ਸ਼ਹੀਦ ਸਮੀਰ ਦੀ ਪਤਨੀ ਦਾ ਸੁਨੇਹਾ ਹੋਇਆ ਵਾਇਰਲ, ਦੇਵਰ ਨੇ ਦਿਤੀ ਸਫਾਈ 
Published : Feb 6, 2019, 12:46 pm IST
Updated : Feb 6, 2019, 12:49 pm IST
SHARE ARTICLE
Martyr Sameer
Martyr Sameer

ਸੁਨੇਹੇ ਵਿਚ ਵਰਤੇ ਗਏ ਸ਼ਬਦ 'ਕਰਪਸ਼ਨ' ਨੂੰ ਲੈ ਕੇ ਗਲਤ ਮਤਲਬ ਕੱਢਿਆ ਜਾ ਰਿਹਾ ਹੈ।

ਨਵੀਂ ਦਿੱਲੀ : ਬੈਂਗਲੁਰੂ ਵਿਚ ਹੋਏ ਮਿਰਾਜ ਹਾਦਸੇ ਵਿਚ ਸ਼ਹੀਦ ਸਕਵਾਰਡਨ ਲੀਡਰ ਸਮੀਰ ਅਬਰੋਲ ਦੀ ਪਤਨੀ ਗਰਿਮਾ ਅਬਰੋਲ ਦਾ ਇਕ ਸੁਨੇਹਾ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਅਸੀਂ ਯੋਧਿਆਂ ਨੂੰ ਲੜਨ ਲਈ ਪੁਰਾਣੀਆਂ ਮਸ਼ੀਨਾਂ ਦਿੰਦੇ ਹਾਂ, ਫਿਰ ਵੀ ਉਹ ਪੂਰੀ ਤਾਕਤ ਅਤੇ ਹੁਨਰ ਦੇ ਨਾਲ ਲੜਦੇ ਹਨ। ਇਸ ਵਿਚ ਲਿਖਿਆ ਹੈ ਕਿ ਸਮੀਰ ਨੇ ਛਲਾਂਗ ਲਗਾਈ ਸੀ ਪਰ ਪੈਰਾਸ਼ੂਟ ਵਿਚ ਅੱਗ ਲਗ ਗਈ।

Sameer's wife Garima AbrolSameer's wife Garima Abrol

ਉਥੇ ਹੀ ਇਸ ਸੁਨੇਹੇ ਤੇ ਸਮੀਰ ਦੇ ਭਰਾ ਸੁਸ਼ਾਂਤ ਨੇ ਸਪਸ਼ਟ ਕੀਤਾ ਹੈ ਕਿ ਗਰਿਮਾ ਵੱਲੋਂ ਇਹ ਸੁਨੇਹਾ ਭਾਵਨਾਵਾਂ ਵਿਚ ਲਿਖਿਆ ਗਿਆ ਹੈ। ਇਹ ਇਕ ਸਾਧਾਰਨ ਸੁਨੇਹਾ ਹੈ ਤੇ ਇਸ ਵਿਚ ਕਿਸੇ ਵੱਲ ਇਸ਼ਾਰਾ ਨਹੀਂ ਕੀਤਾ ਗਿਆ ਹੈ। ਦੱਸ ਦਿਤਾ ਜਾਵੇ ਕਿ ਸੁਨੇਹੇ ਵਿਚ ਵਰਤੇ ਗਏ ਸ਼ਬਦ 'ਕਰਪਸ਼ਨ' ਨੂੰ ਲੈ ਕੇ ਗਲਤ ਮਤਲਬ ਕੱਢਿਆ ਜਾ ਰਿਹਾ ਹੈ। ਸੁਨੇਹੇ ਵਿਚ ਉਹਨਾਂ ਨੇ ਕਿਹਾ ਕਿ ਉਸ ਦੇ ਆਖਰੀ ਸਾਹਾਂ ਤੋਂ ਲਗਿਆ ਕਿ

Sqn Ldr Samir AbrolSqn Ldr Samir Abrol

ਜੇਕਰ ਨੌਕਰਸ਼ਾਹੀ ਅਪਣੀ ਭ੍ਰਿਸ਼ਟਤਾ ਦੀ ਮੌਜ਼ ਮਸਤੀ ਵਿਚ ਰੁੱਝਾ ਨਾ ਹੁੰਦਾ ਤਾਂ ਸ਼ਾਇਦ ਅਜਿਹਾ ਨਾ ਹੋਇਆ ਹੁੰਦਾ। ਸੁਸ਼ਾਂਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਵਾਈ ਫ਼ੌਜ 'ਤੇ ਪੂਰਾ ਭਰੋਸਾ ਹੈ। ਉਨਾਂ ਕਿਹਾ ਕਿ ਜਹਾਜ਼ ਵਿਚ ਸਮੀਰ ਦੇ ਨਾਲ ਸ਼ਾਮਲ ਸਾਰੇ ਅੱਠ ਅਫ਼ਸਰਾਂ ਨੂੰ ਸਮੀਰ ਦੇ ਚਲੇ ਜਾਣ ਦਾ ਬਹੁਤ ਦੁੱਖ ਹੈ। ਉਹਨਾਂ ਕਿਹਾ ਕਿ ਅਸੀਂ ਜਾਂਚ ਰੀਪੋਰਟ ਦੀ ਉਡੀਕ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਸਮੀਰ ਨੇ 2004 ਵਿਚ 12ਵੀਂ ਪਾਸ ਕਰਨ ਤੋਂ

Family Members of SameerFamily Members of Sameer

ਬਾਅਦ ਐਨਡੀਏ ਦਾ ਇਮਤਿਹਾਨ ਪਾਸ ਕਰ ਲਿਆ ਸੀ। ਸਾਲ 2008 ਵਿਚ ਸਮੀਰ ਹਵਾਈ ਫ਼ੌਜ ਵਿਚ ਭਰਤੀ ਹੋ ਗਏ। ਸਮੀਰ ਨੂੰ ਐਡਵੇਂਚਰ ਦਾ ਬਹੁਤ ਸ਼ੌਂਕ ਸੀ। ਹਵਾਈ ਫ਼ੌਜ ਵਿਚ ਭਰਤੀ ਹੋਣ ਦਾ ਮੁੱਖ ਕਾਰਨ ਵੀ ਇਹੋ ਸੀ। ਬੈਂਗਲੁਰੂ ਵਿਚ ਸਮੀਰ ਦੀ 1 ਫਰਵਰੀ ਨੂੰ ਮਿਰਾਜ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਹ ਬੁਰੀ ਤਰ੍ਹਾਂ ਸੜ ਗਏ ਸਨ। ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿਥੇ ਉਹਨਾਂ ਨੇ ਆਖਰੀ ਸਾਹ ਲਈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement