
ਮੈਚ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਟੀਮ ਦੀਆਂ ਕਮੀਆਂ ਨੂੰ ਲੈ ਕੇ ਆਪਣੀ ਗੱਲ ਰੱਖੀ।
ਨਵੀਂ ਦਿੱਲੀ: ਸ਼੍ਰੀਲੰਕਾ ਖਿਲਾਫ਼ ਟੀ-20 ਮੈਚ ਦੀ ਕਮਾਨ ਹਾਰਦਿਕ ਪਾਂਡਿਆ ਸੰਭਾਲ ਰਹੇ ਹਨ। ਪੁਣੇ ਦੇ ਐਮਸੀਏ ਸਟੇਡੀਅਮ 'ਚ ਵੀਰਵਾਰ ਰਾਤ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਜ਼ਬਰਦਸਤ ਮੈਚ ਹੋਇਆ। ਇਸ ਰੋਮਾਂਚਕ ਮੈਚ ਵਿਚ ਭਾਰਤ ਜਿੱਤ ਤੋਂ 16 ਦੌੜਾਂ ਦੂਰ ਰਿਹਾ। ਹੁਣ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਹਾਰ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਇਸ਼ਾਰਿਆਂ 'ਚ ਹੀ ਅਰਸ਼ਦੀਪ ਸਿੰਘ 'ਤੇ ਨਿਸ਼ਾਨਾ ਸਾਧਿਆ। ਦਰਅਸਲ ਕਪਤਾਨ ਹਾਰਦਿਕ ਪਾਂਡਿਆ ਨੇ ਪਾਰੀ ਦਾ ਪਹਿਲਾ ਓਵਰ ਕਰਨ ਤੋਂ ਬਾਅਦ ਗੇਂਦ ਅਰਸ਼ਦੀਪ ਨੂੰ ਸੌਂਪ ਦਿੱਤੀ। ਅਰਸ਼ਦੀਪ ਦੀ ਪਹਿਲੀ ਗੇਂਦ 'ਤੇ ਨਿਸਾਂਕਾ ਨੇ ਮਿਡ-ਆਨ ਖੇਤਰ 'ਚ ਜ਼ਬਰਦਸਤ ਚੌਕਾ ਮਾਰਿਆ।
ਇਹ ਵੀ ਪੜ੍ਹੋ: ਮੇਰਾ ਵੱਸ ਚੱਲੇ ਤਾਂ ਬਲਾਤਕਾਰੀਆਂ ਅਤੇ ਗੈਂਗਸਟਰਾਂ ਦੇ ਵਾਲ ਕੱਟ ਕੇ ਬਾਜ਼ਾਰ ਵਿੱਚ ਘੁਮਾਵਾਂ : ਅਸ਼ੋਕ ਗਹਿਲੋਤ
ਮੈਚ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਟੀਮ ਦੀਆਂ ਕਮੀਆਂ ਨੂੰ ਲੈ ਕੇ ਆਪਣੀ ਗੱਲ ਰੱਖੀ। ਹਾਰਦਿਕ ਪਾਂਡਿਆ ਨੇ ਕਿਹਾ, ‘ਚੰਗਾ-ਮਾੜਾ ਦਿਨ ਹਰ ਕਿਸੇ ਦਾ ਹੋ ਸਕਦਾ ਹੈ ਪਰ ਬੇਸਿਕ ਚੀਜ਼ਾਂ ਨੂੰ ਨਹੀਂ ਛੱਡ ਸਕਦੇ। ਅਜਿਹੇ ਹਾਲਾਤ ਵਿਚ ਗੇਂਦਬਾਜ਼ੀ ਕਰਨਾ ਹਮੇਸ਼ਾ ਮੁਸ਼ਕਿਲ ਰਹਿੰਦਾ ਹੈ। ਗੱਲ ਅਰਸ਼ਦੀਪ ਨੂੰ ਕਸੂਰਵਾਰ ਠਹਿਰਾਉਣ ਦੀ ਨਹੀਂ ਹੈ ਪਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਕਿਸੇ ਵੀ ਫਾਰਮੇਟ ਵਿਚ ਨੋ ਬਾਲ ਕਰਨਾ ਅਪਰਾਧ ਹੈ’।
ਇਹ ਵੀ ਪੜ੍ਹੋ: ਪ੍ਰਿੰਸ ਹੈਰੀ ਦਾ ਦਾਅਵਾ, ‘ਮੇਘਨ ਨੂੰ ਲੈ ਕੇ ਹੋਈ ਬਹਿਸ ’ਚ ਵਿਲੀਅਮ ਨੇ ਮੈਨੂੰ ਧੱਕਾ ਦੇ ਕੇ ਫਰਸ਼ ’ਤੇ ਸੁੱਟਿਆ’
ਅਰਸ਼ਦੀਪ ਨੇ ਹਾਲਾਂਕਿ ਅਗਲੀਆਂ ਦੋ ਗੇਂਦਾਂ 'ਤੇ ਕੋਈ ਰਨ ਨਹੀਂ ਦਿੱਤਾ, ਚੌਥੀ ਗੇਂਦ 'ਤੇ ਸਿੰਗਲ ਅਤੇ ਪੰਜਵੀਂ ਗੇਂਦ 'ਤੇ ਡਾਟ ਆਊਟ ਕੀਤਾ। ਪਰ ਓਵਰ ਦੀ ਆਖਰੀ ਗੇਂਦ 'ਤੇ ਅਰਸ਼ਦੀਪ ਨੇ ਜੋ ਕੀਤਾ ਉਸ ਦੀ ਨਿਰਾਸ਼ਾ ਨਾ ਸਿਰਫ ਅਰਸ਼ਦੀਪ ਦੇ ਚਿਹਰੇ 'ਤੇ ਦਿਖਾਈ ਦੇ ਰਹੀ ਸੀ ਸਗੋਂ ਕਪਤਾਨ ਹਾਰਦਿਕ ਪਾਂਡਿਆ ਵੀ ਕਾਫੀ ਨਿਰਾਸ਼ ਨਜ਼ਰ ਆਏ।
ਇਹ ਵੀ ਪੜ੍ਹੋ: ਕੈਨੇਡਾ ਰਹਿੰਦੀ ਧੀ ਨੂੰ ਮਿਲ ਕੇ ਵਾਪਸ ਪਰਤ ਰਹੇ ਬਜ਼ੁਰਗ ਪਿਤਾ ਦੀ ਹੋਈ ਮੌਤ
ਅਰਸ਼ਦੀਪ ਲਗਾਤਾਰ ਤਿੰਨ ਨੋ ਬਾਲ ਸੁੱਟਣ ਵਾਲਾ ਪਹਿਲਾ ਭਾਰਤੀ ਬਣਿਆ। ਤਿੰਨ ਨੋ ਬਾਲ (ਇਕ ਜਾਇਜ਼ ਗੇਂਦ) 'ਤੇ ਵਾਧੂ ਤਿੰਨ ਦੌੜਾਂ ਨਾਲ ਕੁੱਲ 14 ਦੌੜਾਂ ਬਣਾਈਆਂ ਗਈਆਂ (ਇਕ ਛੱਕਾ, ਇਕ ਚੌਕਾ ਅਤੇ ਇਕ ਸਿੰਗਲ)। ਇਸ ਤਰ੍ਹਾਂ ਅਰਸ਼ਦੀਪ ਨੇ ਇਸ ਓਵਰ ਵਿਚ ਕੁੱਲ 19 ਦੌੜਾਂ ਦਿੱਤੀਆਂ।
ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤਨੀ ਦਾ ਕੀਤਾ ਕਤਲ, ਟੁਕੜੇ ਕਰ ਕੇ ਨਹਿਰ 'ਚ ਸੁੱਟੀ ਲਾਸ਼
ਇਸ ਤੋਂ ਬਾਅਦ ਪਾਂਡਿਆ ਨੇ ਅਰਸ਼ਦੀਪ ਨੂੰ ਗੇਂਦਬਾਜ਼ੀ ਤੋਂ ਹਟਾ ਦਿੱਤਾ ਪਰ 19ਵੇਂ ਓਵਰ 'ਚ ਉਸ ਨੇ ਇਕ ਵਾਰ ਫਿਰ ਅਰਸ਼ਦੀਪ 'ਤੇ ਬਾਜ਼ੀ ਖੇਡੀ। ਅਰਸ਼ਦੀਪ ਨੇ ਇਸ ਓਵਰ ਵਿਚ ਦੋ ਨੋ ਬਾਲ ਕੀਤੀਆਂ ਅਤੇ ਕੁੱਲ 18 ਦੌੜਾਂ ਦਿੱਤੀਆਂ। ਇਸ ਤਰ੍ਹਾਂ 23 ਸਾਲਾ ਅਰਸ਼ਦੀਪ ਨੇ ਸਿਰਫ਼ ਦੋ ਓਵਰ ਕੀਤੇ ਅਤੇ ਕੁੱਲ ਪੰਜ ਨੋ-ਬਾਲ ਕੀਤੀਆਂ ਅਤੇ ਨਿਊਜ਼ੀਲੈਂਡ ਦੇ ਹਾਮਿਸ਼ ਰਦਰਫੋਰਡ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਅਜਿਹਾ ਕਰਨ ਵਾਲਾ ਦੂਜਾ ਗੇਂਦਬਾਜ਼ ਬਣ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨੋ ਬਾਲ ਭਾਰਤ ਲਈ ਬਹੁਤ ਮਹਿੰਗੀ ਸਾਬਤ ਹੋਈ ਅਤੇ ਹਾਰ ਦਾ ਅਹਿਮ ਕਾਰਨ ਸਾਬਤ ਹੋਈ।