਇੰਦਰੇਸ਼ ਕੁਮਾਰ ਅਪਣੇ ਅਜ਼ੀਬੋ ਗਰੀਬ ਬਿਆਨ ਦੀ ਵਜ੍ਹਾ ਨਾਲ ਵਿਵਾਦਾਂ ਵਿਚ ਆ ਗਏ ਹਨ। ਰਾਂਚੀ ਵਿਚ ਇਕ ਪ੍ਰੋਗਰਾਮ ਦੌਰਾਨ ਇੰਦਰੇਸ਼ ਕੁਮਾਰ ...
ਨਵੀਂ ਦਿੱਲੀ : ਆਰਐਸਐਸ ਦੇ ਨੇਤਾ ਇੰਦਰੇਸ਼ ਕੁਮਾਰ ਅਪਣੇ ਅਜ਼ੀਬੋ ਗਰੀਬ ਬਿਆਨ ਦੀ ਵਜ੍ਹਾ ਨਾਲ ਵਿਵਾਦਾਂ ਵਿਚ ਆ ਗਏ ਹਨ। ਰਾਂਚੀ ਵਿਚ ਇਕ ਪ੍ਰੋਗਰਾਮ ਦੌਰਾਨ ਇੰਦਰੇਸ਼ ਕੁਮਾਰ ਨੇ ਕਿਹਾ ਕਿ ਜੇਕਰ ਲੋਕ ਬੀਫ਼ ਖਾਣਾ ਛੱਡ ਦੇਣ ਤਾਂ ਮਾਬ ਲਿੰਚਿੰਗ ਵਰਗੀਆਂ ਘਟਨਾਵਾਂ ਰੁਕ ਸਕਦੀਆਂ ਹਨ। ਮਾਬ ਲਿੰਚਿੰਗ ਵਰਗੀਆਂ ਘਟਨਾਵਾਂ ਦਾ ਸਵਾਗਤ ਨਹੀਂ ਕੀਤਾ ਜਾ ਸਕਦਾ ਪਰ ਦੁਨੀਆ ਦੇ ਕਿਸੇ ਧਰਮ ਵਿਚ ਗਾਂ ਦੀ ਹੱਤਿਆ ਨਹੀਂ ਹੁੰਦਾ।
RSS Leader Indresh Kumarਉਥੇ ਅਲਵਰ ਦੇ ਰਾਮਗੜ੍ਹ ਵਿਚ ਮਾਬ ਲਿੰਚਿੰਗ ਮਾਮਲੇ ਵਿਚ ਪੁਲਿਸ ਦੀ ਭੂਮਿਕਾ 'ਤੇ ਸਵਾਲ ਉਠਣ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਲਈ ਗਠਿਤ ਰਾਜਸਥਾਨ ਪੁਲਿਸ ਦੀ ਉਚ ਪੱਧਰੀ ਕਮੇਟੀ ਨੇ ਵੀ ਮੰਨਿਆ ਹੈ ਕਿ ਪੁਲਿਸ ਤੋਂ ਗੰਭੀਰ ਚੂਕ ਹੋਈ ਹੈ। ਜਾਂਚ ਕਮੇਟੀ ਨੇ ਜਾਂਚ ਅਤੇ ਪੁਛਗਿਛ ਤੋਂ ਬਾਅਦ ਰਾਮਗੜ੍ਹ ਦੇ ਥਾਣਾ ਮੁਖੀ ਏਐਸਆਈ ਮੋਹਨ ਸਿੰਘ ਨੂੰ ਮੁਅੱਤਲ ਕਰ ਦਿਤਾ ਹੈ। ਇਸ ਦੇ ਨਾਲ ਹੀ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।
RSS Leader Indresh Kumarਇਸ ਦੌਰਾਨ ਮੁਅੱਤਲ ਏਐਸਆਈ ਮੋਹਨ ਸਿੰਘ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਰਕਬਰ ਖ਼ਾਨ ਨੂੰ ਹਸਪਤਾਲ ਲਿਜਾਣ ਵਿਚ ਹੋਈ ਦੇਰੀ ਦੀ ਗ਼ਲਤੀ ਨੂੰ ਸਵੀਕਾਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿਚ ਏਐਸਆਈ ਕਹਿ ਰਿਹਾ ਹੈ ਕਿ ਮੇਰੇ ਤੋਂ ਗ਼ਲਤੀ ਹੋ ਗਈ। ਕਿਵੇਂ ਵੀ ਮੰਨ ਲਓ। ਸਜ਼ਾ ਦੇ ਦਿਓ ਜਾਂ ਛੱਡ ਦਿਓ। ਸਿੱਧੀ ਜਿਹੀ ਗੱਲ ਹੈ। ਇਸ ਦੌਰਾਨ ਰਕਬਰ ਦੀਆਂ ਜੋ ਆਖ਼ਰੀ ਤਸਵੀਰਾਂ ਆ ਰਹੀਆਂ ਹਨ, ਉਹ ਦਸਦੀਆਂ ਹਨ ਕਿ ਉਹ ਪੁਲਿਸ ਦੀ ਗੱਡੀ ਵਿਚ ਵੀ ਜਿੰਦਾ ਸੀ। ਇਹ ਤਸਵੀਰ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇਣ ਵਾਲੇ ਵੀਐਚਪੀ ਦੇ ਨਵਲ ਕਿਸ਼ੋਰ ਨੇ ਲਈ ਸੀ।
RSS Leader Indresh Kumarਨਾਲ ਹੀ ਸੀਸੀਟੀਵੀ ਫੁਟੇਜ ਤੋਂ ਪਤਾ ਚਲਦਾ ਹੈ ਕਿ ਪੁਲਿਸ ਕਰੀਬ ਪੌਣੇ ਚਾਰ ਘੰਟੇ ਤਕ ਰਕਬਰ ਖ਼ਾਨ ਨੂੰ ਸੜਕ 'ਤੇ ਘੁੰਮਾਉਂਦੀ ਰਹੀ। ਉਹ ਪੰਚਨਾਮਾ ਵੀ ਸਾਹਮਣੇ ਆਇਆ ਹੈ, ਜੋ ਰਕਬਰ ਦੇ ਸਾਥੀ ਅਸਲਮ ਨੇ ਪੁਲਿਸ ਨੂੰ ਲਿਖਵਾਇਆ ਹੈ। ਅਸਲਮ ਦਾ ਕਹਿਣਾ ਹੈ ਕਿ ਪੰਜ ਵਿਅਕਤੀ ਮਿਲੇ ਸਨ। ਉਨ੍ਹਾਂ ਨੇ ਸਾਨੂੰ ਫੜ ਲਿਆ ਅਤੇ ਰਕਬਰ ਨੂੰ ਖੇਤ ਵਿਚ ਸੁੱਟ ਦਿਤਾ।
RSS Leader Indresh Kumarਰਕਬਰ ਦੇ ਨਾਲ ਖੇਤ ਵਿਚ ਲਾਠੀਆਂ ਅਤੇ ਡੰਡਿਆਂ ਨਾਲ ਮਾਰਕੁੱਟ ਸ਼ੁਰੂ ਕੀਤੀ ਗਈ। ਮਾਰਨ ਵਾਲੇ ਲੋਕ ਕਹਿ ਰਹੇ ਸਨ ਕਿ ਸਾਡੇ ਨਾਲ ਐਮਐਲਏ ਸਾਬ੍ਹ ਹੈ, ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਦਸ ਦਈਏ ਕਿ ਇਹ ਮਾਮਲਾ ਪਿਛਲੇ ਕਾਫ਼ੀ ਦਿਨਾਂ ਤੋਂ ਸੁਰਖ਼ੀਆਂ ਵਿਚ ਛਾਇਆ ਹੋਇਆ ਹੈ।