
ਪਿਓ-ਧੀ ਗੰਭੀਰ ਜ਼ਖਮੀ
ਸ਼ਾਹਬਾਦ ਮਾਰਕੰਡਾ : ਸ਼ਾਹਬਾਦ ਜੀ.ਟੀ ਰੋਡ ਲਾਡਵਾ ਚੌਂਕ 'ਤੇ ਟਰਾਲੇ ਨੇ ਮੋਟਰਸਾਈਕਲ ਨੂੰ ਆਪੀ ਲਪੇਟ ਵਿਚ ਲੈ ਲਿਆ ਸੜਕ 'ਤੇ 20 ਮੀਟਰ ਤੱਕ ਘਸੀਟ ਕੇ ਲੈ ਗਿਆ। ਜਿਸ ਕਾਰਨ ਮੋਟਰਸਾਈਕਲ 'ਤੇ ਸਵਾਰ ਮਾਂ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਿਓ-ਧੀ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ 32 ਸਾਲਾ ਸੰਤੋਸ਼ ਅਤੇ 8 ਸਾਲਾ ਜਸ਼ਨ ਵਜੋਂ ਹੋਈ ਹੈ। ਜਦਕਿ ਮ੍ਰਿਤਕਾ ਦੇ ਪਤੀ ਖਜਾਨ ਸਿੰਘ ਅਤੇ ਬੇਟੀ ਵਿਧੀ ਵੀ ਜ਼ਖਮੀ ਹੋ ਗਏ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਲ.ਐਨ.ਜੇ.ਪੀ. ਕੁਰੂਕਸ਼ੇਤਰ ਨੂੰ ਭੇਜ ਦਿੱਤਾ ਹੈ ਅਤੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਓਡੀਸ਼ਾ 'ਚ ਨਜਾਇਜ਼ ਪਟਾਕਾ ਫੈਕਟਰੀ 'ਚ ਹੋਇਆ ਧਮਾਕਾ, 4 ਲੋਕਾਂ ਦੀ ਹੋਈ ਮੌਤ
ਮ੍ਰਿਤਕਾ ਦੇ ਪਤੀ ਖਜਾਨ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੀ ਪਤਨੀ ਸੰਤੋਸ਼, ਪੁੱਤਰ ਜਸ਼ਨ, ਬੇਟੀ ਵਿਧੀ ਨਾਲ ਮੋਟਰਸਾਈਕਲ 'ਤੇ ਆਪਣੇ ਪਿੰਡ ਹਰਿਆਪੁਰ ਕੁਰੂਕਸ਼ੇਤਰ ਤੋਂ ਸ਼ਾਹਬਾਦ ਸਥਿਤ ਮਾਰਕੰਡੇਯ ਮੰਦਿਰ 'ਚ ਦਰਸ਼ਨਾਂ ਲਈ ਆਇਆ ਸੀ
ਇਹ ਵੀ ਪੜ੍ਹੋ : ਅਬੋਹਰ 'ਚ ਚਾਰ ਬੱਚਿਆਂ ਦੀ ਮਾਂ ਨੂੰ ਪਤੀ ਨੇ ਕੁਹਾੜੀ ਨਾਲ ਵੱਢਿਆ
ਪਰ ਜਦੋਂ ਉਹ ਦਰਸ਼ਨ ਕਰਨ ਤੋਂ ਬਾਅਦ ਦੁਪਹਿਰ 2 ਵਜੇ ਵਾਪਸ ਆਪਣੇ ਪਿੰਡ ਲਈ ਰਵਾਨਾ ਹੋਇਆ ਤਾਂ ਸ਼ਾਹਬਾਦ ਦੇ ਲਾਡਵਾ ਚੌਂਕ ਕੋਲ ਇੱਕ ਟਰਾਲਾ ਚਾਲਕ ਨੇ ਲਾਪਰਵਾਹੀ ਅਤੇ ਤੇਜ਼ ਰਫਤਾਰ ਨਾਲ ਆ ਕੇ ਉਸਦਾ ਮੋਟਰਸਾਈਕਲ ਆਪਣੇ ਨਾਲ ਘਸੀਟ ਲਿਆ ਅਤੇ ਉਸਦਾ ਟਾਇਰ ਉਸਦੇ ਲੜਕੇ ਜਸ਼ਨ ਅਤੇ ਉਸਦੀ ਪਤਨੀ ਸੰਤੋਸ਼ ਨੂੰ ਕੁਚਲ ਕੇ ਨਿਕਲ ਗਿਆ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ 'ਤੇ ਹੀ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਸੜਕ ਵਿਚਕਾਰ ਹਾਦਸੇ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਪੁਲਿਸ ਨੇ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।