
ਇਕ ਵਟਸਐਪ ਗਰੁੱਪ ਵਿਚ ਮੌਜੂਦਾ ਸਮੇਂ ਦਿੱਲੀ ਵਿਚ ਤੈਨਾਤ ਜਾਵੇਦ ਅਹਿਮਦ ਦੇ ਨਾਮ ਤੋਂ ਇਕ ਮੈਸੇਜ ਵਿਚ ਇਹ ਗੱਲਾਂ ਲਿਖੀਆਂ ਸਨ।
ਨਵੀਂ ਦਿੱਲੀ : ਸੀਬੀਆਈ ਨਿਰਦੇਸ਼ਕ ਦੀ ਦੌੜ ਤੋਂ ਬਾਹਰ ਹੋਏ ਯੂਪੀ ਦੇ ਸਾਬਕਾ ਡੀਜੀਪੀ ਜਾਵੇਦ ਅਹਿਮਦ ਦਾ ਇਕ ਵਟਸਐਪ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ‘ਅੱਲ੍ਹਾ ਦੀ ਮਰਜੀ। ਬੁਰਾ ਤਾਂ ਲੱਗਦਾ ਹੈ ਕਿ ਐਮ ਹੋਣਾ ਗੁਨਾਹ ਹੈ। ਐਮ ਦਾ ਮਤਲਬ ਮੁਸਲਮਾਨ ਜਾਂ ਮਾਇਨਾਰਿਟੀ ਤੋਂ ਲਗਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਕੈਡਰ ਦੇ 1983 ਬੈਚ ਦੇ ਆਈਪੀਐਸ ਰਿਸ਼ੀ ਕੁਮਾਰ ਸ਼ੁਕਲਾ ਨੂੰ ਸੀਬੀਆਈ ਨਿਰਦੇਸ਼ਕ ਬਣਾਇਆ ਗਿਆ ਹੈ ।
IPS Rishi Kumar Shukla
ਇਕ ਵਟਸਐਪ ਗਰੁੱਪ ਵਿਚ ਮੌਜੂਦਾ ਸਮੇਂ ਦਿੱਲੀ ਵਿਚ ਤੈਨਾਤ ਜਾਵੇਦ ਅਹਿਮਦ ਦੇ ਨਾਮ ਤੋਂ ਇਕ ਮੈਸੇਜ ਵਿਚ ਇਹ ਗੱਲਾਂ ਲਿਖੀਆਂ ਸਨ। ਹਾਲਾਂਕਿ ਜਾਵੇਦ ਅਹਿਮਦ ਨੇ ਇਸ ਮੈਸੇਜ ਨੂੰ ਆਪਣਾ ਮੈਸੇਜ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਲੋੜ ਪੈਣ 'ਤੇ ਇਸ ਮੈਸੇਜ ਨੂੰ ਵਾਇਰਲ ਕਰਨ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕਰਨਗੇ। ਇਸ ਗਰੁੱਪ ਵਿਚ ਸ਼ਾਮਿਲ ਸਾਬਕਾ ਡੀਜੀਪੀ ਅਰਵਿੰਦ ਕੁਮਾਰ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ
WhatsApp chat
ਜਦੋਂ ਇਹ ਵਟਸਐਪ ਗਰੁੱਪ ਨੂੰ ਦੇਖਿਆ ਤਾਂ ਜਾਵੇਦ ਅਹਿਮਦ ਵੱਲੋਂ ਡਿਲੀਟ ਮੈਸੇਜ ਦਾ ਨੋਟਿਫਿਕੇਸ਼ਨ ਪਿਆ ਹੋਇਆ ਸੀ। ਹੋ ਸਕਦਾ ਹੈ ਉਨ੍ਹਾਂ ਨੇ ਪਹਿਲਾਂ ਮੈਸੇਜ ਕੀਤਾ ਹੋਵੇ ਤੇ ਬਾਅਦ ਵਿਚ ਡਿਲੀਟ ਕਰ ਦਿਤਾ ਹੋਵੇ। 1984 ਬੈਚ ਦੇ ਯੂਪੀ ਕੈਡਰ ਦੇ ਆਈਪੀਐਸ ਜਾਵੇਦ ਅਹਿਮਦ ਨੂੰ ਜਨਵਰੀ 2016 ਵਿਚ ਕਈ ਅਧਿਕਾਰੀਆਂ ਨੂੰ ਸੁਪਰਸੀਡ ਕਰਕੇ ਉਤਰ ਪ੍ਰਦੇਸ਼ ਦਾ ਡੀਜੀਪੀ ਬਣਾਇਆ ਗਿਆ ਸੀ ।
CBI
ਰਾਜ ਵਿਚ ਸੱਤਾ ਤਬਦੀਲੀ ਤੋਂ ਬਾਅਦ 22 ਅਪ੍ਰੈਲ 2017 ਨੂੰ ਉਨ੍ਹਾਂ ਨੂੰ ਹਟਾ ਦਿਤਾ ਗਿਆ। ਸਵਾਲ ਉੱਠ ਰਹੇ ਹਨ ਕਿ ਜੇਕਰ ਹੁਣ ਐਮ ਫੈਕਟਰ ਅਧੀਨ ਉਹ ਸੀਬੀਆਈ ਦੇ ਡੀਜੀ ਨਹੀਂ ਬਣ ਸਕੇ ਤਾਂ ਉਸ ਸਮੇਂ ਕਿਸ ਫੈਕਟਰ ਦੇ ਆਧਾਰ 'ਤੇ ਕਈ ਅਧਿਕਾਰੀਆਂ ਨੂੰ ਸੁਪਰਸੀਡ ਕਰਕੇ ਡੀਜੀਪੀ ਬਣੇ ਸਨ ? ਜਾਵੇਦ ਅਹਿਮਦ ਨੂੰ ਲੈ ਕੇ ਦੋ ਮੈਸੇਜ ਵਾਇਰਲ ਹੋ ਰਹੇ ਹਨ ।
CBI
ਇਕ ਮੈਸੇਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਬੀਆਈ ਨਿਰਦੇਸ਼ਕ ਲਈ ਹਾਈ ਪਾਵਰ ਕਮੇਟੀ ਵਿਚ ਜਿਹੜੇ ਤਿੰਨ ਨਾਮ ਫਾਇਨਲ ਕੀਤੇ ਗਏ ਸਨ ਉਸ ਵਿਚ ਤਜ਼ਰਬੇ ਦੇ ਆਧਾਰ 'ਤੇ ਜਾਵੇਦ ਅਹਿਮਦ ਦਾ ਨਾਮ ਪਹਿਲਾਂ ਨੰਬਰ 'ਤੇ ਸੀ । ਉਨ੍ਹਾਂ ਨੂੰ ਜਾਂਚ ਏਜੇਂਸੀਆਂ ਵਿਚ ਕੰਮ ਕਰਨ ਦਾ 303 ਮਹੀਨੇ ਦਾ ਤਜ਼ਰਬਾ ਦੱਸਿਆ ਗਿਆ ਹੈ। ਜਦੋਂ ਕਿ ਦੂੱਜੇ ਨੰਬਰ 'ਤੇ ਯੂਪੀ ਦੇ ਹੀ 1983 ਬੈਚ ਦੇ ਆਈਪੀਐਸ ਰਾਜੀਵ ਰਾਏ ਭਟਨਾਗਰ ਦਾ ਨਾਮ ਹੈ ਜਿਨ੍ਹਾਂ ਨੂੰ 170 ਮਹੀਨੇ ਦਾ ਤਜ਼ਰਬਾ ਹੈ।