
ਸਲੂਟ ਹੈ ਸਿੱਖਾਂ ਦੇ ਜਜ਼ਬਿਆਂ ਨੂੰ 35 ਘੰਟੇ ਸਫ਼ਰ ਕਰ ਕੋਲਕਾਤਾ ਤੋਂ ਸਿੱਧਾ ਪਹੁੰਚੇ ਦਿੱਲੀ ਧਰਨੇ'ਚ
ਨਵੀਂ ਦਿੱਲੀ , ( ਚਰਨਜੀਤ ਸਿੰਘ ਸੁਰਖਾਬ ) : ਕਲਕੱਤੇ ਤੋਂ ਦਿੱਲੀ ਬਾਰਡਰ ਤੇ ਪਹੁੰਚੇ ਕਿਸਾਨਾਂ ਨੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਜਜ਼ਬਿਆਂ ਨਾਲ ਖੇਡਣਾ ਬੰਦ ਕਰੇ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੌਂਸਲਿਆਂ ਨੂੰ ਪਰਖਣਾ ਬੰਦ ਕਰੇ ਕਿਉਂਕਿ ਕਿਸਾਨ ਜਿੰਨਾ ਮਿਹਨਤੀ ਅਤੇ ਦੁੱਖਾਂ ਨੂੰ ਸਹਿਣ ਵਾਲਾ ਵਾਲੇ ਹਨ । ਉਨ੍ਹਾਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿਸਾਨ ਦੇਸ਼ ਦਾ ਅੰਨਦਾਤਾ ਹੈ , ਅਸੀਂ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕਰਨ ਆਏ ਹਾਂ ।
photoਉਨ੍ਹਾਂ ਕਿਹਾ ਕਿ ਆਪਣੇ ਹੱਕ ਮੰਗ ਰਿਹਾ ਹੈ ਤਾਂ ਸਰਕਾਰ ਨੂੰ ਅੱਤਵਾਦੀ ਦੱਸ ਰਹੀ ਹੈ । ਨੌਜਵਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਅਤਿਵਾਦੀ ਕਹਿਣਾ ਬਹੁਤ ਹੀ ਮੰਦਭਾਗਾ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ । ਉਨ੍ਹਾਂ ਕਿਹਾ ਕਿਸਾਨ ਅੱਤਵਾਦੀ ਨਹੀਂ ਸਗੋਂ ਦੇਸ਼ ਦਾ ਨਿਰਮਾਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਪੈਂਤੀ ਘੰਟੇ ਦਾ ਸਫ਼ਰ ਕਰਕੇ ਕਲਕੱਤੇ ਤੋਂ ਦਿੱਲੀ ਸਿੱਧਾ ਕਿਸਾਨਾਂ ਦੇ ਧਰਨੇ ਵਿਚ ਇਸ ਕਰਕੇ ਪਹੁੰਚੇ ਹਾਂ ਕਿਉਂਕਿ ਕਿਸਾਨਾਂ ਦਾ ਦਰਦ ਸਾਨੂੰ ਮਹਿਸੂਸ ਹੁੰਦਾ ਹੈ ਪਰ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਨੇੜੇ ਬੈਠਿਆਂ ਨੂੰ ਕਿਸਾਨਾਂ ਦਾ ਦਰਦ ਮਹਿਸੂਸ ਨਹੀਂ ਹੋ ਰਿਹਾ ।
picਉਨ੍ਹਾਂ ਕਿਹਾ ਕਿ ਇਹ ਕਿਸਾਨੀ ਸੰਘਰਸ਼ ਇਕੱਲੇ ਹਰਿਆਣਾ ਪੰਜਾਬ ਦਾ ਨਹੀਂ ਰਿਹਾ, ਇਹ ਕਿਸਾਨੀ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਬਣ ਗਿਆ ਹੈ । ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਨੇ ਮੰਗਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਹੁਣ ਇਕਜੁੱਟ ਹੋ ਚੁੱਕੇ ਹਨ । ਉਨ੍ਹਾਂ ਕਿਹਾ ਸੰਘਰਸ਼ ਤਾਂ ਅਸ਼ੀਂ ਜਿੱਤ ਗਏ ਹਨ ਬਸ ਹੁਣ ਮੋਦੀ ਸਰਕਾਰ ਤੋਂ ਮੋਹਰ ਲਾਉਣੀ ਹੀ ਬਾਕੀ ਹੈ ।